*ਜੀਐਸਟੀ ਰੀਫੋਰਮਸ 2.0 ਬੀਜੇਪੀ ਦੇ ਕੋ-ਕਨੀਵਨਰ ਰਾਜਕੁਮਾਰ ਭਟੇਜਾ ਨੇ ਕੀਤੀ ਸੀਮੇਂਟ ਡੀਲਰਾਂ ਨਾਲ ਮੀਟਿੰਗ*

0
28

ਸ੍ਰੀ ਮੁਕਤਸਰ ਸਾਹਿਬ (ਸਾਰਾ ਯਹਾਂ/ਮਨੀਸ਼ ਗਰਗ) – ਭਾਜਪਾ ਦੇ ਜਿਲਾ ਪ੍ਰਧਾਨ ਸਤੀਸ਼ ਅਸੀਜਾ ਦੀਆਂ ਹਦਾਇਤਾਂ ਤੇ ਜੀਐਸਟੀ ਰੀਫੋਰਮਸ 2.0 ਬੀਜੇਪੀ ਸ੍ਰੀ ਮੁਕਤਸਰ ਸਾਹਿਬ ਦੇ ਕੋ-ਕਨਵੀਨਰ ਰਾਜਕੁਮਾਰ ਭਟੇਜਾ ਮੇਲੂ ਵੱਲੋਂ ਸੀਮੇਂਟ ਡੀਲਰਾਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜਕੁਮਾਰ ਭਟੇਜਾ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਜਿਹਡ਼ਾ 2.0 ਰੀਫੋਰਮਸ ਤਹਿਤ ਅਨੇਕਾਂ ਸਮਾਨ ਨੂੰ ਜੀਐਸਟੀ ਰਹਿਤ ਕਰਦਿਆਂ 0 ਕਰ ਦਿੱਤਾ ਗਿਆ ਹੈ। ਉਨਾਂ ਸੀਮੇਂਟ ਡੀਲਰਾਂ ਨੂੰ ਉਪਭੋਕਤਾਵਾਂ ਨੂੰ ਸਹੀ ਤਰੀਕੇ ਨਾਲ ਵਸਤੂਆਂ ਦਾ ਲਾਭ ਪਹੁੰਚਾਉਣ ਨੂੰ ਪ੍ਰੇਰਿਆ ਤਾਂ ਜੋ ਮਹਿੰਗਾਈ ਦਰ ਘਟੇ। ਭਾਜਪਾ ਆਗੂ ਅਸ਼ਵਨੀ ਗਿਰਧਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਕਟਾਰੀਆ, ਕੋ-ਕਨੀਵਨਰ ਪੰਜਾਬ ਸਤੀਸ਼ ਭਟੇਜਾ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
ਇਸ ਮੌਕੇ ਸੰਜੀਵ ਮਦਾਨ, ਕ੍ਰਿਸ਼ਨ ਲਾਲ, ਟੀਟੂ ਬਿਰਲਾ, ਅਮ੍ਰਿਤ ਲਾਲ, ਦੀਪਕ ਚੁੱਘ, ਸ਼ਗਨ ਲਾਲ, ਮੋਂਟੂ ਦਾਬਡ਼ਾ ਸਮੇਤ ਵੱਡੀ ਗਿਣਤੀ ਚ ਸੀਮੇਂਟ ਡੀਲਰ ਮੌਜੂਦ ਸਨ।

LEAVE A REPLY

Please enter your comment!
Please enter your name here