*ਜ਼ਿਲ੍ਹਾ ਮੈਜਿਸਟਰੇਟ ਵੱਲੋਂ ”ਮੈਸਰਜ਼ ਇੰਗਲਿਸ਼ ਐਨਕਾਊਂਟਰਜ਼ ਅਕੈਡਮੀ” ਦਾ ਲਾਇਸੰਸ ਰੱਦ*

0
40

ਮਾਨਸਾ, 01 ਅਗਸਤ: (ਸਾਰਾ ਯਹਾਂ/ਮੁੱਖ ਸੰਪਾਦਕ) 
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) (g) ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਜ਼ਦੀਕ ਰਾਮ ਬਾਗ, ਵਾਰਡ ਨੰਬਰ 04, ਮਾਨਸਾ ਵਿਖੇ ਸਥਿਤ ”ਮੈਸਰਜ਼ ਇੰਗਲਿਸ਼ ਐਨਕਾਊਂਟਰਜ਼ ਅਕੈਡਮੀ” ਦਾ ਲਾਇਸੰਸ ਨੰਬਰ 48/ਐਲ.ਪੀ.ਏ./ਐਲ.ਪੀ.ਏ.-1 ਮਿਤੀ 22 ਜੂਨ 2021 ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਤਹਿਤ ਸ੍ਰੀ ਗੇਜ਼ਪ੍ਰੀਤ ਸ਼ਰਮਾ ਪੁੱਤਰ ਸ੍ਰੀ ਸਵਰਾਜ ਕੁਮਾਰ, ਵਾਸੀ ਵਾਰਡ ਨੰਬਰ 05, ਮਾਨਸਾ, ਜ਼ਿਲ੍ਹਾ ਮਾਨਸਾ ਨੂੰ ਸਥਿਤ ”ਮੈਸਰਜ਼ ਇੰਗਲਿਸ਼ ਐਨਕਾਊਂਟਰਜ਼ ਅਕੈਡਮੀ” ਦੇ ਨਾਮ ‘ਤੇ ਆਈਲਟਸ ਕੋਚਿੰਗ ਅਤੇ ਇਮੀਗਰੇਸ਼ਨ ਕਨਸਲਟੰਟ ਦਾ ਲਾਇਸੰਸ ਨੰਬਰ 48/ਐਲ.ਪੀ.ਏ./ਐਲ.ਪੀ.ਏ.-1 ਮਿਤੀ 22 ਜੂਨ 2021 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 22 ਜੂਨ 2021 ਤੋਂ 21 ਜੂਨ 2026 ਤੱਕ ਹੈ।
ਉਨ੍ਹਾਂ ਕਿਹਾ ਕਿ ਸੀਨੀਅਰ ਕਪਤਾਨ ਪੁਲਿਸ, ਮਾਨਸਾ ਦੇ ਪੱਤਰ ਨੰਬਰ 934/ਡੀ.ਐਸ.ਕੇ., ਮਿਤੀ 28 ਫਰਵਰੀ, 2025 ਰਾਹੀਂ ਉਕਤ ਸੈਂਟਰ ਦੇ ਬੰਦ ਹੋਣ ਬਾਰੇ ਰਿਪੋਰਟ ਪ੍ਰਾਪਤ ਹੋਈ ਸੀ, ਜਿਸ ‘ਤੇ ਪ੍ਰਾਰਥੀ ਸ੍ਰੀ ਗੇਜ਼ਪ੍ਰੀਤ ਸ਼ਰਮਾ ਨੂੰ ਨੋਟਿਸ ਜਾਰੀ ਕੀਤਾ ਗਿਆ। ਪ੍ਰਾਰਥੀ ਸ੍ਰੀ ਗੇਜ਼ਪ੍ਰੀਤ ਸ਼ਰਮਾ ਨੇ ਕਾਰਨ ਦੱਸੋ ਨੋਟਿਸ ਦਾ ਜਵਾਬ ਪੇਸ਼ ਕਰਦਿਆਂ ਬੇਨਤੀ ਕੀਤੀ ਹੈ ਕਿ ਉਸ ਨੇ ਘਰੇਲੂ ਕਾਰਨਾਂ ਕਰਕੇ ਆਪਣਾ ਉਕਤ ਸੈਂਟਰ ਬੰਦ ਕਰ ਦਿੱਤਾ ਸੀ। ਉਹ ਭਵਿੱਖ ਵਿਚ ਆਪਣਾ ਸੈਂਟਰ ਨਹੀਂ ਚਲਾਉਣਾ ਚਾਹੁੰਦਾ। ਇਸ ਲਈ ਉਸਦਾ ਲਾਇਸੰਸ ਕੈਂਸਲ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਐਕਟ/ਰੂਲਜ਼ ਮੁਦਾਬਿਕ ਕਿਸੇ ਵੀ ਕਿਸਮ ਦੀ ਇਸ ਦੇ ਖੁਦ ਜਾਂ ਇਸ ਦੀ ਫਰਮ ਦੇ ਖਿਲਾਫ਼ ਕੋਈ ਵੀ ਸ਼ਿਕਾਇਤ ਆਦਿ ਲਈ ਭਰਪਾਈ ਕਰਨ ਦਾ ਸ੍ਰੀ ਗੇਜ਼ਪ੍ਰੀਤ ਸ਼ਰਮਾ ਪੁੱਤਰ ਸ੍ਰੀ ਸਵਰਾਜ ਕੁਮਾਰ ਖੁਦ ਜਿੰਮੇਵਾਰ ਹੋਣਗੇ।

LEAVE A REPLY

Please enter your comment!
Please enter your name here