

ਮਾਨਸਾ 14 ਅਪ੍ਰੈਲ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਵੱਲੋਂ ਸਥਾਨਕ ਸ਼ਹਿਰ ਵਿਖੇ ਡਾਕਟਰ ਭੀਮ ਰਾਓ ਅੰਬੇਦਕਰ ਦੀ ਜੈਅੰਤੀ ਮਨਾਈ ਗਈ ਅਤੇ ਮਹੀਨਾ ਵਾਰ ਮੀਟਿੰਗ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਦੀ ਦੇਸ਼ ਨੂੰ ਬਹੁਤ ਵੱਡੀ ਦੇਣ ਹੈ। ਉਹਨਾਂ ਦੇਸ਼ ਦੇ ਸੰਵਿਧਾਨ ਦਾ ਨਿਰਮਾਣ ਕਰਕੇ ਦੇਸ਼ ਦੇ ਸਾਰੇ ਤਬਕਿਆਂ ਦੇ ਲੋਕਾਂ ਨੂੰ ਇੱਕੋ ਜਿਹੇ ਸੰਵਿਧਾਨਿਕ ਅਧਿਕਾਰ ਦਿੱਤੇ। ਇਸ ਮੌਕੇ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਸਰਦਾਰ ਪਰਤਾਪ ਸਿੰਘ ਬਾਜਵਾ ਤੇ ਪਰਚਾ ਦਰਜ ਕਰਨ ਦੀ ਨਿੰਦਾ ਕੀਤੀ ਗਈ। ਇਸ ਮੌਕੇ ਸੱਤਪਾਲ ਸਿੰਘ ਮੂਲੇਵਾਲਾ, ਸੁਖਦਰਸ਼ਨ ਸਿੰਘ ਖਾਰਾ, ਨਵੀਨ ਕਾਲ਼ਾ ਬੋਹਾ, ਬਲਵੰਤ ਸਿੰਘ ਕੋਰਵਾਲਾ, ਅਮਰੀਕ ਸਿੰਘ ਝੁਨੀਰ, ਸੁਰੇਸ਼ ਨੰਦਗੜ੍ਹੀਆ, ਮਨਦੀਪ ਸਿੰਘ ਗੋਰਾ, ਨੇਮ ਕੁਮਾਰ ਨੇਮਾ ਐਮ ਸੀ, ਰਿੰਪੀ ਬਰਾੜ ਸਰਦੂਲਗੜ੍ਹ, ਤਰਜੀਤ ਸਿੰਘ ਚਹਿਲ, ਹਰਵਿੰਦਰ ਸਿੰਘ ਸਵੀਟੀ ਬੁਢਲਾਡਾ, ਐਡਵੋਕੇਟ ਬਲਕਰਨ ਸਿੰਘ ਬੱਲੀ, ਅੰਮ੍ਰਿਤਪਾਲ ਸਿੰਘ ਕੂਕਾ, ਹਰਵਿੰਦਰ ਭਾਰਦਵਾਜ, ਕੁਲਦੀਪ ਸਿੰਘ ਮੂਸਾ, ਅੰਮ੍ਰਿਤਪਾਲ ਸਿੰਘ ਗੋਗਾ, ਮਨਜੀਤ ਸਿੰਘ ਮੀਹਾਂ, ਹੰਸਾ ਸਿੰਘ, ਸੰਦੀਪ ਮਹਿਤਾ ਭੀਖੀ, ਗੁਰਪ੍ਰੀਤ ਸਿੰਘ ਮੋਨੀ, ਰਾਮ ਸਿੰਘ ਫਤਿਹਪੁਰ, ਕਮਲ਼ ਚੂਨੀਆਂ, ਬੂਟਾ ਸਿੰਘ ਕੱਲੋ, ਸੁਖਦੇਵ ਸਿੰਘ ਉਭਾ, ਸ਼ਹਿਨਾਜ਼ ਅਲੀ ਆਦਿ ਨੇ ਵੀ ਸੰਬੋਧਨ ਕੀਤਾ























