ਜਿਲ੍ਹਾ ਮਾਨਸਾ ਦੇ ਪਿੰਡ ਜਟਾਣਾ ਕਲਾਂ ਦੇ ਰਮਨਵੀਰ ਸਿੰਘ ਨੇ ਦੁਨੀਆਂ ਦੀ ਸਭ ਤੋ ਉੱਚੀ ਚੋਟੀ ਮਾਂਊਟ ਐਵਰੇਸਟ ਉੱਪਰ ਲਹਿਰਾਇਆ ਤਿਰੰਗਾ

0
155

ਸਰਦੂਲਗੜ੍ਹ,(ਸਾਰਾ ਯਹਾ,(BPS) 21 ਮਈ ਬਲੈਕ ਕੈਟ ਕਮਾਂਡੋ ਰਮਨਵੀਰ ਸਿੰਘ ਪੁੱਤਰ ਸ੍ਰੀ
ਬਲਵਿੰਦਰ ਸਿੰਘ ਵਾਸੀ ਜਟਾਣਾ ਕਲਾਂ ਜਿਲ੍ਹਾ ਮਾਨਸਾ ਨੇ ੧੬ ਮਈ ਨੂੰ ਸਵੇਰੇ ੭ ਵਜੇ
ਦੁਨੀਆਂ ਦੀ ਸਭ ਤੋ ਉੱਚੀ ਚੋਟੀ ਮਾਊਂਟ ਐਵਰੇਸਟ ੮੮੪੮ ਮੀਟਰ ਤੇ ਝੰਡਾ ਲਹਿਰਾਇਆ। ਉਹ
ਐਨ.ਅੇਸ.ਜੀ. ਦੀ ਬਲੈਕ ਕੈਟ ਐਵਰੇਸਟ ਦੀ ਐਕਸਪੀਡੀਸ਼ਨ ੨੦੧੯ ਦੀ ੧੬ ਮੈਂਬਰੀ ਟੀਮ ਦੇ
ਮੈਂਬਰ ਹਨ। ਐਨ.ਐਸ.ਜੀ. ਦੀ ਟੀਮ ਨੂੰ ੨੯ ਮਾਰਚ, ੨੦੧੯ ਨੂੰ ਹੋਮ ਸੈਕਟਰੀ ਸ੍ਰੀ ਰਾਜੀਵ
ਗਾਬਾ ਨੇ ਤਿਰੰਗਾ ਦੇ ਕੇ ਰਵਾਨਾ ਕੀਤਾ। ਇਹ ਟੀਮ ਨੇ ਲੈਫਟੀਨੇਟ ਕਰਨਲ ਜੈ ਪ੍ਰਕਾਸ
ਕੁਮਾਰ ਦੀ ਅਗਵਾਹੀ ਹੇਠ ਦਿੱਲੀ ਤੋ ਨੇਪਾਲ ਲਈ ਰਵਾਨਾ ਹੋਈ ਸੀ ਅਤੇ ਜਟਾਣਾ ਕਲਾਂ ਦੇ
ਰਮਨਵੀਰ ਸਿੰਘ ਸਮੇਤ ੭ ਹੋਰ ਮੈਬਰਾ ਦੀ ਪਹਿਲੀ ਟੀਮ ਨੇ ੧੬ ਮਈ ਸਵੇਰੇ ੭ ਵਜੇ ਐਵਰੇਸਟ
ਦੇ ਸਿਖਰ ਤੇ ਤਿਰੰਗਾ ਝੰਡਾ ਲਹਿਰਾਇਆ। ਇਹ ਟੀਮ ੫ ਜੂਨ ਤੱਕ ਦਿੱਲੀ ਵਾਪਿਸ ਪਹੁੰਚ
ਜਾਵੇਗੀ

LEAVE A REPLY

Please enter your comment!
Please enter your name here