

ਮਾਨਸਾ, 26 ਅਕਤੂਬਰ (ਬਲਜੀਤ ਸ਼ਰਮਾ) : ਖੇਡ ਵਿਭਾਗ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਜਿਲ੍ਹਾ ਪੱਧਰ ਕੰਪੀਟੀਸ਼ਨ ਅੰਡਰ-25 (ਲੜਕੇ/ਲੜਕੀਆਂ) ਦਾ ਬਹੁਮੰਤਵੀ ਖੇਡ ਸਟੇਡੀਅਮ ਮਾਨਸਾ ਵਿਖੇ ਅੱਜ ਸ਼ਾਨਦਾਰ ਆਗਾਜ ਹੋਇਆ। ਇਸ ਉਦਘਾਟਨੀ ਸਮਾਰੋਹ ਦੌਰਾਨ 1500 ਮੀਟਰ ਫਾਈਨਲ (ਲੜਕੇ/ਲੜਕੀਆਂ) ਰੇਸ ਕਰਵਾਈ ਗਈ। ਜਿਸ ਵਿੱਚ (ਲੜਕੇ) ਸੁਖਦੇਵ ਸਿੰਘ, ਕਰਮ ਸਿੰਘ ਅਤੇ ਬਲਜਿੰਦਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ (ਲੜਕੀਆਂ) ਵਿਚ ਜਯੋਤੀ ਬਾਲਾ, ਹਰਪ੍ਰੀਤ ਕੌਰ ਅਤੇ ਪੂਜਾ ਰਾਣੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਖੇਡ ਮੇਲੇ ਦੀ ਸ਼ੁਰੂਆਤ ਸ੍ਰ ਮਹਿੰਦਰ ਸਿੰਘ, ਰਿਟਾਇਰ ਜਿਲ੍ਹਾ ਖੇਡ ਅਫ਼ਸਰ ਨੇ ਕੀਤੀ। ਇਸ ਦੌਰਾਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਖੇਡਾਂ ਨਾਲ ਜੁੜੇ ਰਹਿ ਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਦਘਾਟਨੀ ਸਮਾਰੋਹ ਦੌਰਾਨ ਜੇਤੂ ਖਿਡਾਰੀਆਂ ਨੂੰ ਸ੍ਰ. ਮਹਿੰਦਰ ਸਿੰਘ ਅਤੇ ਸ੍ਰ. ਹਰਪਿੰਦਰ ਸਿੰਘ ਵਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਖੇਡ ਅਫ਼ਸਰ ਨੇ ਰਿਟਾਇਰ ਜਿਲ੍ਹਾ ਖੇਡ ਅਫਸਰ ਨੂੰ ਸਨਮਾਨਿਤ ਕੀਤਾ। ਸਟੇਜ ਸ੍ਰੀ ਹੈਪੀ ਕੁਮਾਰ (ਸੀ.ਏ) ਅੰਤਰ-ਰਾਸ਼ਟਰੀ ਕਮੈਂਟੇਟਰ ਨੇ ਹੋਸਟ ਕੀਤਾ।
ਜਿਲ੍ਹਾ ਖੇਡ ਅਫ਼ਸਰ ਨੇ ਅੱਜ ਦੇ ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਥਲੈਟਿਕਸ (ਲੜਕੀਆਂ) 3000 ਮੀਟਰ ਵਿਚ ਨੰਦਨੀ, ਜਯੋਤੀ ਬਾਲਾ ਅਤੇ ਹਰਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ (ਲੜਕੇ) 5000 ਮੀਟਰ ਵਿਚ ਰਾਜ ਕੁਮਾਰ, ਸਿਕੰਦਰ ਸਿੰਘ ਤੇ ਕਰਮ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਕਬੱਡੀ (ਲੜਕੇ) ਵਿਚ ਕਬੱਡੀ ਕੋਚਿੰਗ ਸੈਂਟਰ ਢੈਪਈ ਦੀ ਟੀਮ ਨੇ ਨੰਗਲ ਕਲਾਂ ਦੀ ਟੀਮ ਨੂੰ ਹਰਾਇਆ ਅਤੇ ਰੋਡੂ ਰਾਮ ਕਲੱਬ ਅਕਲੀਆ ਦੀ ਟੀਮ ਨੇ ਪਿੰਡ ਕੁਲਰੀਆਂ ਦੀ ਟੀਮ ਨੂੰ ਮਾਤ ਦਿੱਤੀ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬੱਡੀ ਵਿਚ ਕੁਲਰੀਆਂ ਦੀ ਟੀਮ ਨੇ ਸ਼ਹੀਦ ਸੁਖਜਿੰਦਰ ਸਿੰਘ ਸਪੋਰਟਸ ਕਲੱਬ ਚਹਿਲਾਵਾਲੀ ਦੀ ਟੀਮ ਨੂੰ ਹਰਾਇਆ ਅਤੇ ਕਬੱਡੀ (ਲੜਕੀਆਂ) ਵਿਚ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਟੀਮ ਨੇ ਪਿੰਡ ਸਾਹਨੇਵਾਲੀ ਦੀ ਟੀਮ ਨੂੰ ਹਰਾਇਆ। ਇਸ ਦੇ ਨਾਲ ਹੀ ਕੁਸ਼ਤੀ (ਲੜਕੇ) 55 ਕਿੱਲੋ ਵਰਗ ਵਿਚ ਮਨਜਿੰਦਰ ਸਿੰਘ ਨੇ ਅਤੇ 60 ਕਿੱਲੋ ਵਰਗ ਵਿਚ ਰਵਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। 87 ਕਿੱਲੋ ਵਿਚ ਭੁਪਿੰਦਰ ਸਿੰਘ ਨੇ, 80 ਕਿੱਲੋ ਵਰਗ ‘ਚ ਤਰਸੇਮ ਸਿੰਘ ਅਤੇ 130 ਕਿੱਲੋ ਵਰਗ ‘ਚ ਵਨਿਤ ਨੇ ਪਹਿਲਾ ਸਥਾਨ ਹਾਸਲ ਕੀਤਾ।
ਉਨ੍ਹਾਂ ਦੱਸਿਆ ਕਿ ਹੈਂਡਬਾਲ (ਲੜਕੇ) ਵਿਚ ਗੁਰੂ ਹਰਗੋਬਿੰਦ ਪਬਲਿਕ ਸਕੂਲ ਜੌੜਕੀਆਂ ਦੀ ਟੀਮ ਨੇ ਡੀ.ਏ.ਵੀ. ਮਾਡਲ ਸਕੂਲ ਬੁਢਲਾਡਾ ਦੀ ਟੀਮ ਨੂੰ ਅਤੇ ਸ਼ਹੀਦ ਪ੍ਰੀਤਮ ਸਿੰਘ ਸਪੋਰਟਸ ਕਲੱਬ ਟਾਂਡੀਆ ਦੀ ਟੀਮ ਨੇ ਪਿੰਡ ਜੌੜਕੀਆਂ ਦੀ ਟੀਮ ਨੂੰ ਹਰਾਇਆ। ਹੈਂਡਬਾਲ ਲੜਕੀਆਂ) ਵਿਚ ਡੀ.ਏ.ਵੀ. ਪਬਲਿਕ ਸਕੂਲ ਬੁਢਲਾਡਾ ਦੀ ਟੀਮ ਨੇ ਪਿੰਡ ਜੌੜਕੀਆਂ ਦੀ ਟੀਮ ਨੂੰ ਹਰਾਇਆ।
ਇਸ ਤੋਂ ਇਲਾਵਾ ਵਾਲੀਬਾਲ (ਲੜਕੇ) ਵਿਚ ਝੁਨੀਰ ਕਾਲਜ ਦੀ ਟੀਮ ਨੇ ਪਿੰਡ ਝੰਡੂਕੇ ਦੀ ਟੀਮ ਨੂੰ 25-19 ਅਤੇ 25-18 ਨਾਲ ਹਰਾਇਆ। ਵਾਲੀਬਾਲ (ਲੜਕੀਆਂ) ਵਿਚ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਟੀਮ ਨੇ ਮਾਈ ਭਾਗੋ ਕਾਲਜ ਰੱਲਾ ਦੀ ਟੀਮ ਨੂੰ 25-6 ਅਤੇ 25-4 ਨਾਲ ਮਾਤ ਦਿੱਤੀ ਹੈ।
ਇਸ ਮੌਕੇ ਸ੍ਰ ਰਘਵੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਸ੍ਰ ਮਨਪ੍ਰੀਤ ਸਿੰਘ ਸਿੱਧੂ ਸੀਨੀਅਰ ਸਹਾਇਕ, ਸਤਨਾਮ ਸਿੰਘ, ਯੂਥ ਓਲੰਪਿਅਨ ਗੇਮ ਰੋਇੰਗ ਅਤੇ ਇਨ੍ਹਾਂ ਦੇ ਕੋਚ ਮਨਜੀਤ ਸਿੰਘ ਮੰਨਾ ਤੋਂ ਇਲਾਵਾ ਸਮੂਹ ਕੋਚਿਜ਼ ਅਤੇ ਸਟਾਫ ਹਾਜਿਰ ਸਨ।
EDITED BY : SARA YAHA | | Last Updated : 7:05 pm 26 October 2018























