

ਮਾਨਸਾ, 25 ਜੁਲਾਈ: (ਸਾਰਾ ਯਹਾਂ/ਮੁੱਖ ਸੰਪਾਦਕ)
ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮਾਨਸਾ ਵੱਲੋਂ ਸਰਕਾਰੀ ਹਾਈ ਸਕੂਲ ਭੁਪਾਲ ਵਿਖੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਅਤੇ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਵਿਦਿਆਰਥੀਆਂ ਨਾਲ ਕਿਤਾਬਾਂ ਪੜ੍ਹਨ ਦੇ ਮਹੱਤਵ ਬਾਰੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਰਾਜ ਭਾਸ਼ਾ ਐਕਟ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਭਾਸ਼ਾ ਦਾ ਆਪਣਾ ਮਹੱਤਵ ਹੈ, ਪਰ ਸਾਨੂੰ ਆਪਣੀ ਮਾਂ ਬੋਲੀ ਨਾਲੋਂ ਨਹੀਂ ਟੁੱਟਣਾ ਚਾਹੀਦਾ। ਵਿਦਿਆਰਥੀਆਂ ਨੇ ਇਸ ਚਰਚਾ ਵਿਚ ਕਾਫੀ ਉਤਸ਼ਾਹ ਦਿਖਾਇਆ। ਇਸ ਮੌਕੇ ਉਨ੍ਹਾਂ ਨੇ ਭਾਸ਼ਾ ਵਿਭਾਗ ਦੇ ਮੁੱਲਵਾਨ ਸਾਹਿਤ ਬਾਰੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।
ਸਕੂਲ ਮੁਖੀ ਸ੍ਰੀਮਤੀ ਪ੍ਰਵੀਨ ਕੁਮਾਰੀ ਨੇ ਵਿਭਾਗ ਦੀ ਟੀਮ ਦਾ ਸੁਆਗਤ ਕੀਤਾ ਅਤੇ ਹਰਿੰਦਰ ਸਿੰਘ ਨੇ ਦੱਸਿਆ ਕਿ ਉਹ ਭਾਸ਼ਾ ਵਿਭਾਗ ਦੇ ਉਰਦੂ ਦੇ ਵਿਦਿਆਰਥੀ ਰਹੇ ਹਨ। ਉਨ੍ਹਾਂ ਵਿਭਾਗ ਦੇ ਚਲ ਰਹੇ ਪ੍ਰੋਜੈਕਟਾਂ ਅਤੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਕਲਰਕ ਸਰਬਜੀਤ ਸਿੰਘ ਵੱਲੋਂ ਪੁਸਤਕਾਂ ਦੇ ਸੰਖੇਪ ਵੇਰਵੇ ਸਾਂਝੇ ਕੀਤੇ ਗਏ।
ਇਸ ਮੌਕੇ ਸ੍ਰੀ ਅਰਸ਼ਦੀਪ ਸਿੰਘ, ਯੁਗਰਾਜ ਸਿੰਘ, ਓਮ ਪ੍ਰਕਾਸ਼, ਵਰਿੰਦਰ ਕੌਰ ਪੰਜਾਬੀ ਅਧਿਆਪਕਾ, ਲਖਵੀਰ ਸਿੰਘ ਕੰਪਿਊਟਰ ਮਾਸਟਰ, ਅਮਰਪ੍ਰੀਤ ਕੌਰ ਵਿਗਿਆਨ ਅਧਿਆਪਕਾ, ਦੀਪਮਾਲਾ ਹਿੰਦੀ ਅਧਿਆਪਕਾ, ਇੰਦਰਜੀਤ ਕੌਰ ਪੰਜਾਬੀ ਅਧਿਆਪਕਾ, ਮਲਕੀਤ ਸਿੰਘ ਐੱਸ ਐੱਸ ਮਾਸਟਰ, ਮਾਇਆ ਕੌਰ ਐੱਸ ਐੱਸ ਅਧਿਆਪਕਾ, ਮੀਨੂੰ ਰਾਣੀ ਮੈਥ ਅਧਿਆਪਕਾ ਅਤੇ ਰਾਮੇਸ਼ ਕੁਮਾਰ ਐੱਸ ਐੱਸ ਅਧਿਆਪਕ ਹਾਜ਼ਰ ਸਨ।























