

ਬੁਢਲਾਡਾ, 17 ਮਈ (ਸਾਰਾ ਯਹਾਂ/ਮੇਹਤਾ ਅਮਨ) ਸਥਾਨਕ ਗੁਰਦਾਸੀਦੇਵੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਜੀਆਈਐਮਟੀ ਕਾਲਜ ਵਿਖੇ ਦਾਖਲਾ ਲੈਣ ਲਈ ਵਿਦਿਆਰਥੀਆਂ ਚ ਕਾਫੀ Wਝਾਨ ਵੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਦਿੰਦਿਆਂ ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਅਤੇ ਪ੍ਰਿੰਸੀਪਲ ਡਾ. ਰੇਖਾ ਨੇ ਦੱਸਿਆ ਕਿ ਇਸ ਕਾਲਜ ਚ ਗ੍ਰੈਜੂਏਸ਼ਨ ਡਿਗਰੀ ਕੋਰਸ ਬੀਏ, ਬੀ ਕੌਮ, ਬੀਸੀਏ, ਬੀਐਸਸੀ ਅਤੇ ਵੋਕੇਸ਼ਨਲ ਆਦਿ ਚ ਦਾਖਲਾ ਲੈਣ ਲਈ ਵਿਦਿਆਰਥੀ ਪੰਜਾਬ ਤੋਂ ਹੀ ਨਹੀਂ ਬਲਕਿ ਦੂਜੇ ਰਾਜਾਂ ਤੋਂ ਵੀ ਕਾਫੀ ਉਤਸਾਹਿਤ ਹਨ। ਇਸ ਕਾਲਜ ਵਿੱਚ ਮਲਟੀ ਐਗਜਿਟ ਤਿੰਨ ਪ੍ਰੋਗਰਾਮ ਕੰਪਿਊਟਰ, ਬਿਊਟੀ ਅਤੇ ਚਾਇਲਡ ਕੇਅਰ ਦੇ ਸ਼ੁਰੂ ਕੀਤੇ ਗਏ ਹਨ। ਜਿਨਾਂ ਵਿੱਚ ਵਿਦਿਆਰਥੀ ਆਪਣੀ ਸੁਵਿਧਾ ਅਨੁਸਾਰ ਇੱਕ ਸਾਲ ਦਾ ਡਿਪਲੋਮਾ, ਦੋ ਸਾਲ ਦਾ ਅਡਵਾਂਸ ਡਿਪਲੋਮਾ ਜਾਂ ਤਿੰਨ ਸਾਲਾਂ ਦੀ ਗਰੈਜੂਏਸ਼ਨ ਵਿੱਚ ਦਾਖਲਾ ਲੈ ਸਕਦੇ ਹਨ। ਇਸ ਮੌਕੇ ਕਾਲਜ ਚ ਦਾਖਲਾ ਲੈਣ ਆਈ ਵਿਦਿਆਰਥੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਵੱਡੀਆਂ ਕੰਪਨੀਆਂ ਨੂੰ ਪਲੇਸਮੈਂਟ ਲਈ ਕਾਲਜ ੋਚ ਬੁਲਾਇਆ ਜਾਂਦਾ ਹੈ ਜਿਸ ਕਰਕੇ ਜਿਆਦਾਤਰ ਵਿਦਿਆਰਥੀਆਂ ਦੀ ਚੋਣ ਪੜ੍ਹਾਈ ਕਰਦੇ ਸਮੇਂ ਨੌਕਰੀ ਲਈ ਕਰ ਲਈ ਜਾਂਦੀ ਹੈ। ਇਸ ਮੌਕੇ ਕਾਲਜ ਦੇ ਸਮੂਹ ਸਟਾਫ ਮੈਂਬਰ ਮੌਜੂਦ ਸਨ।























