*ਜੀ.ਆਈ.ਐਮ.ਟੀ. ਕਾਲਜ ਬੁਢਲਾਡਾ ਵਿੱਚ ਰਾਸ਼ਟਰੀ ਹੱਥਕਲਾ ਹਫ਼ਤਾ ਦੌਰਾਨ ਰੰਗਾਰੰਗ ਹੱਥਕਲਾ ਪ੍ਰਦਰਸ਼ਨੀ ਦਾ ਆਯੋਜਨ*

0
7

ਬੁਢਲਾਡਾ, 13 ਦਸੰਬਰ  (ਸਾਰਾ ਯਹਾਂ/ਅਮਨ  ਮੇਹਤਾ ): ਜੀ.ਆਈ.ਐਮ.ਟੀ. ਕਾਲਜ ਬੁਢਲਾਡਾ ਵਿੱਚ ਰਾਸ਼ਟਰੀ ਹੱਥਕਲਾ ਹਫ਼ਤਾ (8–14 ਦਸੰਬਰ) ਦੇ ਉਪਲੱਖ ਵਿੱਚ ਹੱਥਕਲਾ ਪ੍ਰਦਰਸ਼ਨੀ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ ਦਿਖਾਉਂਦਿਆਂ ਫੁਲਕਾਰੀ, ਮਿੱਟੀ ਦੇ ਬਰਤਨ, ਵੁੱਡਕ੍ਰਾਫਟ, ਜੁਲਰੀ, ਕੱਢਾਈ ਵਾਲੇ ਕਪੜੇ ਅਤੇ ਰੀਸਾਈਕਲ ਸਮੱਗਰੀ ਨਾਲ ਬਣੀਆਂ ਕਲਾ-ਕਿਰਤਾਂ ਦੀ ਪ੍ਰਦਰਸ਼ਨੀ ਲਗਾਈ। ਵਿਦਿਆਰਥੀਆਂ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਨੇ ਉਨ੍ਹਾਂ ਨੂੰ ਕਲਾ ਪ੍ਰਤੀ ਆਪਣਾ ਸ਼ੌਕ ਦਰਸਾਉਣ ਅਤੇ ਨਵੇਂ-ਨਵੇਂ ਹੁਨਰ ਸਿਖਣ ਦਾ ਸੁਨਹਿਰਾ ਮੌਕਾ ਦਿੱਤਾ। ਇੱਕ ਵਿਦਿਆਰਥਣ ਨੇ ਫੁਲਕਾਰੀ ਕਲਾ ਬਾਰੇ ਦੱਸਦਿਆਂ ਕਿਹਾ ਕਿ, “ਇਹ ਸਾਡੇ ਪੰਜਾਬ ਦੀ ਪਰੰਪਰਾਗਤ ਵਿਰਾਸਤ ਹੈ ਅਤੇ ਕਾਲਜ ਨੇ ਇਸਨੂੰ ਸਭ ਅੱਗੇ ਰੱਖਣ ਦੀ ਸੁਵਿਧਾ ਦਿੱਤੀ।” ਇਸੇ ਤਰ੍ਹਾਂ ਮਿੱਟੀ ਕਲਾ, ਲੱਕੜ ਕਲਾ ਅਤੇ ਰੀਸਾਈਕਲ ਕਲਾ ਕਰਨ ਵਾਲੇ ਵਿਦਿਆਰਥੀਆਂ ਨੇ ਵੀ ਇਸ ਗਤੀਵਿਧੀ ਦੀਆਂ ਭਰਪੂਰ ਸ਼ਲਾਘਾਵਾਂ ਕੀਤੀਆਂ। ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਪ੍ਰਦਰਸ਼ਨੀ ਦਾ ਮੁਆਇਨਾ ਕਰਦਿਆਂ ਵਿਦਿਆਰਥੀਆਂ ਦੇ ਯਤਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹੱਥਕਲਾ ਸਾਡੀ ਸੱਭਿਆਚਾਰਕ ਪਹਿਚਾਣ ਹੈ ਅਤੇ ਇਸਦੀ ਸੰਭਾਲ ਲਈ ਐਸੀਆਂ ਗਤੀਵਿਧੀਆਂ ਬਹੁਤ ਜ਼ਰੂਰੀ ਹਨ। ਪ੍ਰਿੰਸੀਪਲ ਡਾ. ਰੇਖਾ ਨੇ ਵੀ ਵਿਦਿਆਰਥੀਆਂ ਦਾ ਮਨੋਬਲ ਵਧਾਉਂਦਿਆਂ ਕਿਹਾ ਕਿ ਇਸ ਪ੍ਰਦਰਸ਼ਨੀ ਨੇ ਸਿਰਫ ਸਿੱਖਣ ਦਾ ਮਾਹੌਲ ਹੀ ਨਹੀਂ, ਸਗੋਂ ਵਿਦਿਆਰਥੀਆਂ ਨੂੰ ਕਲਾ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ। ਅੰਤ ਵਿੱਚ, ਕਾਲਜ ਪ੍ਰਬੰਧਕੀ ਵੱਲੋਂ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਜੀ.ਆਈ.ਐਮ.ਟੀ. ਕਾਲਜ ਬੁਢਲਾਡਾ ਵੱਲੋਂ ਕੀਤਾ ਇਹ ਯਤਨ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਕਲਾ ਪ੍ਰਤੀ ਰੁਚੀ ਨੂੰ ਉਭਾਰਨ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ।


LEAVE A REPLY

Please enter your comment!
Please enter your name here