

ਮਾਨਸਾ 6 ਜਨਵਰੀ (ਬਲਜੀਤ ਸ਼ਰਮਾ) : ਅੱਜ ਉਕਤ ਅਸਾਮੀਆਂ ਲਈ ਰੱਖੇ ਗਏ ਟੈਸਟਾਂ ਲਈ ਤਿੰਨ ਵਾਰ ਟੈਸਟ ਲੈਣ ਉਪਰੰਤ ਵੀ ਅਧਿਕਾਰੀਆਂ ਦੁਆਰਾ ਆਪਣੇ ਚਹੇਤਿਆਂ ਨੂੰ ਚੁਣਨ ਲਈ ਪੂਰੀ ਵਾਹ ਲਈ ਜਾ ਰਹੀ ਹੈ ਜਿਸ ਸੰਬੰਧੀ ਅੱਜ ਸਵੇਰੇ 9:00 ਵਜੇ BPM ਲਈ ਅਤੇ 12:00 MIS ਬਲਾਕ ਮੈਨੇਜਰ ਅਤੇ 1:30 ਵਜੇ ਕਲੱਸਟਰ ਕੋ-ਆਰਡੀਨੇਟਰ ਲਈ ਟੈਸਟ ਰੱਖਿਆ ਗਿਆ ਜਿਸ ਸੰਬੰਧੀ MIS ਬਲਾਕ ਮੈਨੇਜਰ ਲਈ 2 ਯੋਗ ਉਮੀਦਵਾਰਾਂ ਵਿਚੋਂ 1 ਉਮੀਦਵਾਰ ਨੂੰ ਚੁਣਨ ਲਈ 12:00 ਵਜੇ ਦੀ ਜਗਾ ਬਿਨਾਂ ਸੂਚਿਤ ਕੀਤੇ ਉਮੀਦਵਾਰਾਂ ਦਾ ਟੈਸਟ 1:30 ਵਜੇ ਲਿਆ ਗਿਆ ਜਿਸ ਸੰਬੰਧੀ ਯੋਗ ਉਮੀਦਵਾਰ ਮੋਹਿਤ ਜਿੰਦਲ ਦੁਆਰਾ ਉਕਤ ਸੰਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜੀ ਨੂੰ ਮਿਲ ਕੇ ਸੂਚਿਤ ਵੀ ਕੀਤਾ ਅਤੇ BPM, MIS ਬਲਾਕ ਮੈਨੇਜਰ, ਕਲੱਸਟਰ ਕੋ-ਆਰਡੀਨੇਟਰ ਦੀ ਅਸਾਮੀ ਦੇ ਉਮੀਦਵਾਰਾਂ ਵੱਲੋਂ ADC (D) ਅਤੇ ਜਿਲਾ ਪ੍ਰੀਸ਼ਦ ਸੈਕਟਰੀ ਜਗਤਾਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਅਤੇ ਪਾਰਦਰਸ਼ਤਾ ਨਾਲ ਲਈ ਗਈ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰਨ ਦੀ ਮੰਗ ਕੀਤੀ ਗਈ। ਸਮੂਹ ਉਮੀਦਵਾਰਾਂ ਵੱਲੋਂ ਏ.ਡੀ.ਸੀ. (ਡੀ) ਪਾਸੋਂ ਪਾਰਦਰਸ਼ਤਾ ਸੰਬੰਧੀ ਸਵਾਲ ਪੁੱਛਦੇ ਹੋਏ ਪੁੱਛਿਆ ਕਿ ਤਿੰਨ ਵਾਰ ਟੈਸਟ ਲੈਣ ਦੀ ਲੋੜ ਕਿਉਂ ਪਈ, ਸਿਲੇਬਸ Website ਉਪਰ ਕਿਉਂ ਨਹੀਂ ਪਾਇਆ ਗਿਆ, 04-11-2018 ਨੂੰ ਲਈ ਗਈ ਪ੍ਰੀਖਿਆ ਅਨੁਸਾਰ ਰਿਜਲਟ ਘੋਸ਼ਿਤ ਕਰਨ ਉਪਰੰਤ ਸਾਈਟ ਤੇ ਕਿਉਂ ਨਹੀਂ ਪਾਇਆ ਗਿਆ। MIS ਬਲਾਕ ਮੈਨੇਜਰ ਦੇ ਟੈਸਟ ਦਾ ਸਮਾਂ ਕਿਉਂ ਬਦਲਿਆ ਗਿਆ ਅਤੇ ਪਿਛਲੇ ਟੈਸਟਾਂ ਦੌਰਾਨ ਯੋਗ ਉਮੀਦਵਾਰਾਂ ਨੂੰ ਟੈਸਣ ਦੇਣ ਲਈ ਅਯੋਗ ਕਿਉਂ ਕਰਾਰ ਦਿੱਤਾ ਗਿਆ।
