

ਮਾਨਸਾ, 17 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐਸ. ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ 2012 ਦੇ ਸੈਕਸ਼ਨ 6(1) (g) ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਮੈਸਰਜ਼ ਰੌਸਕਿੱਲ ਸਲਿਊਸ਼ਨ ਪ੍ਰਾਈਵੇਟ ਲਿਮਟਡ, ਆਈ.ਡੀ.ਬੀ.ਆਈ. ਬੈਂਕ ਦੇ ਉੱਪਰ, ਵਾਟਰ ਵਰਕਸ ਰੋਡ, ਮਾਨਸਾ, ਜ਼ਿਲ੍ਹਾ ਮਾਨਸਾ ਦਾ ਲਾਇਸੰਸ ਨੰਬਰ 28/ਐਲ.ਪੀ.ਏ. ਮਿਤੀ 05.03.2020 ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਹੈ।
ਹੁਕਮ ਵਿਚ ਕਿਹਾ ਗਿਆ ਹੈ ਕਿ ਪੰਜਾਬ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਸ੍ਰੀ ਰੋਸ਼ਨ ਲਾਲ ਮਿੱਤਲ ਪੁੱਤਰ ਸ੍ਰੀ ਮੋਤੀ ਰਾਮ ਅਤੇ ਸ੍ਰੀਮਤੀ ਕੋਮਲ ਮਿੱਤਲ ਪਤਨੀ ਸ੍ਰੀ ਰੋਸ਼ਨ ਲਾਲ ਵਾਸੀ ਵਾਟਰ ਵਰਕਸ ਰੋਡ, ਮਾਨਸਾ ਤਹਿਸੀਲ ਅਤੇ ਜ਼ਿਲ੍ਹਾ ਮਾਨਸਾ ਨੂੰ ਰੌਸਕਿੱਲ ਸਲਿਊਸ਼ਨ ਪ੍ਰਾਈਵੇਟ ਲਿਮਟਡ ਦੇ ਨਾਮ ‘ਤੇ ਆਈਲਟਸ ਕੋਚਿੰਗ ਅਤੇ ਇਮੀਗਰੇਸ਼ਨ ਕਨਸਲਟੰਟਸ ਦਾ ਲਾਇਸੰਸ ਨੰਬਰ 28/ਐਲ.ਪੀ.ਏ. ਮਿਤੀ 05.03.2020 ਜਾਰੀ ਕੀਤਾ ਗਿਆ ਸੀ।
ਇਹ ਲਾਇਸੰਸ 04.03.2025 ਤੱਕ ਨਵੀਨ ਸੀ। ਇਸ ਦਫ਼ਤਰ ਵੱਲੋਂ ਪ੍ਰਾਰਥੀ ਨੂੰ ਉਕਤ ਲਾਇਸੰਸ ਨਵੀਨ ਨਾ ਕਰਵਾਉਣ ਸਬੰਧੀ ਕਾਰਨ ਦੱਸੋ ਨੋਟਿਸ ਭੇਜਿਆ ਗਿਆ, ਜਿਸ ਦਾ ਜਵਾਬ ਪੇਸ਼ ਕਰਦੇ ਹੋਏ ਸ੍ਰੀ ਰੋਸ਼ਨ ਲਾਲ ਮਿੱਤਲ ਪੁੱਤਰ ਸ੍ਰੀ ਮੋਤੀ ਰਾਮ ਵੱਲੋਂ ਇਸ ਦਫ਼ਤਰ ਵਿਖੇ ਦਰਖਾਸਤ ਪੇਸ਼ ਕਰਕੇ ਬੇਨਤੀ ਕੀਤੀ ਹੈ ਕਿ ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਰੁਝਾਨ ਘੱਟ ਹੋਣ ਕਰਕੇ ਉਕਤ ਸੈਂਟਰ ਬੰਦ ਕਰ ਦਿੱਤਾ ਸੀ। ਉਹ ਆਪਣਾ ਉਕਤ ਲਾਇਸੰਸ ਅੱਗੇ ਲਈ ਨਵੀਨ ਨਹੀਂ ਕਰਵਾਉਣਾ ਚਾਹੁੰਦਾ ਜਿਸ ਕਰਕੇ ਉਸ ਦਾ ਉਕਤ ਲਾਇਸੰਸ ਕੈਂਸਲ ਕੀਤਾ ਜਾਵੇ।
ਐਕਟ/ਰੂਲਜ਼ ਮੁਤਾਬਿਕ ਕਿਸੇ ਵੀ ਕਿਸਮ ਦੀ ਇਸ ਦੇ ਖੁਦ ਜਾਂ ਇਸ ਦੀ ਫਰਮ ਦੇ ਖਿਲਾਫ਼ ਕੋਈ ਵੀ ਸ਼ਿਕਾਇਤ ਆਦਿ ਲਈ ਭਰਪਾਈ ਕਰਨ ਸ੍ਰੀ ਰੋਸ਼ਨ ਲਾਲ ਮਿੱਤਲ ਪੁੱਤਰ ਸ੍ਰੀ ਮੋਤੀ ਰਾਮ ਅਤੇ ਸ੍ਰੀਮਤੀ ਕੋਮਲ ਮਿੱਤਲ ਪਤਨੀ ਸ੍ਰੀ ਰੋਸ਼ਨ ਲਾਲ ਖੁਦ ਜਿੰਮੇਵਾਰ ਹੋਣਗੇ।























