ਜਿਆਦਾ ਰੁੱਖ ਦੇ ਸਕਦੇ ਹਨ ਲੰਬੀ ਜਿੰਦਗੀ….ਡਾ:ਮਿੱਤਲ

0
66

ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪ੍ਦੂਸ਼ਿਤ ਹੋ ਰਹੇ ਵਾਤਾਵਰਣ ਕਾਰਣ ਕੈਂਸਰ ਵਰਗੀਆਂ ਬੀਮਾਰੀਆਂ ਲਗਾਤਾਰ ਫੈਲ ਰਹੀਆਂ ਹਨ। ਅੱਤ ਦੀ ਗਰਮੀ ਦੇ ਕਹਿਰ ਕਾਰਣ ਮੌਤ ਦੀ ਦਰ ਵੱਧ ਗਈ ਹੈ।ਇਹਨਾਂ ਵਿਚਾਰਾਂ ਤੇ ਮੰਥਨ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਸੀ੍ ਰਮਨ ਗੁਪਤਾ ਦੀ ਅਗਵਾਈ ਹੇਠ ਮਾਨਸਾ ਤੋਂ ਸਾਇਕਲਾਂ ਤੇ ਡੇਰਾ ਨੰਗਲ ਕਲਾਂ ਵਿਖੇ ਪੌਦੇ ਲਗਾਉਣ ਸਮੇਂ ਕੀਤਾ। ਰਮਨ ਗੁਪਤਾ ਨੇ ਕਿਹਾ ਕਿ ਮਾਨਸਾ ਸਾਇਕਲ ਗਰੁੱਪ ਵਲੋਂ ਪਿੰਡਾਂ ਅਤੇ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ ਤੇ ਪੌਦੇ ਲਗਾਏ ਜਾਂਦੇ ਹਨ ਅਤੇ ਉਹਨਾਂ ਦੀ ਸੰਭਾਲ ਲਈ ਵੀ ਉਸ ਸਥਾਨ ਦੀ ਮੈਨੇਜਿੰਗ ਕਮੇਟੀ ਨੂੰ ਸਮੇਂ ਸਮੇਂ ਤੇ ਪੇ੍ਰਿਤ ਕੀਤਾ ਜਾਂਦਾ ਹੈ ਅੱਜ ਵੀ ਇਸੇ ਲੜੀ ਤਹਿਤ ਇਸ ਸਥਾਨ ਉਪਰ 20 ਛਾਂਅਦਾਰ ਪੌਦੇ ਲਗਾਏ ਗਏ ਹਨ।ਇਸ ਮੌਕੇ ਬੋਲਦਿਆਂ ਡਾ: ਵਰੁਣ ਮਿੱਤਲ ਨੇ ਕਿਹਾ ਕਿ ਰੁੱਖਾਂ ਨਾਲ ਵਾਤਾਵਰਣ ਨੂੰ ਸਾਫ ਸੁੱਥਰਾ ਰੱਖਿਆ ਜਾ ਸਕਦਾ ਹੈ ਅਤੇ ਸਾਫ ਸੁੱਥਰਾ ਵਾਤਾਵਰਣ ਮਨੁੱਖ ਨਿਰੋਗ ਰੱਖਣ ਵਿੱਚ ਅਹਿਮ ਰੋਲ ਅਦਾ ਕਰਦਾ ਹੈ।ਕੁਦਰਤੀ ਸਮੇਂ ਜਿਵੇਂ ਜੰਗਲ,ਪਾਣੀ ਨੂੰ ਬਚਾਉਣ ਲਈ ਹਰੇਕ ਇਨਸਾਨ ਨੂੰ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਪਾਣੀ ਦੀ ਹੋ ਰਹੀ ਬਰਬਾਦੀ ਮਨੁੱਖ ਦੇ ਵਿਨਾਸ਼ ਦਾ ਕਾਰਣ ਬਣ ਸਕਦੀ ਹੈ ਸਾਨੂੰ ਇਸਦੀ ਵਰਤੋਂ ਜਰੂਰਤ ਅਨੁਸਾਰ ਕਰਨੀ ਚਾਹੀਦੀ ਹੈ  ਤਾਂ ਕਿ ਆਉਣ ਵਾਲੇ ਸਮੇਂ ਚ ਪਾਣੀ ਦੀ ਕਿੱਲਤ ਨਾ ਹੋਵੇ।ਇਸ ਮੌਕੇ ਮਨਪੀ੍ਤ ਨੰਗਲ,ਜਸਮੇਲ ਸਿੰਘ ਹੀਰਕੇ,ਅਮਰੀਕ ਹੀਰਕੇ,ਬਲਵੀਰ ਅਗਰੋਈਆ,ਨਰਿੰਦਰ ਗੁਪਤਾ,ਸੰਜੀਵ ਕੁਮਾਰ,ਸੰਜੀਵ ਪਿੰਕਾ,ਅਨਿਲ ਸੇਠੀ,ਪ੍ਮੋਦ ਬਾਗਲਾ,ਸੋਹਣ ਲਾਲ,ਰਵਿੰਦਰ ਧਾਲੀਵਾਲ ਸਮੇਤ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here