ਮਾਨਸਾ, 23 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਪੀ. ਐਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ, ਮਾਨਸਾ ਵਿਖੇ “ਰਾਸ਼ਟਰੀ ਸਪੈਸ ਦਿਨ ” ਮਨਾਇਆ ਗਿਆl ਜਿਸ ਵਿਚ ਵਿਦਿਆਰਥੀਆਂ ਵਲੋਂ ਬਣਾਏ ਗਏ ਸਪੇਸ ਮਾਡਲਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ l ਬੱਚਿਆਂ ਨੇ ਸਕਿਟ, ਗੀਤ, ਭਾਸ਼ਣ ਅਤੇ ਨਾਚ ਵੀ ਪੇਸ਼ ਕੀਤੇ l ਇਸ ਪ੍ਰੋਗਰਾਮ ਵਿੱਚ ਬਠਿੰਡਾ ਹਲਕੇ ਤੋਂ ਸੰਸਦ ਮੈਂਬਰ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਜੀ ਦੇ ਨੁਮਾਇੰਦੇ ਸ਼੍ਰੀ ਜਤਿੰਦਰ ਸਿੰਘ ਸੋਢੀ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਹਿਰੀ ਸਰਦੂਲਗੜ੍ਹ ਜੀ ਨੇ ਮੁੱਖ – ਮਹਿਮਾਨ ਵਜੋਂ ਸਿਰਕਤ ਕੀਤੀ ਅਤੇ ਉਹਨਾਂ ਦੇ ਨਾਲ ਸ਼੍ਰੀ ਗੁਰਮੇਲ ਸਿੰਘ ਫਫੜੇ ਭਾਈ ਕੇ ਪੂਰਵ ਜਿਲ੍ਹਾ ਪ੍ਰਧਾਨ ਪੇਂਡੂ ਵੀ ਮਜੂਦ ਸਨ l ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾ ਕੇ ਸਰਸਵਤੀ ਵੰਦਨਾ ਨਾਲ ਕੀਤੀ ਗਈ l ਸਭ ਤੋੰ ਪਹਿਲਾਂ ਪ੍ਰਿੰਸੀਪਲ ਮੈਡਮ ਕੁਸੁਮ ਗੁਪਤਾ ਦੁਆਰਾ ਆਏ ਹੋਏ ਮਹਿਮਾਨਾ ਦਾ ਸਵਾਗਤ ਕੀਤਾ ਗਿਆ l ਇਸ ਮੌਕੇ ਤੇ ਜਤਿੰਦਰ ਸਿੰਘ ਸੋਢੀ ਨੇ ਪ੍ਰੋਗਰਾਮ ਦੇ ਅੰਤ ਵਿਚ ਬੱਚਿਆਂ ਦੁਆਰਾ ਬਣਾਏ ਮਾਡਲਾਂ ਅਤੇ ਪੇਸ਼ ਕੀਤੇ ਪ੍ਰੋਗਰਾਮ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਪਿਆਰੇ ਬੱਚਿਓ ਅੱਜ ਤੁਹਾਨੂੰ ਸਕੂਲਾਂ ਵਿੱਚ ਉਹ ਸਭ ਸਹੂਲਤਾਂ ਉਪਲੱਬਧ ਹਨ ਜਿਨ੍ਹਾਂ ਨਾਲ ਤੁਸੀਂ ਆਪਣੇ ਕੈਰੀਅਰ ਚੁਣ ਸਕਦੇ ਹੋ ਸੋ ਪੜ੍ਹਾਈ ਦੇ ਨਾਲ ਨਾਲ ਸਾਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਚਾਹੀਦਾ ਜਿਸ ਨਾਲ ਸਾਡੇ ਸਮਾਜ ਨੂੰ ਸੇਧ ਦਿੱਤੀ ਜਾ ਸਕੇ। ਅੱਜ ਦੇ ਸਮੇਂ ਵਿੱਚ ਪੜ੍ਹਾਈ ਸਭ ਤੋਂ ਜ਼ਰੂਰੀ ਹੈ। ਅੱਜ ਦੇ ਬੱਚੇ ਕੱਲ੍ਹ ਨੇਤਾ, ਸਾਇੰਟਿਸਟ ਇੰਜੀਨੀਅਰ, ਅਧਿਆਪਕ ਅਤੇ ਹੋਰ ਉਪਲੱਬਧੀਆਂ ਤਾਂ ਹੀ ਹਾਸਲ ਕਰ ਸਕਦੇ ਹਨ। ਜੇਕਰ ਉਨ੍ਹਾਂ ਕੋਲ ਪੜ੍ਹਾਈ ਹੈ।
ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਜਸਪਾਲ ਸਿੰਘ ਪੰਜਾਬੀ ਅਧਿਆਪਕ ਦੁਆਰਾ ਕੀਤਾ ਗਿਆ l ਇਹ ਜਾਣਕਾਰੀ ਪ੍ਰਿੰਸੀਪਲ ਸ਼੍ਰੀਮਤੀ ਕੁਸੁਮ ਗੁਪਤਾ ਦੁਆਰਾ ਦਿੱਤੀ ਗਈ l