

ਸ਼ਾਹਕੋਟ – ਸ਼ਾਹਕੋਟ ਜ਼ਿਮਨੀ ਚੋਣ ‘ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦਾ ਸ਼ਾਹਕੋਟ ਅਤੇ ਮਲਸੀਆਂ ਪਹੁੰਚਣ ‘ਤੇ ਇਲਾਕਾ ਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਮੈਂ ਇਕ ਵਿਧਾਇਕ ਨਹੀਂ, ਬਲਕਿ ਨਿਮਾਣਾ ਸੇਵਕ ਬਣ ਕੇ ਹਲਕਾ ਵਾਸੀਆਂ ਦਾ ਧੰਨਵਾਦ ਕਰਨ ਆਇਆ ਹਾਂ। ਇਹ ਮੇਰੀ ਨਹੀਂ ਬਲਕਿ ਹਲਕੇ ਦੇ ਲੋਕਾਂ ਦੀ ਜਿੱਤ ਹੈ।
ਉਨ੍ਹਾਂ ਕਿਹਾ ਕਿ ਮੈਂ ਹਲਕਾ ਵਾਸੀਆਂ ਦੀ ਸੇਵਾ ‘ਚ 24 ਘੰਟੇ ਹਾਜ਼ਰ ਰਹਾਂਗਾ ਅਤੇ ਕਿਸੇ ਨਾਲ ਵੀ ਧੱਕੇਸ਼ਾਹੀ ਨਹੀਂ ਹੋਣ ਦੇਵਾਂਗਾ। ਇਸ ਦੌਰਾਨ ਸਵਾਗਤ ਕਰਨ ਵਾਲਿਆਂ ‘ਚ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਰਿਹਾਨ, ਪਵਨ ਪੁਰੀ ਸਾ. ਪ੍ਰਧਾਨ, ਪਰਮਜੀਤ ਕੌਰ ਬਜਾਜ ਵਾਈਸ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਹਰਦੇਵ ਸਿੰਘ ਪੀਟਾ ਐੱਮ. ਸੀ. ਅਤੇ ਬਲਾਕ ਪ੍ਰਧਾਨ, ਗੁਲਜ਼ਾਰ ਸਿੰਘ ਥਿੰਦ, ਬਿਕਰਮਜੀਤ ਸਿੰਘ ਬਜਾਜ ਆਦਿ ਪ੍ਰਮੁੱਖ ਸਨ।























