ਜਿਮਨੀ ਚੋਣਾਂ ਚ ਸਰਕਾਰ ਨੂੰ ਸੱਥਾਂ ਵਿਚਕਾਰ ਭੰਡਣਗੇ ਮਗਨਰੇਗਾ ਮੁਲਾਜਮ :ਜੁਗਰਾਜ ਮੰਘਾਣੀਆਂ

0
19

ਬੁਢਲਾਡਾ,23 ਸਤੰਬਰ(ਸਾਰਾ ਯਹਾ,(ਬਲਜੀਤ ਸ਼ਰਮਾ) :ਪੰਚਾਇਤ ਵਿਭਾਗ ਚ ਮਰਜ ਕਰਕੇ ਪੱਕੇ ਕਰਨ ਦੀ ਮੰਗ ਨੂੰ ਲੈਕੇ ਪਿਛਲੇ ਅੱਠ ਦਿਨਾਂ ਤੋਂ ਕਲਮਛੋੜ ਹੜਤਾਲ ਉੰਪਰ ਚੱਲ ਰਹੇ ਮਗਨਰੇਗਾ ਕਰਮਚਾਰੀਆਂ ਨੇ ਅੱਜ ਵੀ ਕੰਮ^ਕਾਜ ਠੱਪ ਰੱਖਿਆ।ਇਸ ਦੌਰਾਨ ਜਿੱਥੇ ਸਰਕਾਰ ਖਿਲਾਫ ਤਿੱਖੀ ਨਾਹਰੇਬਾਜੀ ਕੀਤੀ ਉਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਠੇਕੇ ਆਧਾਰਤ ਮੁਲਾਜਮਾਂ ਨੂੰ ਸੱਤ੍ਹਾ ਚ ਆਉਦਿਆਂ ਹੀ ਕਾਂਗਰਸ ਸਰਕਾਰ ਦੁਆਰਾ ਪੱਕੇ ਕਰਨ ਦੇ ਵਾਅਦੇ ਤੋਂ ਭੱਜਣ ਦੇ ਦੋਸ਼ ਲਾਉਦਿਆਂ ਪੰਜਾਬ ਚ ਹੋਣ ਜਾ ਰਹੀਆਂ ਵਿਧਾਨ ਸਭਾ ਜਿਮਨੀ ਚੋਣਾਂ ਚ ਸਰਕਾਰ ਖਿਲਾਫ ਡਟਣ ਦਾ ਆਹਿਦ ਵੀ ਲਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਸੂਬਾਈ ਆਗੂ ਤੇ ਟੈਕਨੀਕਲ ਸਹਾਇਕ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮਗਨਰੇਗਾ ਕਰਮਚਾਰੀਆਂ ਦੁਆਰਾ ਪੰਜਾਬ ਦੇ ਵਿਕਾਸ ਚ ਪਾਏ ਜਾ ਰਹੇ ਯੋਗਦਾਨ ਨੂੰ ਅੱਖੋਂ^ਪ੍ਰੋਖੇ ਕਰਕੇ ਮੁਲਾਜਮਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਨ ਤੋਂ ਟਾਲਾ ਵੱਟ ਰਹੀ ਹੈ।ਉਨਾਂ ਕਿਹਾ ਕਿ ਜੇਕਰ ਸਰਕਾਰ ਮਗਨਰੇਗਾ ਮੁਲਾਜਮਾਂ ਦੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕਰਕੇ ਲਾਗੂ ਕਰਨ ਤੋਂ ਹੱਥ ਪਿਛਾਂਹ ਖਿੱਚੇਗੀ ਤਾਂ ਆਉਦੇ ਦਿਨਾਂ ਚ ਉਹ ਆਪਣੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨਗੇ।ਯੂਨੀਅਨ ਆਗੂ ਜੁਗਰਾਜ ਸਿੰਘ ਮੰਘਾਣੀਆਂ ਨੇ ਕਿਹਾ ਕਿ ਪੰਜਾਬ ਅੰਦਰ 21 ਅਕਤੂਬਰ ਨੂੰ ਹੋਣ ਜਾ ਰਹੀਆਂ ਜਿਮਨੀ ਚੋਣਾਂ ਦੌਰਾਨ ਅਸੰਬਲੀ ਹਲਕਿਆਂ ਚ ਜਾਕੇ ਮਗਨਰੇਗਾ ਮੁਲਾਜਮਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਨਕਾਮੀਆਂ ਪ੍ਰਚਾਰਨਗੇ।ਇਸ ਮੌਕੇ ਹੋਰਨਾਂ ਤੋ ਇਲਾਵਾ ਜ਼ਸਪਾਲ ਸਿੰਘ ਜੱਸੀ,ਉਮੇਸ਼ ਕੁਮਾਰ ਮਿਗਲਾਣੀ,ਜਗਤਾਰ ਸਿੰਘ ਖੁਡਾਲ,ਸ਼ੁਭਪ੍ਰੀਤ ਸਿੰਘ,ਝੰਡਾ ਸਿੰਘ,ਨਿਰਮਲ ਸਿੰਘ,ਬਲਕਿੰਦਰ ਸਿੰਘ,ਜ਼ਸਪਾਲ ਸਿੰਘ ਗੁਰਨੇ,ਬੀਰਬਲ ਸਿੰਘ,ਮਨਦੀਪ ਸਿੰਘ ਮਾਖਾ,ਸੁਖਚੈਨ ਸਿੰਘ,ਮੀਨੂੰ ਰਾਣੀ,ਕਰਮਜੀਤ ਕੌਰ,ਸਰਬਜੀਤ ਕੌਰ,ਨਿਰਮਲ ਸਿੰਘ ਆਦਿ ਵੀ ਹਾਜਰ ਸਨ।
ਫੋਟੋ ਕੈਪਸ਼ਨ : ਬੁਢਲਾਡਾ ਵਿਖੇ ਸਰਕਾਰ ਵਿਰੁੱਧ ਨਾਹਰੇਬਾਜੀ ਕਰਦੇ ਹੋਏ ਮਗਨਰੇਗਾ ਮੁਲਾਜਮ

LEAVE A REPLY

Please enter your comment!
Please enter your name here