

ਸਰਦੂਲਗੜ੍ਹ 27 ਜੂਨ,(ਸਾਰਾ ਯਹਾ,ਬਲਜੀਤ ਸ਼ਰਮਾ) : ਬੱਸਾ ਅੱਡਾ ਸਰਦੂਲਗੜ੍ਹ ਦੇ ਵਿੱਚ ਅੱਜ ਬਾਅਦ ਦੁਪਹਿਰ ਨਿਜੀ ਝੁਨੀਰ ਬੱਸ ਅਤੇ ਪੰਜਾਬ ਰੋਡਵੇਜ ਬੱਸ ਦੇ ਕੰਡਕਟਰ ਦੀ ਆਪਸ ਵਿੱਚ ਹੱਥੋਪਾਈ ਹੋ ਗਈ। ਜਿਸ ਦੇ ਕਾਰਨ ਪੰਜਾਬ ਰੋਡਵੇਜ ਕਰਮਚਾਰੀਆਂ ਨੇ ਰੋਡ ਬੰਦ ਕਰਕੇ ਜਾਮ ਲਗਾ ਦਿੱਤਾ। ਜਿਸ ਕਾਰਨ ਲੋਕਾਂ ਨੂੰ ਅੱਤ ਦੀ ਪੈ ਰਹੀ ਗਰਮੀ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੰਜਾਬ ਰੋਡਵੇਜ ਦੇ ਕੰਡਕਟਰ ਨਾਲ ਜਦ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਸਾਡਾ ਸਰਦੂਲਗੜ੍ਹ ਤੋ ਚੱਲਣ ਦਾ ਟਾਇਮ 1 ਵੱਜਕੇ 58 ਮਿੰਟ ਹੈ ਪਰ ਅਸੀ ਬੱਸ ਅੱਡੇ ਦੇ ਅੱਗੇ ਬੈਰੀਕੇਟ ਲੱਗੇ ਹੋਣ ਕਾਰਨ 1 ਵੱਜਕੇ 58 ਮਿੰਟ ਤੇ ਬੱਸ ਅੱਡੇ
ਵਿੱਚੋ ਬੱਸ ਕਢ ਲਈ ਪਰ ਝੁਨੀਰ ਬੱਸ ਦੇ ਕੰਡਕਟਰ ਨੇ ਮੈਨੂੰ ਆਕੇ ਬਿਨਾਂ ਗੱਲ ਤੋ ਗਾਲਾਂ
ਕੱਢੀਆ ਅਤੇ ਮੇਰੇ ਕੱਪੜੇ ਪਾੜ ਦਿੱਤੇ ਅਤੇ ਮੇਰਾ ਪੈਸੇ ਵਾਲਾ ਬੈਗ ਖੋਹ ਲਿਆ ਜੋ ਕਿ ਮੈਨੂੰ ਲੋਕਾਂ ਨੇ ਉਸ ਕੋਲੋ ਲੈਕੇ ਦਿੱਤਾ ਹੈ ਪਰ ਮੈ ਹਜੇ ਤੱਕ ਇਹ ਵੀ ਨਹੀ ਦੇਖਿਆ ਕਿ ਇਸ ਵਿੱਚੋ ਕਿੰਨਾਂ ਕੈਸ਼ ਕੱਢਿਆ ਗਿਆ ਹੈ। ਜਦ ਕੰਡਕਟਰ ਨੂੰ ਪੁਛਿਆ ਗਿਆ ਕਿ ਜਾਮ ਲਗਾਉਣਾ ਕੋਈ ਕਾਨੂੰਨ ਹੈ ਤਾਂ ਉਸ ਨੇ ਕਿਹਾ ਕਿ ਜੇ ਕਾਨੂੰਨ ਹੁੰਦਾ ਤਾਂ ਇਸ ਤਰਾਂ ਦੀ ਗੁੰਡਾ ਗਰਦੀ ਨਹੀ ਹੁੰਦੀ। ਉਸ ਨੇ ਕਿਹਾ ਕਿ ਸਾਡੀ ਲੋਕਾਂ ਨਾਲ ਕੋਈ ਦੁਸ਼ਮਣੀ ਨਹੀ ਹੈ।
ਜਦ ਇਸ ਸੰਬੰਧੀ ਥਾਣਾ ਮੁੱਖੀ ਸਰਦੂਲਗੜ੍ਹ ਸੰਦੀਪ ਭਾਟੀ ਦਾ ਕਹਿਣਾ ਹੈ ਕਿ ਝੁਨੀਰ ਬੱਸ ਦੇ ਕੰਡਕਟਰ ਵੱਲੋ ਪੰਜਾਬ ਰੋਡਵੇਜ ਦੇ ਕਰਮਚਾਰੀ ਨਾਲ
ਹੱਥੋਪਾਈ ਕੀਤੀ ਗਈ ਹੈ ਅਤੇ ਉਸਦਾ ਪੈਸੇ ਵਾਲਾ ਬੈਗ ਖੋਹਿਆ ਗਿਆ ਹੈ ਜਿਸ ਦੀ ਪੜਤਾਲ
ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਤਰਾਂ ਦੇ ਜਾਮ ਲਗਾਉਣਾ ਗਲਤ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ
ਹੈ। ਜੇ ਉਨਾਂ ਨੂੰ ਕੋਈ ਦਿੱਕਤ ਸੀ ਤਾਂ ਉਹ ਥਾਣੇ ਆਕੇ ਦਰਖਾਸਤ ਦਿੰਦੇ। ਉਨਾਂ ਕਿਹਾ ਕਿ ਜੀ ਐਮ ਨੂੰ ਲਿਖਕੇ ਭੇਜਿਆ ਜਾਵੇਗਾ ਅਤੇ ਜਾਮ ਲਗਾਉਣ ਦੇ ਦੋਸ਼ ਵਿੱਚ ਕਾਰਵਾਈ ਕੀਤੀ ਜਾਵੇਗੀ।























