*ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ, ਮਾਨਸਾ ਵਿਖ਼ੇ ਮਾਡਲ ਯੁਵਾ ਗ੍ਰਾਮ ਸਭਾ ਦਾ ਆਯੋਜਨ ਕੀਤਾ ਗਿਆ*

0
98

ਮਾਨਸਾ, 25 ਨਵੰਬਰ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਪੀ. ਐਮ. ਸ਼੍ਰੀ. ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ, ਮਾਨਸਾ ਵਿਖ਼ੇ  ਮਾਡਲ ਯੁਵਾ ਗ੍ਰਾਮ ਸਭਾ ਦਾ ਆਯੋਜਨ ਕੀਤਾ ਗਿਆ l ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਸੰਪੂਰਨ ਗ੍ਰਾਮ ਸਭਾ ਦੀ ਕਾਰਵਾਈ ਦੀ ਬਾਖੂਬੀ ਪੇਸ਼ਕਾਰੀ ਕੀਤੀ l ਇਸ ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਮਾਤਾ ਦੀ ਵੰਦਨਾ ਨਾਲ਼ ਦੀਪ ਪ੍ਰਜਵਾਲਿਤ ਕਰ ਮੁੱਖ ਮਹਿਮਾਨ ਸ਼੍ਰੀ ਜਸਵੀਰ ਸਿੰਘ ਸਮਾਜਿਕ ਸਿੱਖਿਆ ਤੇ ਪੰਚਾਇਤ ਅਫ਼ਸਰ ਮਾਨਸਾ, ਸਰਪੰਚ ਸ਼੍ਰੀਮਤੀ ਜਸਵੀਰ ਕੌਰ ਅਤੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਕੁਸੁਮ ਗੁਪਤਾ ਜੀ ਦੁਆਰਾ ਕੀਤੀ ਗਈ l ਇਸ ਉਪਰੰਤ ਸਮਾਜਿਕ ਸਿੱਖਿਅਕ ਸ਼੍ਰੀ ਅਮਰ ਸਿੰਘ ਦੀ ਨਿਰਦੇਸ਼ਣਾਂ ਹੇਠ ਤਿਆਰ ਕੀਤੀ ਗਈ ਗ੍ਰਾਮ ਸਭਾ ਦੀ ਕਾਰਵਾਈ ਪੇਸ਼ ਕੀਤੀ ਗਈ l ਜਿਸ ਵਿਚ ਬੱਚਿਆਂ ਨੇ ਪਿੰਡਾਂ ਵਿੱਚ ਸਫਾਈ, ਪਾਣੀ, ਰੋਸ਼ਨੀ, ਰਾਸ਼ਨ, ਨਰੇਗਾ , ਔਰਤਾਂ ਦਾ ਆਤਮ ਨਿਰਭਰ ਹੋਣਾ, ਹਸਪਤਾਲ, ਲਾਇਬਰੇਰੀ ਆਦਿ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ l ਇਸ ਉਪਰੰਤ ਗ੍ਰਾਂਮ ਸਭਾ ਦੇ ਬਜਟ ਬਾਰੇ ਚਰਚਾ ਵੀ ਕੀਤੀ l ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਵਿੱਚ ਜਾਗਰੂਕ ਨਾਗਰਿਕ ਬਣ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੇ ਸਮਰੱਥ ਬਣਾਉਣਾ ਹੈ l ਇਸ ਪ੍ਰੋਗਰਾਮ ਵਿੱਚ ਸ਼੍ਰੀ ਜਸਵੀਰ ਸਿੰਘ ਸਮਾਜਿਕ ਸਿੱਖਿਆ ਅਤੇ ਪੰਚਾਇਤ ਅਫ਼ਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਗ੍ਰਾਂਮ ਪੰਚਾਇਤ ਪਿੰਡ ਫਫੜੇ ਭਾਈ ਕੇ ਦੀ ਸਰਪੰਚ ਸ਼੍ਰੀ ਮਤੀ ਜਸਵੀਰ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ l ਮੁੱਖ ਮਹਿਮਾਨ ਸ਼੍ਰੀ ਜਸਵੀਰ ਸਿੰਘ ਜੀ ਨੇ ਬੱਚਿਆਂ ਦੁਆਰਾ ਪੇਸ਼ ਗ੍ਰਾਂਮ ਸਭਾ ਦੀ ਕਾਰਵਾਈ ਦੀ ਸ਼ਲਾਘਾ ਕੀਤੀ l ਉਹਨਾਂ ਨੇ ਗ੍ਰਾਮ ਸਭਾ ਦੀ ਸਾਰੰਚਨਾ ਅਤੇ ਕਾਰਵਾਈ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ l ਉਹਨਾਂ ਨੇ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆ ਆਪਸ ਵਿੱਚ ਮਿਲਜੁਲ ਕੇ ਰਹਿਣ ਲਈ ਪ੍ਰੇਰਿਤ ਕੀਤਾ l ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਮੈਡਮ ਦੁਆਰਾ ਪ੍ਰਤੀਭਾਗੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ l ਪ੍ਰਿੰਸੀਪਲ ਮੈਡਮ ਦੁਆਰਾ ਆਏ ਹੋਏ ਮਹਿਮਾਨਾ ਦਾ ਧੰਨਵਾਦ ਕਰਦਿਆਂ ਮੋਮੈਂਟੋ ਦੇ ਕੇ ਸਨਮਾਨ ਕੀਤਾ ਗਿਆ l ਸ਼੍ਰੀ ਅਸ਼ੋਕ ਕੁਮਾਰ ਦੁਆਰਾ  ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਗਿਆ l ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਸ਼੍ਰੀ ਸੁਰੇਸ਼ ਪੰਵਾਰ ਦੁਆਰਾ ਕੀਤਾ ਗਿਆ l ਇਸ ਮੌਕੇ ਵਿਦਿਆਲਿਆ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ l ਇਹ ਜਾਣਕਾਰੀ ਪ੍ਰਿੰਸੀਪਲ ਸ਼੍ਰੀਮਤੀ ਕੁਸੁਮ ਗੁਪਤਾ ਜੀ ਦੁਆਰਾ ਦਿੱਤੀ ਗਈ l 

LEAVE A REPLY

Please enter your comment!
Please enter your name here