ਜਾਗਰੁਕ ਵੋਟਰ ਦਾ ਲੋਕਤੰਤਰ ਨੂੰ ਮਜਬੂਤ ਕਰਨ ਚ ਵੱਡਾ ਯੋਗਦਾਨ ..ਪਿੰਕਾ।

0
48

ਮਾਨਸਾ ਸਾਇਕਲ ਗਰੁੱਪ ਵਲੋਂ ਸ਼ੁਰੂ ਕੀਤੀ ਗਈ “ਵੋਟਰ ਜਾਗਰੁਕਤਾ ਮੁਹਿੰਮ“ ਤਹਿਤ ਮੈਂਬਰਾਂ ਨੇ ਅੱਜ ਬਲਵੀਰ ਅਗਰੋਈਆ ਦੀ ਅਗਵਾਈ ਹੇਠ ਬੱਸ ਸਟੈਂਡ ਤੋਂ ਸਾਇਕਲਾਂ ਤੇ ਕੋਟਲੱਲੂ,ਬੱਪੀਆਣਾ,ਖਿੱਲਣ,ਚਕੇਰੀਆਂ ਹੁੰਦੇ ਹੋਏ ਵਾਪਿਸ ਗੁਰੂਦੁਆਰਾ ਸਾਹਿਬ ਭਗਤ ਨਾਮਦੇਵ ਜੀ,ਮਾਨਸਾ ਵਿਖੇ ਇੱਕਠੀ ਹੋਈ ਸੰਗਤ ਨੂੰ ਲੋਕਸਭਾ ਦੀਆਂ ਹੋ ਰਹੀਆਂ ਚੋਣਾ ਚ ਅਪਣੀ ਵੋਟ ਦੇ ਹੱਕ ਦਾ ਇਸਤੇਮਾਲ ਬਿਨਾਂ ਕਿਸੇ ਲਾਲਚ ਅਤੇ ਡਰ ਦੇ ਕਰਨ ਲਈ ਪੇ੍ਰਿਤ ਕੀਤਾ।ਇਸ ਮੌਕੇ ਬੋਲਦਿਆਂ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੇ ਕਿਹਾ ਕਿ ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੈ ਪਰ ਇਸ ਦੇਸ਼ ਵਿੱਚ ਵੋਟ ਪ੍ਤੀਸ਼ਤ ਘੱਟ ਹੁੰਦੀ ਹੈ ਉਹਨਾਂ ਕਿਹਾ ਕਿ ਇੱਕ ਜਾਗਰੁਕ ਵੋਟਰ ਲੋਕਤੰਤਰ ਨੂੰ ਮਜਬੂਤ ਕਰਨ ਵਿੱਚ ਵੱਡਾ ਯੋਗਦਾਨ ਦੇ ਸਕਦਾ ਹੈ ਸਿਰਫ ਇਹ ਸਮਝਣ ਦੀ ਲੋੜ ਹੈ ਕਿ ਵੋਟ ਪਾਉਣਾ ਸਾਡਾ ਦੇਸ਼ ਪ੍ਤੀ ਅਹਿਮ ਫਰਜ ਹੈ ਦੇਸ਼ਭਗਤਾਂ ਦੀਆਂ ਕੁਰਬਾਨੀਆਂ ਸਦਕਾ ਸਾਨੂੰ ਇਹ ਹੱਕ ਮਿਲਿਆ ਹੈ ਅਪਣੇ ਵੋਟ ਦੇ ਹੱਕ ਦਾ ਸਹੀ ਇਸਤੇਮਾਲ ਹੀ ਉਹਨਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਪਿਛਲੇ ਕਈ ਦਿਨਾਂ ਤੋਂ ਮਾਨਸਾ ਸਾਇਕਲ ਗਰੁੱਪ ਵਲੋਂ ਪਿੰਡਾਂ ਅਤੇ ਸ਼ਹਿਰ ਦੇ ਵੱਖ ਵੱਖ ਸਥਾਨਾਂ ਉਪਰ ਜਾ ਕੇ ਵੋਟ ਪਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ ਅਤੇ “ਆਓ ਲੋਕਤੰਤਰ ਦਾ ਤਿਓਹਾਰ ਮਨਾਈਏ““ਬਿਨਾਂ ਲਾਲਚ ਦੇ ਵੋਟਾਂ ਪਾਈਏ“ ਵਾਲੇ ਸਲੋਗਨ ਲਿਖੀਆਂ ਫਲੈਕਸਾਂ ਵੀ ਸਾਂਝੀਆਂ ਥਾਵਾਂ ਤੇ ਲਗਾਈਆ ਗਈਆਂ ਹਨ। ਮੈਂਬਰ ਰਮਨ ਗੁਪਤਾ ਨੇ ਕਿਹਾ ਕਿ ਵੋਟਾਂ ਦੇ ਕੰਮ ਨੂੰ ਸ਼ਾਤਮਈ ਢੰਗ ਨਾਲ ਨੇਪਰੇ ਚੜਾਉਣ ਵਿੱਚ ਜਿਲਾਂ ਪ੍ਸ਼ਾਸ਼ਨ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਹਰੇਕ ਨਾਗਰਿਕ ਦਾ ਫਰਜ ਬਣਦਾ ਹੈ ਕਿ ਪ੍ਸ਼ਾਸ਼ਨ ਦਾ ਸਹਿਯੋਗ ਕੀਤਾ ਜਾਵੇ।ਇਸ ਮੌਕੇ ਡਾ:ਵਰੁਣ ਮਿੱਤਲ,ਪੁਨੀਤ ਬਾਂਸਲ,ਸੁਰਿੰਦਰ ਬਾਂਸਲ,ਪ੍ਮੋਦ ਬਾਗਲਾ,ਸੋਹਣ ਲਾਲ,ਬਿੰਨੂ ਕੁਮਾਰ,ਭੀਮ ਕੋਟਲੀ,ਨਰਿੰਦਰ ਗੁਪਤਾ,ਅਨਿਲ ਸੇਠੀ,ਵਿਕਾਸ ਗੁਪਤਾ,ਜਸਵੀਰ ਸਿੰਘ ਪ੍ਧਾਨ ਟਾਂਕ ਕੱਸ਼ਤਰੀ ਸਭਾ ਸਮੇਤ ਸਭਾ ਦੇ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here