

ਮਾਨਸਾ,(ਸਾਰਾ ਯਹਾ,(ਬਲਜੀਤ ਸ਼ਰਮਾ) 3 ਜੂਨ : ਮਾਨਸਾ ਦੇ ਜਿਲ੍ਹਾ ਸਿੱਖਿਆ ਅਫਸਰ (ਐਲੀ ਸਿੱਖਿਆ) ਵਜੋ ਜਸਪਾਲ ਸਿੰਘ ਔਲਖ ਨੇ ਅਹੁੱਦਾ
ਸੰਭਾਲਦਿਆ ਅਧਿਆਪਕਾਂ ਨੂੰ ਭਰੋਸਾ ਦਿੱਤਾ ਕਿ ਉਹ ਮਾਨਸਾ ਜਿਲ੍ਹੇ ਚ ਕੁਆਲਟੀ ਸਿੱਖਿਆ ਚ ਹੋਰ ਜ਼ਿਕਰਯੋਗ
ਪ੍ਰਾਪਤੀਆ ਲਈ ਉਪਰਾਲੇ ਕੀਤੇ ਜਾਣਗੇ,ਉਹ ਇਹ ਵੀ ਕਿਹਾ ਕਿ ਅਧਿਆਪਕਾਂ ਦੇ ਸਾਰੇ ਮਸਲੇ ਪਹਿਲ ਦੇ ਅਧਾਰ
ਤੇ ਹੱਲ ਕੀਤੇ ਜਾਣਗੇ ।
ਮੋਗਾ ਵਿਖੇ ਡਿਪਟੀ ਡੀ ਈ ਓ (ਐ.ਸਿੱਖਿ) ਦੇ ਤੌਰ ਤੇ ਕੰਮ ਕਰ ਰਹੇ ਜਸਪਾਲ ਸਿੰਘ ਔਲਖ ਨੇ ਇਸ ਤੋ ਪਹਿਲਾ
ਜਲੰਧਰ ਅਤੇ ਮੋਗਾ ਵਿਖੇ ਵੀ ਐਲੀਮੈਂਟਰੀ ਅਤੇ ਸੈਕੰਡਰੀ ਵਿਭਾਗ ਚ ਬਤੌਰ ਜਿਲ੍ਹਾ ਸਿੱਖਿਆ ਅਫਸਰ ਅਫਸਰ ਵੀ
ਚੰਗੀ ਕਾਰਗੁਜ਼ਾਰੀ ਰਹੀ ਹੈ,ਮਾਨਸਾ ਦੇ ਅਧਿਆਪਕਾਂ ਨੂੰ ਵੀ ਉਨ੍ਹਾਂ ਦੇ ਆਉਣ ਤੇ ਚੰਗੀ ਆਸ ਬੱਝੀ ਹੈ। ਡੀ ਈ ਓ
ਸੈਕੰਡਰੀ ਸੁਭਾਸ਼ ਚੰਦਰ ਨੇ ਉਨ੍ਹਾ ਨੂੰ ਭਰੋਸਾ ਦਿਤਾ ਕਿ ਸੈਕੰਡਰੀ ਵਿਭਾਗ ਵੱਲ੍ਹੋ ਵੀ ਹਰ ਤਰ੍ਹਾਂ ਦਾ ਸਹਿਯੋਗ ਕੀਤਾ
ਜਾਵੇਗਾ ,ਡਿਪਟੀ ਡੀ ਈ ਓ ਰਾਮਜੀਤ ਸਿੰਘ ਨੇ ਕਿਹਾ ਕਿ ਅਧਿਆਪਕਾਂ ਦਾ ਹਮੇਸ਼ਾ ਹੀ ਵਿਭਾਗ ਨੂੰ ਸਹਿਯੋਗ ਰਿਹਾ
ਹੈ,ਉਨ੍ਹਾ ਆਸ ਪ੍ਰਗਟਾਈ ਕਿ ਹੁਣ ਨ਼ਵੇ ਡੀ ਈ ਓ ਜਸਪਾਲ ਸਿੰਘ ਔਲਖ ਦੀ ਅਗਵਾਈ ਚ ਹੋਰ ਤਰੱਕੀ ਕਰੇਗਾ।
