ਚੋਣਾਂ ‘ਚ ਸ਼ਰਾਬ ਦੇ ਭੰਡਾਰੇ ਨਾ ਲੱਗਣ ਕਰਕੇ ਸ਼ਰਾਬੀ ਰਹੇ ਔਖੇ, ਬਜ਼ੁਰਗ ਅਤੇ ਔਰਤਾਂ ਖੁਸ਼

0
13

ਸਰਦੂਲਗੜ੍ਹ,(ਸਾਰਾ ਯਹਾ,(BPS) 21 ਮਈ ਹਰ ਵਾਰ ਦੀ ਤਰਾਂ ਸ਼ਰਾਬੀਆਂ ਨੂੰ ਲੋਕ ਸਭਾ ਚੋਣਾਂ
ਦੀ ਉਡੀਕ ਸੀ ਕਿ ਇਸ ਵਾਰ ਵੀ ਸ਼ਰਾਬ ਦੇ ਖੁੱਲੇ ਭੰਡਾਰੇ ਵਰਤਾਏ ਜਾਣਗੇ ਪਰ ਇਸ ਵਾਰ
ਦੀਆਂ ਲੋਕ ਸਭਾ ਚੋਣਾਂ ਵਿੱਚ ਚੋਣ ਪ੍ਰਚਾਰ ਦੇ ਸਮੇ ਪਿੰਡਾਂ ਵਿੱਚ ਖੁੱਲ੍ਹੇ ਆਮ ਸ਼ਰਾਬ
ਵਰਤਾਉਣ ਦਾ ਰੁਝਾਨ ਕਿਧਰੇ ਵੀ ਨਜ਼ਰ ਨਹੀਂ ਆਇਆ । ਜਿੱਥੇ ਮੁਫ਼ਤ ਦੀ ਸ਼ਰਾਬ ਪੀਣ ਵਾਲਿਆਂ
ਨੂੰ ਮੂੰਹ ਕੌੜਾ ਕਰਨ ਦਾ ਜੁਗਾੜ ਨਾ ਮਿਲਦਾ ਦੇਖ ਕੇ ਔਖਾਈ ਹੁੰਦੀ ਰਹੀ ਹੈ ਉੱਥੇ ਹੀ
ਮੁਫ਼ਤ ਦੀ ਸ਼ਰਾਬ ਨਾ ਵੰਡੇ ਜਾਣ ਕਾਰਨ ਸ਼ਰਾਬੀਆਂ ਦੇ ਪਰਿਵਾਰਕ ਮੈਂਬਰ ਕਾਫੀ ਖੁਸ਼ ਹਨ।
ਕਾਂਨਤਾ ਰਾਣੀ ਨੇ ਕਿਹਾ ਸ਼ਰਾਬ ਦੀ ਵੰਡ ਕਰਕੇ ਵੋਟਰ ਭਰਮਾਉਣ ਦਾ ਕਾਰਜ ਤੀਹਰਾ ਜੁਰਮ
ਹੈ। ਜਿੱਥੇ ਸ਼ਰਾਬ ਸਹਾਰੇ ਵੋਟਰ ਭੰਨਣਾ ਲੋਕਤੰਤਰ ਦੇ ਉਲਟ ਹੈ ਉੱਥੇ  ਕਿਸੇ ਦੀ ਸਿਹਤ
ਵਿਗਾੜਨਾ ਅਤੇ ਪਰਿਵਾਰਕ ਮਹੌਲ ਖਰਾਬ ਕਰਨਾ ਵੀ ਕਾਨੂੰਨੀ ਜੁਰਮ ਬਣਦਾ ਹੈ। ਪੰਜਾਬ ‘ਚ
ਤੀਜੀ ਧਿਰ ਦੀ ਸਮੂਲੀਅਤ ਅਤੇ ਮੀਡੀਏ ਵੱਲੋਂ ਪੰਜਾਬ ‘ਚ ਚੱਲ ਰਹੇ ਨਸ਼ੇ ਦੇ ਦਰਿਆ ਦੀ
ਚਰਚਾ ਵੱਡੇ ਪੱਧਰ ‘ਤੇ ਚਲਾਏ ਜਾਣ ਕਾਰਨ ਹੀ ਇਸ ਵਾਰ ਉਮੀਦਵਾਰਾਂ ਦੇ ਸਮਰਥਕ ਨਸ਼ੇ ਵੱਟੇ
