ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਹਮਲੇ ਵਿਰੋਧ ਸਰਦੂਲਗੜ੍ਹ ਵਿੱਚ ਕੇਂਦਰ ਸਰਕਾਰ ਦੀ ਅਰਥੀ ਸਾੜੀ

0
20

ਮਾਨਸਾ 6 ਜਨਵਰੀ (ਬਪਸ): ਜਵਾਹਰ ਲਾਲ ਨਹਿਰੂ ਯੂਨੀਵਰਸਟੀ ਦੇ ਵਿਦਿਆਰਥੀ ਉੱਪਰ ਦਿੱਲੀ ਪੁਲੀਸ ਦੀ ਮੌਜੂਦਗੀ ਵਿੱਚ ਏ.ਬੀ.ਵੀ.ਪੀ ਅਤੇ ਆਰ.ਐਸ.ਐਸ. ਦੇ ਗੁੰਡਿਆਂ ਵੱਲੋਂ ਕੀਤੇ ਹਮਲੇ ਵਿਰੁੱਧ ਖੱਬੇ ਪੱਖੀ ਜੱਥੇਬੰਦੀਆਂ ਵੱਲੋਂ ਵਰਦੇਂ ਮੀਂਹ ਵਿੱਚ ਮੋਦੀ ਅਤੇ ਅਮਿਤਸ਼ਾਹ ਦਾ ਪੁੱਤਲਾ ਲੈ ਕੇ ਬਾਜਾਰਾਂ ਵਿੱਚ ਮਾਰਚ ਕੀਤਾ ਗਿਆ ਅਤੇ ਬੱਸ ਅੱਡੇ ਦੇ ਸਾਹਮਣੇ ਅਰਥੀ ਫੁੱਕੀ ਗਈ।ਵੱਖ-ਵੱਖ ਬੁਲਾਰਿਆਂ ਵੱਲੋਂ ਦੇਸ਼ ਅੰਦਰ ਅਗਾਂਹਵਧੂ ਵਿਚਾਰਧਾਰਕਾਂ ਘੱਟ ਗਿਣਤੀਆਂ, ਵਿਦਿਆਰਥੀਆਂ, ਦਲਿਤਾਂ, ਔਰਤਾਂ ਉੱਪਰ ਵੱਧ ਰਹੇ ਹਮਲਿਆਂ ਦੀ ਨਿਖੇਧੀ ਕਰਦੇ ਹੋਏ ਜੇ ਐਨ ਯੂ ਦੇ ਵਿਦਿਆਰਥੀਆਂ ਨਾਲ ਇੱਕ ਜੁਟਤਾ ਦਾ ਪ੍ਰਗਟਾਵਾ ਕੀਤਾ। ਦੇਸ਼ ਅੰਦਰ ਵੱਧ ਰਹੀ ਬੇਰੁਜ਼ਗਾਰੀ, ਡੁੱਬ ਰਹੀ ਆਰਥਿਕਤਾ, ਖੇਤੀ ਸੰਕਟ, ਮਹਿੰਗਾਈ, ਖਤਮ ਹੋ ਰਹੇ ਰੁਜਗਾਰ ਦੇ ਮੌਕੇ, ਪਬਲਿਕ ਸੈਕਟਰ ਦਾ ਨਿੱਜੀਕਰਣ, ਮੰਦਵਾੜਾ ਸਨਅੱਤੀ ਮੰਦੀ ਆਦਿ ਤੋਂ ਲੋਕਾਂ ਦਾ ਧਿਆਨ ਲਾਭੇ ਕਰਨ ਲਈ ਮੋਦੀ ਦੀ ਅਗਵਾਈ ਵਾਲੀ ਸਰਕਾਰ ਆਰ.ਐਸ.ਐਸ ਦੇ ਇਸ਼ਾਰਿਆਂ ਉੱਪਰ ਲੋਕਾਂ ਵਿੱਚ ਫਿਰਕੂ ਵੰਡ, ਐਨ.ਆਰ.ਸੀ, ਸ੍ਰੀ ਏ.ਏ ਵਰਗੇ ਮੁੱਦੇ ਉਠਾਕੇ ਦੇਸ਼ ਅੰਦਰ ਅਰਾਜਕਤਾ ਦਾ ਮਾਹੋਲ ਸਿਰਜਿਆ ਜਾ ਰਿਹਾ ਹੈ। ਬੁਲਾਰਿਆਂ ਨੇ ਜੇ.ਐਨ.