ਇਸ ਤੋ ਪਹਿਲਾ ਪੀ ਈ ਐਸ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਗੁਰਲਾਭ ਸਿੰਘ,ਸਕੱਤਰ ਅਸ਼ੋਕ ਕੁਮਾਰ, ਪ੍ਰਿਸੀਪਲ
ਮਦਨ ਲਾਲ ਕਟਾਰੀਆ ,ਸੁਰਿੰਦਰਪਾਲ ਚੰਨੀ,ਉਮ ਪ੍ਰਕਾਸ਼ ਮਿੱਢਾ ਦੀ ਅਗਵਾਈ ਚ ਨਵੇ ਆਏ ਡੀ ਈ ਓ ਜਸਪਾਲ
ਸਿੰਘ ਔਲਖ ਦਾ ਨਿੱਘਾ ਸਵਾਗਤ ਕਰਦਿਆ ਆਗੂਆਂ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਚ ਚੰਗੀ ਕਾਰਗੁਜ਼ਾਰੀ ਦਿਖਾ
ਰਹੇ ਇਸ ਜਿਲੇ ਦੀ ਬੇਹਤਰੀ ਲਈ ਹੋਰ ਸਹਿਯੋਗ ਦਿਤਾ ਜਾਵੇਗਾ।
ਪਹਿਲੀ ਮਿਲਣੀ ਦੌਰਾਨ ਅਧਿਆਪਕ ਦਲ ਦੇ ਜਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਲਾਲਿਆਵਾਲੀ, ਈ ਟੀ ਟੀ ਟੀਚਰਜ਼
ਯੂਨੀਅਨ ਦੇ ਸੂਬਾਈ ਬੁਲਾਰੇ ਹਰਦੀਪ ਸਿੱਧੂ ਨੇ ਕਿਹਾ ਕਿ ਸੰਘਰਸ਼ੀ ਜਿਲੇ ਚ ਅਧਿਆਪਕ ਜਥੇਬੰਦੀਆ ਦਾ ਰੋਲ
ਹਮੇਸ਼ਾ ਹੀ ਹਾਂ ਪੱਖੀ ਰਿਹਾ ਹੈ,ਉਨ੍ਹਾ ਨੇ ਬੱਚਿਆ ਦੀ ਸਿੱਖਿਆ ਅਤੇ ਅਧਿਆਪਕਾਂ ਦੇ ਹੱਕਾਂ ਲਈ ਸਾਰਥਕ ਅਵਾਜ਼
ਬੁਲੰਦ ਕੀਤੀ ਹੈ।
ਇਸ ਮੌਕੇ ਸੁਪਰਡੈਂਟ ਰਮੇਸ਼ ਕੁਮਾਰ, ਮੁਨੀਸ਼
ਕੁਮਾਰ ,ਹਰੀਸ਼ ਕੁਮਾਰ,ਮਨਦੀਪ ਕੁਮਾਰ,ਵਰਿੰਦਰ ਕੁਮਾਰ ਅਤੇ ਡੀ ਈ ਓ ਨਾਲ ਆਏ ਜਿਲਾ ਕੋਆਰਡੀਨੇਟਰ ਸੁਖਦੇਵ
ਸਿੰਘ ਅਰੋੜਾ,,ਕੋਆਰਡੀਨੇਟਰ ਮਨਜੀਤ ਸਿੰਘ,ਸਚਿਨ ਕੁਮਾਰ,,ਜੈਵਲ ਜੈਨ,ਅਮਨ ਥਾਪਰ ਹਾਜ਼ਰ ਸਨ।