ਵੋਟ ਕਲਚਰ ਤੋਂ ਟਾਲਾ ਵੱਟ ਰਹੇ ਹਨ। ਬਜੁਰਗ ਵਿਆਕਤੀ ਮੋਤੀ ਲਾਲ ਨੇ ਕਿਹਾ ਜਿੱਥੇ ਨਸ਼ੇ
ਸਿਹਤ ਬਿਗਾੜਦੇ ਹਨ ਉੱਥੇ ਹੀ ਮੁਫ਼ਤ ਦੀ ਸ਼ਰਾਬ ਦੇ ਨਸ਼ੇ ‘ਚ ਟੁੱਲ ਹੋਣ ਵਾਲੇ ਲੜਾਈਆਂ
ਝਗੜੇ ਕਰਕੇ ਪਿੰਡ ਦੀ ਭਾਈਚਾਰਕ ਸਾਂਝ ਵੀ ਨਸ਼ਟ ਕਰ ਦਿੰਦੇ ਹਨ। ਰੀਤੂ ਸਿੰਗਲਾ ਨੇ ਕਿਹਾ
ਨਸ਼ੇ ਵੱਟੇ ਵੋਟ ਇੱਕ ਵੱਡੀ ਸਮਾਜਿਕ ਕੁਰੀਤੀ ਹੈ। ਉਨਾਂ ਉਮੀਦਵਾਰਾਂ ਨੂੰ ਕਿਹਾ ਕਿ
ਉਨਾਂ ਨੂੰ ਚਾਹੀਦਾ ਹੈ ਕਿ ਉਹ ਖੁਦ ਵੀ ਅੱਗੇ ਤੋ ਵੀ ਨਸ਼ਾ ਨਾ ਵੰਡਣ ਦੀ ਕਸਮ ਖਾਵੇ ਅਤੇ
ਵੰਡਣ ਵਾਲਿਆਂ ਖ਼ਿਲਾਫ਼ ਚੋਣ ਕਮਿਸ਼ਨ ਕੋਲ ਰਿਪੋਰਟ ਕਰੇ। ਸ਼੍ਰੀ ਬਾਲਾ ਜੀ ਪਬਲਿਕ ਸੀਨੀਅਰ
ਸਕੈਡਰੀ ਸਕੂਲ ਦੀ ਪ੍ਰਿੰਸੀਪਲ ਮੈਡਮ ਅਮਨਦੀਪ ਕੋਰ ਨੇ ਕਿਹਾ ਨਸ਼ਾ ਰਹਿਤ ਚੋਣ ਦਾ ਸਭ
ਤੋਂ ਵੱਡੀ ਖੁਸ਼ੀ ਔਰਤਾਂ ਨੂੰ ਹੋ ਰਹੀ ਹੈ। ਜਿੱਥੇ ਘਰੇਲੂ ਕੰਮਾਂ ‘ਚ ਉਲਝੀਆਂ ਔਰਤਾਂ
ਅੱਧੀ ਅੱਧੀ ਰਾਤ ਤੱਕ ਸ਼ਰਾਬੀ ਪਤੀਆਂ ਅਤੇ ਰਿਸਤੇਦਾਰਾਂ ਨੂੰ ਸੰਭਾਲਦੀਆਂ ਹਨ ਉੱਥੇ
ਸ਼ਰਾਬੀ ਉਨ੍ਹਾਂ ਦੀ ਮਾਰ ਕੁੱਟ ਕਰਕੇ ਗਾਲੀ ਗਲੋਚ ਵੀ ਕਰਦੇ ਹਨ।
ਕੈਪਸ਼ਨ : ਨਸ਼ੇ ਵੰਡਣ ਤੋਂ ਮਿਲੀ ਮੁਕਤੀ ਸਬੰਧੀ ਵਿਚਾਰ ਪੇਸ਼ ਕਰਦੇ ਕਾਂਨਤਾ ਰਾਣੀ,ਮੋਤੀ
ਰਾਮ,ਰੀਤੂ ਸਿੰਗਲਾ ਅਤੇ ਮੈਡਮ ਅਮਨਦੀਪ ਕੋਰ

LEAVE A REPLY

Please enter your comment!
Please enter your name here