ਯੂ. ਕੈਂਪਸ ਅੰਦਰ ਕੀਤੀ ਗਈ ਗੁੰਡਾਗਰਦੀ ਮੌਕੇ ਯੂਨੀਵਰਸਿਟੀ ਦੀ ਚੁਣੀ ਹੋਈ ਪ੍ਰਧਾਨ ਅਦਿਤੀਘੋਸ਼ ਉੱਪਰ ਵਹਿਸੀਆਨਾ ਹਮਲੇ ਦੀ ਸਖਤ ਨਿੰਦਾ ਕੀਤੀ। ਸਵਰਾਜ ਇੰਡੀਅਨ ਦੇ ਮੁੱਖੀ ਯੋਗੇਦਰ ਯਾਦਵ ਜੋ ਕਿ ਯੂਨੀਵਰਸਿਟੀ ਦੇ ਗੇਟ ਉੱਪਰ ਮੌਕੇ ਤੇ ਪਹੁੰਚੇ ਨਾਲ ਵੀ ਗੁੰਡਾਂ ਅਨਸਰਾਂ ਵੱਲੋਂ ਖਿੱਚ ਧੂਹ ਕੀਤੀ ਗਈ ਨਿੰਦਾ ਕਰਦੇ ਹੋਏ ਕੇਂਦਰ ਸਰਕਾਰ ਨੂੰ ਚਿਤਾਵਨੀ  ਦਿੰਦੇ ਹੋਏ ਆਗੂਆਂ ਨੇ ਕਿਹਾ ਕਿ ਜਮਹੂਰੀ ਲਹਿਰ ਦੇ ਕਾਰਕੁੰਨਾਂ ਉਪਰ ਇਸਤਰਾਂ ਦੇ ਹਮਲੇ ਕਦਾਚਿਤ ਬਰਦਾਸ਼ਤ ਨਹੀ ਕੀਤੇ ਜਾਣਗੇ।ਇਸ ਮੌਕੇ ਆਰ.ਐਮ.ਪੀ.ਆਈ ਦੇ ਜਿਲਾਂ ਸੱਕਤਰ ਲਾਲ ਚੰਦ ਸੀ.ਪੀ.ਆਈ ਦੇ ਜੁਗਰਾਜ ਸਿੰਘ ਹੀਰਕੇ, ਸੀ.ਟੀ.ਯੂ ਦੇ ਆਤਮਾ ਰਾਮ , ਰਿਟਾਇਰਡ ਲੈਕਚਰਾਰ ਸਿੰਕਦਰ ਸਿੰਘ, ਪੂਰਨ ਸਿੰਘ ਏਟਕ ਜਮਹੂਰੀ ਕਿਸਾਨ ਸਭਾ ਦੇ ਰਣਬੀਰ ਸਿੰਘ, ਕੁਲਹਿੰਦ ਕਿਸਾਨ ਸਭਾ ਦੇ, ਮਹਿੰਦਰ ਸਿੰਘ ਝੰਡਾ ਕਲਾਂ, ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਗਗਨਦੀਪ, ਰਵੀ ਲੋਹਗੜ੍ਹ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਬੰਸੀ ਲਾਲ, ਗਣੇਸ਼ ਕੁਮਾਰ ਰਾਮੂ, ਆਲ ਇੰਡੀਆਂ ਸਟੂਡੈਂਟਸ ਫੈਡਰੇਸ਼ਨ ਦੇ ਗੁਰਮੁੱਖ ਸਿੰਘ ਸਰਦੂਲਗੜ੍ਹ, ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੇ ਸੰਤੋਖ ਸਿੰਘ, ਬਲਵਿੰਦਰ ਸਿੰਘ, ਲਵਪ੍ਰੀਤ ਸਿੰਘ ਹੀਰਕੇ, ਕਸ਼ਮੀਰ ਸਿੰਘ, ਸੁਰਿੰਦਰ ਕੁਮਾਰ ਤਾਇਲ, ਰਾਜਿੰਦਰ ਕੁਮਾਰ ਕਾਕਾ ਹਾਜ਼ਰ ਸਨ।

LEAVE A REPLY

Please enter your comment!
Please enter your name here