

ਮਾਨਸਾ, 03 ਨਵੰਬਰ :- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਦਿਸ਼ਾ—ਨਿਰਦੇਸ਼ਾਂ ਅਨੁਸਾਰ ਜਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੀ ਰਹਿਨੁਮਾਈ ਹੇਠ 31 ਅਕਤੂਬਰ
ਤੋ 2 ਨਵੰਬਰ 2025 ਤੱਕ 29ਵੀਂ ਬੈਡਮਿੰਟਨ ਚੈਂਪੀਅਨਸਿ਼ਪ ਖਿਡਾਰੀਆਂ ਸ਼ਾਨਦਾਰ ਪ੍ਰਦਰਸ਼ਨ ਨਾਲ ਸੰਪੰਨ ਹੋਈ। ਇਸ ਚੈਪੀਅਨਸਿ਼ਪ ਦਾ ਆਗਾਜ਼ ਮਲਟੀ ਪਰਪਜ਼ ਸਟੇਡੀਅਮ ਨਹਿਰੂ ਕਾਲਜ ਮਾਨਸਾ ਵਿਖੇ ਮਿਤੀ 31 ਅਕਤੂਬਰ 2025 ਨੂੰ ਮਾਨਯੋਗ ਡਿਪਟੀ ਕਮਿਸ਼ਨਰ—ਨਵਜੋਤ ਕੌਰ ਅਤੇ ਐਸ.ਐਸ.ਪੀ.—ਭਗੀਰਥ ਸਿੰਘ ਮੀਨਾ ਅਤੇ ਡਾ.
ਵਿਜੈ ਸਿੰਗਲਾ, ਐਮ.ਐਲ.ਏ ਹਲਕਾ ਮਾਨਸਾ ਵੱਲੋ ਕੀਤਾ ਗਿਆ ਸੀ । ਇਸ ਵਿੱਚ 100 ਤੋਂ ਉਪਰ ਖਿਡਾਰੀਆਂ ਨੇ ਵੱਖ ਵੱਖ ਗਰੁੱਪਾਂ ਵਿਚ ਭਾਗ ਲਿਆ।
ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਗੁਰਪ੍ਰੀਤ ਸਿੰਘ ਭੂਚਰ, ਚੇਅਰਮੈਨ, ਜਿਲ੍ਹਾ ਪਲੈਨਿੰਗ ਬੋਰਡ ਮਾਨਸਾ ਅਤੇ ਬਤੌਰ ਚੀਫ ਗੈਸਟ ਪ੍ਰਿੰਸੀਪਲ ਬੁੱਧ ਰਾਮ, ਐਮ.ਐਲ.ਏ. ਹਲਕਾ ਬੁਢਲਾਡਾ ਅਤੇ ਚੇਅਰਮੈਨ ਡਾ. ਸੁਖਪਾਲ ਸਿੰਘ, ਪੰਜਾਬ ਫਾਰਮਰਜ਼ ਅਤੇ ਕਿਸਾਨੀ ਲੇਬਰ ਕਮਿਸ਼ਨ ਨੇ ਕੀਤੀ। ਇਸ ਤੋਂ ਇਲਾਵਾ ਵੱਖ ਵੱਖ ਗਰੁੱਪਾਂ ਵਿਚ ਵੀ ਖਿਡਾਰੀਆਂ ਨੇ ਖੇਡਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਟੂਰਨਾਮੈਂਟ ਦਾ ਸਮਾਪਨ ਮੁੱਖ ਮਹਿਮਾਨਾਂ ਵੱਲੋਂ ਪਹਿਲੀ, ਦੂਜੀ ਅਤੇ ਤੀਸਰੀ ਪੁਜੀਸ਼ਨਾਂ ਹਾਸਲ ਕਰਨ ਵਾਲਿਆਂ ਨੂੰ ਟਰਾਫੀਆਂ ਦਿੱਤੀਆਂ ਗਈਆਂ। ਲੜਕੀਆਂ ਅੰਡਰ—11, ਅੰਡਰ—13, ਅੰਡਰ—15 ਅੰਡਰ—17,
ਅੰਡਰ—19, 35O, 40O(ਸਿੰਗਲ) ਪਹਿਲੀ ਪੁਜੀਸ਼ਨ ਖੁਸ਼ਦੀਪ ਕੌਰ,ਰੀਤ ਕੌਰ, ਅਪਰਨਵੀਰ ਕੌਰ (ਅੰਡਰ—17 ਤੇ 19), ਦੂਜੀ ਪੁਜੀਸ਼ਨ ਜਪਨੀਤ ਕੌਰ, ਹਰਸ਼ਪ੍ਰੀਤ ਕੌਰ, ਅਪਰਨਵੀਰ ਕੌਰ, ਰੀਤ ਕੌਰ ਤੀਸਰੀ ਪੁਜੀਸ਼ਨ ਸੀਰਤ ਕੌਰ, ਮਨਸੀਤ, ਸੁਖਪ੍ਰੀਤ ਕੌਰ(ਅੰਡਰ—17 ਤੇ 19) ਲੜਕਿਆਂ ਵਿਚੋ ਪਹਿਲੀ —ਮਾਨਵ, ਦੂਜੀ ਕਰਨਪਾਲ ਸਿੰਘ ਤੀਸਰੀ—ਖੁਸ਼ਪ੍ਰੀਤ ਸਿੰਘ ਹਾਸਲ ਕੀਤੀ। ਇਸੇ ਤਰ੍ਹਾਂ ਡਬਲ ਵਿਚ ਪਹਿਲੀ ਪੁਜੀਸ਼ਨ ਦਿਵਮ ਗਰਗ ਤੇ ਭਾਵਇਆ ਗਰਗ, ਪ੍ਰਭਜੀਤ ਸਿੰਘ ਕੋਹਲੀ— ਅੰਕੁਸ਼ ਜੈਨ, ਦੂਜੀ ਪੁਜੀਸ਼ਨ ਸਮਰਵੀਰ ਸਿੰਘ—ਅਵਸਨ, ਸੁਧੀਰ
