

ਮਾਨਸਾ ਜੁਲਾਈ 21 (ਸਾਰਾ ਯਹਾਂ/ਮੁੱਖ ਸੰਪਾਦਕ) : ਬੀਤੇ ਦਿਨੀਂ ਮਾਨਸਾ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਸੋਸ਼ਲ ਮੀਡੀਆ ਰਾਹੀਂ ਮਾਨਸਾ ਸ਼ਹਿਰ ਤੇ ਪਿੰਡਾਂ ਅੰਦਰ ਬੰਦ ਪਏ ਆਰ ਓ ਪਲਾਂਟ ਦਾ ਮੁੱਦਾ ਉਠਾਇਆ ਸੀ ਇਸੇ ਤਹਿਤ ਅੱਜ ਵਿੱਕੀ ਨੇ ਮੁੱਖ ਮੰਤਰੀ ਦੇ ਨਾਮ ਇਕ ਮੈਮੋਰੰਡਮ ਡਿਪਟੀ ਕਮਿਸ਼ਨਰ ਮਾਨਸਾ ਨੂੰ ਦਿੱਤਾ ਜਿਸ ਵਿੱਚ ਉਹਨਾਂ ਮਾਨਸਾ ਜ਼ਿਲ੍ਹੇ ਦੇ ਧਰਤੀ ਹੇਠਲੇ ਪਾਣੀ ਦਾ ਜਿਕਰ ਕਰਦੇ ਕਿਹਾ ਕਿ ਸਾਡੇ ਪੂਰੇ ਜ਼ਿਲੇ ਦਾ ਧਰਤੀ ਹੇਠਲਾ ਪਾਣੀ ਨਾ ਪੀਣ ਯੋਗ ਹੋ ਹੈ ਇਸ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਕਾਫੀ ਪਾਈ ਗਈ ਹੈ ਤੇ ਇਸ ਪਾਣੀ ਦਾ ਟੀ ਡੀ ਐਸ ਲੈਵਲ ਵੀ 900 ਤੋਂ 1200 ਤੱਕ ਪਹੁੰਚ ਗਿਆ ਹੈ ਜਿਸਦੇ ਕਾਰਨ ਜ਼ਿਲੇ ਅੰਦਰ ਕੈਂਸਰ ਤੇ ਚਮੜੀ ਨਾਲ ਸੰਬੰਧਿਤ ਬੀਮਾਰੀਆਂ ਬਹੁਤ ਵੱਧ ਗਈਆਂ ਹਨ ਤੇ ਇਹਨਾਂ ਬਿਮਾਰੀਆਂ ਦੀ ਚਪੇਟ ਵਿੱਚ ਜਿਆਦਾ ਤਰ ਆਮ ਤੇ ਗਰੀਬ ਵਰਗ ਦੇ ਲੋਕ ਆ ਰਹੇ ਹਨ ਕਿਉਕਿ ਉਹ ਆਪਣੇ ਘਰ ਆਰ ਓ ਲਗਵਾਉਣ ਵਿੱਚ ਅਸਮਰੱਥ ਹਨ ਵਿੱਕੀ ਨੇ ਕਿਹਾ ਕਿ ਇਹ ਬੰਦ ਪਏ ਆਰ ਓ ਪਲਾਂਟ ਇਹਨਾਂ ਆਮ ਤੇ ਗਰੀਬ ਲੋਕਾਂ ਲਈ ਵਰਦਾਨ ਸਨ ਵਿੱਕੀ ਨੇ ਅੱਗੇ ਸਰਕਾਰ ਨੂੰ ਕਿਹਾ ਕਿ 15ਵੇਂ ਵਿੱਤ ਕਮਿਸ਼ਨ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਾਰੀ ਕੀਤੇ ਜਾਂਦੇ ਫੰਡਾਂ ਵਿੱਚੋ 30 ਫੀਸਦੀ ਰਾਸ਼ੀ ਪੀਣ ਵਾਲੇ ਸਾਫ ਪਾਣੀ ਉਪਰ ਖਰਚ ਕੀਤੀ ਜਾਣੀ ਚਾਹੀਦੀ ਹੈ ਇਸ ਪੈਸੇ ਨਾਲ ਜੇਕਰ ਸਰਕਾਰ ਚਾਹੇ ਤਾਂ ਇਹਨਾਂ ਪਲਾਟਾਂ ਦੀ ਮੁਰੰਮਤ ਕਰਵਾ ਕੇ ਇਹਨਾਂ ਨੂੰ ਸੁਚਾਰੂ ਢੰਗ ਨਾਲ ਚਲਾ ਸਕਦੀ ਹੈ ਜਿਸ ਨਾਲ ਪਿੰਡ ਦੇ ਵਿੱਚ ਇਕ ਨੌਜਵਾਨ ਨੂੰ ਰੋਜ਼ਗਾਰ ਮਿਲੇਗਾ ਤੇ ਨਾਲ ਹੀ ਸਾਫ ਪੀਣ ਵਾਲਾ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚੇਗਾ ਵਿੱਕੀ ਨੇ ਕਿਹਾ ਕਿ ਸਰਕਾਰ ਨੂੰ ਇਸ ਮਸਲੇ ਨੂੰ ਸਜੀਦਗੀ ਨਾਲ ਲੈਣਾ ਚਾਹੀਦਾ ਹੈ ਤਾਂ ਜੋ ਕਰੋੜਾਂ ਦੀ ਲਾਗਤ ਵਾਲੀ ਮਸੀਨਰੀ ਤੇ ਇਮਾਰਤਾਂ ਖੰਡਰ ਨਾ ਬਣਨ ਇਸ ਮੌਕੇ ਐਡਵੋਕੇਟ ਰਵੀ ਰੁਪਾਲ, ਅਮਰੀਕ ਸਿੰਘ ਅਲੀਸ਼ੇਰ ,ਰਾਮ ਸਿੰਘ ਕਿਸਾਨ ਆਗੂ ਮਜੂਦ ਸਨ























