ਜਾਅਲੀ ਕਰੰਸੀ, ਨਸ਼ੀਲੀਆਂ ਦਵਾਈਆਂ ਤੇ ਨਜ਼ਾਇਜ਼ ਸ਼ਰਾਬ ਸਮੇਤ ਚਾਰ ਕਾਬੂ

0
99
ਮਾਨਸਾ, 11 ਦਸੰਬਰ(ਬਲਜੀਤ ਸ਼ਰਮਾ)-ਲੱਖਾਂ ਰੁਪਏ ਦੀ ਜਾਅਲੀ ਕਰੰਸੀ, ਨਸ਼ੀਲੀਆਂ ਦਵਾਈਆਂ ਅਤੇ ਨਜਾਇਜ਼ ਸ਼ਰਾਬ ਸਮੇਤ 4 ਵਿਅਕਤੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅੱਜ ਇੱਥੇ ਜ਼ਿਲਾ ਪੁਲਸ ਮੁਖੀ ਮਨਧੀਰ ਸਿੰਘ ਨੇ ਦੱਸਿਆ ਕਿ  ਡੀ.ਐਸ.ਪੀ ਮਾਨਸਾ ਸਿਮਰਨਜੀਤ ਸਿੰਘ ਲੰਗ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਦੀ ਪੁਲਸ ਨੇ ਅੰਕੂ ਪੁੱਤਰ ਬਲਜੀਤ ਸਿੰਘ ਵਾਸੀ ਵਾਰਡ ਨੰਬਰ16 ਬਰਨਾਲਾ ਅਤੇ ਵਰਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਜਗਤਗੜ ਬਾਂਦਰਾਂ ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ 1 ਲੱਖ 67 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ।  ਉਕਤ ਤੋਂ ਇਲਾਵਾ ਥਾਣਾ ਸਿਟੀ -1 ਮਾਨਸਾ ਦੀ ਪੁਲਸ ਨੇ ਸੂਏ ਦੀ ਪਟੜੀ ਰੇਲਵੇ ਫਾਟਕ ਤੋਂ ਰਵੀ ਕੁਮਾਰ ਵਾਸੀ ਬੀਰ ਕਲਾਂ ਜ਼ਿਲਾ ਸੰਗਰੂਰ ਨੂੰ ਕਾਬੂ ਕਰਕੇ ਉਸ ਕੋਲੋਂ 16 ਡੱਬਿਆਂ ਵਿਚ 9600 ਨਸ਼ੀਲੀਆਂ ਗੋਲੀਆਂ ,1000 ਕੈਪਸੂਲ ਕੈਰੀਸੋਮਾ, 500 ਟਰਾਮਾਡੋਲ ਤੇ 50 ਸ਼ੀਸ਼ੀਆਂ ਹੋਰ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਭਗਤ ਸਿੰਘ ਚੌਂਕ ਲਾਗਿਓ ਰਾਜਪਾਲ ਸਿੰਘ ਉਰਫ ਪਾਲੀ ਵਾਸੀ ਅਤਲਾ ਖੁਰਦ ਨੂੰ ਕਾਬੂ ਕਰਕੇ ਉਸ ਤੋਂ 1160 ਨਸ਼ੀਲੀਆਂ ਗੋਲੀਆਂ ਅਲਪਰਾਜ਼ੋਲਮ ਤੇ 500 ਗੋਲੀ ਕੈਰੀਸੋਮਾ ਤੋਂ ਇਲਾਵਾ 25 ਸ਼ੀਸ਼ੀਆਂ ਹੋਰ ਬਰਾਮਦ ਕਰਕੇ ਉਸਦੇ ਖਿਲਾਫ ਥਾਣਾ ਸਿਟੀ-1 ਮਾਨਸਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਥਾਣਾ ਸਦਰ ਮਾਨਸਾ ਦੇ ਮੁਖੀ ਬਲਵਿੰਦਰ ਸਿੰਘ ਤੇ ਥਾਣੇਦਾਰ ਗੁਰਪਾਲ ਸਿੰਘ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਨਾਕਾਬੰਦੀ ਦੌਰਾਨ ਕਾਰ ਸਵਾਰ ਵਿਅਕਤੀ ਕੋਲੋਂ 25 ਡੱਬੇ ਹਰਿਆਣਾ ਮਾਅਰਕਾ ਸ਼ਰਾਬ ਬਰਾਮਦ ਕੀਤੇ ਹਨ।


EDITED BY : SARA YAHA | | Last Updated : 7:12 PM 11 ਦਸੰਬਰ  2018

LEAVE A REPLY

Please enter your comment!
Please enter your name here