ਮਿੱਤਲ ਤੇ ਜਗਪ੍ਰੀਤ ਸਿੰਘ ਅਤੇ ਸੁਧੀਰ ਮਿੱਤਲ ਅਤੇ ਕੁਲਦੀਪ ਸਿੰਘ ਨੇ ( 40+ਡਬਲਜ) ਵਿੱਚ ਪਹਿਲੀ ਪੁਜੀਸ਼ਨ ਹਾਸਲ ਕੀਤੀ ਤੇ ਮੁੱਖ ਮਹਿਮਾਨਾਂ ਨੇ ਆਪਣੇ ਕਰ ਕਮਲਾ ਨਾਲ ਖਿਡਾਰੀਆਂ ਨੂੰ ਟਰਾਫੀਆਂ ਦੇ ਦੇ ਨੇਪਰੇ ਚਾੜਿ੍ਹਆ। ਵਾਈਸ ਪ੍ਰਧਾਨ ਮੁਕੰਲ ਆਰਤੀ ਫਰਨੀਚਰ ਵੱਲੋਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਨਗਦ ਇਨਾਮ ਅਤੇ ਭਾਗ ਲੈਣ ਵਾਲੇ ਹਰੇਕ ਖਿਡਾਰੀ ਨੂੰੰ ਟਰੈਕ ਸੂਟ ਦਿੱਤਾ ਗਿਆ। ਪ੍ਰਧਾਨ ਬਲਜੀਤ ਸਿੰਘ ਬਾਜਵਾ, ਮਕਰਾਨਾ ਮਾਰਬਲਜ਼ ਵੱਲੋ ਬੱਚਿਆਂ ਦੇ ਮਾਪਿਆਂ ਨੂੰ ਵਧਾਈਆ ਦਿੱਤੀਆਂ ਅਤੇ ਆਉਣ ਵਾਲੇ ਸਮੇਂ*ਚ ਇਸ ਤਰ੍ਹਾਂ ਹੀ ਖੇਡਾਂ ਨਾਲ ਜੋੜਕੇ ਰੱਖਣ ਦਾ ਵਿਸ਼ਵਾਸ਼ ਦਿਲਾਇਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ, ਪ੍ਰੈਸ ਸਕੱਤਰ ਰਾਮ ਕ੍ਰਿਸ਼ਨ ਚੁੱਘ ਨੇ ਦੱਸਿਆ ਕਿ ਭਗਵਾਨ ਸਿੰਘ, ਹਰਪਿੰਦਰ ਸਿੰਘ, ਗਗਨਦੀਪ ਸਿੰਘ ਖਿਡਾਰੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਖਾਣਾ ਅਤੇ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਹਾਲ ਦੀ ਰੈਨੋਵੇਸ਼ਨ ਕਰਵਾਈ ਗਈ।ਜਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਪਰਿਵਾਰ ਵਿੱਚ ਵਾਧਾ ਕਰਦੇ ਹੋਏ ਮਾਸਟਰ ਸੁਖਦੀਪ ਸਿੰਘ ਨੇ ਬਤੌਰ ਮੈਂਬਰ ਲਿਆ ਗਿਆ। ਇਸ ਚੈਪੀਅਨਸਿ਼ਪ ਨੂੰ ਸਫਲਤਾਪੂਰਵਕ ਕਰਵਾਉਣ ਲਈ ਕੁਲਦੀਪ ਸਿੰਘ ਇਵੇਂਟ ਸਕੱਤਰ, ਸੁਧੀਰ ਮਿੱਤਲ ਵਿੱਤ ਸਕੱਤਰ, ਨਵਨੀਤ ਕੁਮਾਰ ਅਤੇ ਅੰਕੁਸ਼ ਜੈਨ, ਸੱਤਪਾਲ ਸਿੰਘ, ਰਿਟ. ਸੁਪਰਡੈਂਟ ਬੀ.ਐਸ.ਐਨ.ਐਲ, ਤੋ ਇਲਾਵਾ ਵੱਖ ਵੱਖ ਕੋਚਾਂ ਵੱਲੋ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਪ੍ਰੋਗਰਾਮ ਤੇ ਅੰਤ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਦੀ ਭੂਮਿਕਾ— ਸਕੱਤਰ ਹਰਿੰਦਰ ਸ਼ਰਮਾਂ ਨੇ ਬਾਖੂਬੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੁਢਲਾਡਾ ਸੰਦੀਪ ਸਿੰਗਲਾ, ਵਿਕਾਸ, ਗਰਦੀਪ ਸਿੰਘ ਠੇਕੇਦਾਰ ਆਦਿ ਹਾਜਰ ਸਨ।























