*ਜੀ.ਆਈ.ਐਮ.ਟੀ ਕਾਲਜ ਚ ਮੁਫ਼ਤ ਮੈਗਾ ਚੈਕਅਪ ਕੈਂਪ ਸਫ਼ਲਤਾਪੂਰਵਕ ਸਮਾਪਤ*

0
11

ਬੁਢਲਾਡਾ, 19 ਦਸੰਬਰ (ਸਾਰਾ ਯਹਾਂ/ਅਮਨ ਮਹਿਤਾ) ਸਵ. ਲਾਲਾ ਭਗਵਾਨ ਦਾਸ ਦੀ ਨਿੱਘੀ ਯਾਦ ਨੂੰ ਸਮਰਪਿਤ ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਜੀਆਈਐਮਟੀ ਕਾਲਜ ਦੇ ਵਿਹੜੇ ਵਿੱਚ ਲਗਾਇਆ ਗਿਆ ਔਰਤਾਂ ਦੇ ਰੋਗਾਂ, ਹੱਡੀਆਂ ਅਤੇ ਦੰਦਾਂ ਦਾ ਮੁਫ਼ਤ ਮੈਗਾ ਚੈਕਅਪ ਕੈਂਪ ਅੱਜ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਕੈਂਪ ਵਿੱਚ 150 ਦੇ ਕਰੀਬ ਮਰੀਜ਼ਾਂ ਨੇ ਆਪਣਾ ਚੈਕਅਪ ਕਰਵਾਇਆ, ਜਦਕਿ 100 ਦੇ ਕਰੀਬ ਬਜ਼ੁਰਗਾਂ ਦੀ ਆਰ.ਵੀ.ਵਾਈ. ਯੋਜਨਾ ਅਧੀਨ ਰਜਿਸਟਰੇਸ਼ਨ ਕੀਤੀ ਗਈ। ਕੈਂਪ ਵਿੱਚ ਔਰਤਾਂ ਦੇ ਰੋਗਾਂ ਦੀ ਮਾਹਿਰ ਡਾ. ਨੀਤੂ, ਹੱਡੀਆਂ ਅਤੇ ਚੁੱਲੇ ਬਦਲਣ ਦੇ ਮਾਹਿਰ ਡਾ. ਖੁਸ਼ਵਿੰਦਰ ਸਿੰਘ ਮਾਨ ਅਤੇ ਦੰਦਾਂ ਦੀ ਮਾਹਿਰ ਡਾ. ਅਨੂ ਚੁੱਘ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਲਾਜ਼ਮੀ ਸਲਾਹ ਦਿੱਤੀ। ਮਾਹਿਰਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿੱਚ ਬਹੁਤ ਮਦਦਗਾਰ ਹੁੰਦੇ ਹਨ। ਕੈਂਪ ਦੌਰਾਨ ਭਾਰਤ ਸਰਕਾਰ ਦੀ ਆਰ.ਵੀ.ਵਾਈ. ਯੋਜਨਾ ਅਧੀਨ ਬਜ਼ੁਰਗਾਂ ਲਈ ਵੀਲਚੇਅਰ, ਛੜੀਆਂ, ਵਾਕਰ, ਕਮੋਰਡ ਕੁਰਸੀਆਂ, ਕੰਨ ਮਸ਼ੀਨਾਂ, ਕਮਰ ਬੈਲਟ, ਗੋਡਿਆਂ ਦੇ ਕੈਪ ਆਦਿ ਸਮਾਨ ਦੀ ਵੰਡ ਲਈ ਫਾਰਮ ਭਰਨ ਦੀ ਪ੍ਰਕਿਰਿਆ ਵੀ ਕੀਤੀ ਗਈ। ਇਸ ਮੌਕੇ ਆਸਰਾ ਫਾਊਂਡੇਸ਼ਨ ਬਰੇਟਾ ਦੇ ਪ੍ਰਧਾਨ ਡਾਕਟਰ ਗਿਆਨ ਚੰਦ ਆਜ਼ਾਦ ਨੇ ਕਿਹਾ ਕਿ ਆਸਰਾ ਫਾਊਂਡੇਸ਼ਨ ਦਾ ਮੁੱਖ ਮਕਸਦ ਸਮਾਜ ਦੇ ਹਰ ਵਰਗ ਤੱਕ ਸਿਹਤ ਸੇਵਾਵਾਂ ਪਹੁੰਚਾਉਣਾ ਹੈ, ਖ਼ਾਸ ਕਰਕੇ ਉਹ ਲੋਕ ਜੋ ਆਰਥਿਕ ਤੌਰ ‘ਤੇ ਇਲਾਜ ਕਰਵਾਉਣ ਵਿੱਚ ਅਸਮਰੱਥ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਵ: ਲਾਲਾ ਭਗਵਾਨ ਦਾਸ ਦੀ ਨਿੱਘੀ ਯਾਦ ਨੂੰ ਸਮਰਪਿਤ ਇਹ ਮੈਗਾ ਚੈਕਅਪ ਕੈਂਪ ਲੋਕ-ਭਲਾਈ ਵੱਲ ਇੱਕ ਮਹੱਤਵਪੂਰਣ ਕਦਮ ਹੈ। ਇਸ ਮੌਕੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੇ ਪ੍ਰਧਾਨ ਮਾਸਟਰ ਕੁਲਵੰਤ ਸਿੰਘ ਜੀ ਨੇ ਕਿਹਾ ਕਿ ਅਜਿਹੇ ਮੁਫ਼ਤ ਮੈਡਿਕਲ ਕੈਂਪ ਲਗਾਉਣਾ ਸਮਾਜ ਦੇ ਕਮਜ਼ੋਰ ਵਰਗਾਂ ਲਈ ਬਹੁਤ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਸਿਹਤ ਹਰ ਵਿਅਕਤੀ ਦੀ ਮੁੱਢਲੀ ਲੋੜ ਹੈ ਅਤੇ ਜਦੋਂ ਸੇਵਾ ਭਾਵ ਨਾਲ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਤਾਂ ਸਮਾਜ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵੀ ਵਧਦੀ ਹੈ। ਉੱਥੇ ਹੀ  ਵੱਲੋਂ ਰਜਿੰਦਰ ਮੋਨੀ ਨੇ ਕਿਹਾ ਕਿ ਇਹ ਕੈਂਪ ਪਿੰਡਾਂ ਅਤੇ ਕਸਬਿਆਂ ਦੇ ਲੋਕਾਂ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬਜ਼ੁਰਗਾਂ ਲਈ ਆਰ.ਵੀ.ਵਾਈ. ਯੋਜਨਾ ਅਧੀਨ ਕੀਤੀ ਗਈ ਰਜਿਸਟਰੇਸ਼ਨ ਨਾਲ ਉਨ੍ਹਾਂ ਨੂੰ ਜ਼ਰੂਰੀ ਸਹਾਇਕ ਸਮਾਨ ਮਿਲੇਗਾ, ਜਿਸ ਨਾਲ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਆਸਾਨ ਹੋਵੇਗੀ। ਜੀਆਈਐਮਟੀ ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਕਿਹਾ ਕਿ ਇਹ ਕੈਂਪ ਲੋਕ-ਭਲਾਈ ਵੱਲ ਇੱਕ ਚੋਣਵੀਂ ਕਦਮ ਹੈ ਅਤੇ ਕਾਲਜ ਹਮੇਸ਼ਾਂ ਸਮਾਜਕ ਕਾਰਜਾਂ ਵਿੱਚ ਅੱਗੇ ਰਿਹਾ ਹੈ। ਉਨ੍ਹਾਂ ਆਸਰਾ ਫਾਊਂਡੇਸ਼ਨ ਅਤੇ ਬੁਢਲਾਡਾ ਹਲਕੇ ਦੀਆ ਸਾਰੀਆਂ ਹੀ ਧਾਰਮਿਕ, ਸੋਸਲ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਯੋਗਦਾਨ ਨਾਲ ਇਹ ਕੈਂਪ ਸੰਭਵ ਹੋ ਸਕਿਆ। ਇਸ ਮੌਕੇ ਇਲਾਕਾ ਅਤੇ ਸਹਿਰ ਨਿਵਾਸੀਆ ਨੇ ਵੱਡੇ ਉਤਸ਼ਾਹ ਨਾਲ ਕੈਂਪ ਦਾ ਲਾਭ ਲਿਆ ਅਤੇ ਇਸ ਪ੍ਰਯਾਸ ਦੀ ਸਰਾਹਨਾ ਕੀਤੀ।

LEAVE A REPLY

Please enter your comment!
Please enter your name here