ADC (D) ਦੁਆਰਾ 04-11-2018 ਦੇ ਟੈਸਟ ਨੂੰ ਰੱਦ ਕਰਕੇ ਦੁਬਾਰ 27-11-2018 ਨੂੰ ਟੈਸਟ ਲੈਣ ਬਾਰੇ ਸਿਰਫ ਉਮਰ ਦੀ ਹੱਦ ਵਿੱਚ ਬਦਲਾਉ ਕਰਨ ਬਾਰੇ ਹੀ ਦੱਸਿਆ, ਬਾਕੀ ਸਵਾਲਾਂ ਬਾਰੇ ਤਸੱਲੀ ਬਖਸ਼ ਜਵਾਬ ਨਾ ਦੇ ਕੇ ਪਾਰਦਰਸ਼ਤਾ ਅਨੁਸਾਰ ਪ੍ਰੀਖਿਆ ਮੁਕੰਮਲ ਕਰਵਾਉਣ ਦੀ ਗੱਲ ਕਹੀ। ਪ੍ਰੰਤੂ ਪ੍ਰਸ਼ਾਸ਼ਨ ਦੇ ਪਾਰਦਰਸ਼ਤਾ ਦੇ ਦਾਵਿਆਂ ਦੀ ਪੋਲ ਉਸ ਸਮੇਂ ਖੁੱਲ ਗਈ ਜਦੋਂ ਉੱਥੇ ਮੌਜੂਦ ਸਮੂਹ ਉਮੀਦਵਾਰਾਂ ਵੱਲੋਂ ਦੱਸਿਆ ਗਿਆ ਕਿ ਉਕਤ ਟੈਸਟ ਸਿਰਫ ਡਰਾਮਾ ਕਰਨ ਲਈ ਰੱਖਿਆ ਜਾ ਰਿਹਾ ਹੈ। ਉਕਤ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਪਹਿਲਾਂ ਹੀ ਉਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਵਿਭਾਗ ਦੁਆਰਾ ਕੀਤੀ ਜਾ ਚੁੱਕੀ ਹੈ। ਇਸ ਸੰਬੰਧੀ ਮਿਤੀ 04-11-2018 ਨੂੰ ਯੋਗ ਉਮੀਦਵਾਰਾਂ ਨੂੰ ਇੰਟਰਵਿਊ ਵਿੱਚ ਬਲਾਉਣ ਉਪਰੰਤ 27-11-2018 ਨੂੰ ਟੈਸਟ ਲਈ ਆਯੋਗ ਕਰਾਰ ਦੇਣ ਵਾਲੇ ਕੁਲਵਿੰਦਰ ਸਿੰਘ ਪੁੱਤਰ ਭੋਲਾ ਸਿੰਘ ਪਿੰਡ ਮਲਕਪੁਰ ਖਿਆਲਾ ਉਮੀਦਵਾਰ, ਰਮਨਪ੍ਰੀਤ ਕੌਰ ਮਾਨਸਾ ਅਤੇ ਮੋਹਿਤ ਜਿੰਦਲ ਉਮੀਦਵਾਰ (MIS ਬਲਾਕ ਮੈਨੇਜਰ) ਦੁਆਰਾ ਉਕਤ ਤੱਥਾਂ ਦੀ ਪ੍ਰੋੜਤਾ ਕਰਦੇ ਹੋਏ ਸਮੂਹ ਉਮੀਦਵਾਰਾਂ ਨਾਲ ਸਹਿਯੋਗ ਕਰਨ ਅਤੇ ਕੱਲ 11:30 ਵਜੇ ਮਾਨਯੋਗ ਡੀ.ਸੀ. ਮਾਨਸਾ ਨੂੰ ਮਿਲ ਕੇ ਇਸ ਸੰਬੰਧੀ ਇਨਸਾਫ ਦੀ ਮੰਗ ਕਰਦੇ ਹੋਏ ਪਾਰਦਰਸ਼ਤਾ ਨਾਲ ਟੈਸਟ ਕਰਵਾਉਣ ਲਈ ਵਿਭਾਗ ਦੇ ਮੁੱਖ ਦਫਤਰ ਚੰਡੀਗੜ੍ਹ ਦੁਆਰਾ ਟੈਸਟ ਸੰਬੰਧੀ ਹਦਾਇਤਾ, ਸਿਲੇਬਸ ਅਤੇ ਭਰਤੀ ਪ੍ਰਕਿਰਿਆ ਅਪਣਾਈ ਜਾਵੇ।
EDITED BY : SARA YAHA | | Last Updated : 7:37 PM 6 ਜਨਵਰੀ 2018
























