*ਜਲ ਸ੍ਰੋਤ ਵਿਭਾਗ ਦਾ ਸੇਵਾ ਮੁਕਤ ਜੇ.ਈ ਗਬਨ ਮਾਮਲੇ ’ਚ ਵਿਜੀਲੈਂਸ ਨੇ ਦਬੋਚਿਆ*

0
3

ਮਾਨਸਾ, 26 ਮਾਰਚ (ਸਾਰਾ ਯਹਾਂ/ਜਗਤਾਰ ਧੰਜਲ) : ਚੌਕਸੀ ਵਿਭਾਗ ਮਾਨਸਾ ਨੇ ਜਲ ਸ੍ਰੋਤ ਵਿਭਾਗ ਮਾਨਸਾ ਦੇ ਇੱਕ ਸੇਵਾ ਮੁਕਤ ਜੇ.ਈ ਨੂੰ ਮੋਘਿਆਂ ਦੀ ਮੁਰੰਮਤ ਅਤੇ ਹੋਰ ਕੰਮਾਂ ਲਈ ਵਰਤੇ ਘਟੀਆ ਮਲਟਰੀਅਲ ਲਗਾਕੇ ਲੱਖ ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਬੁਢਲਾਡਾ ਤੋਂ ਗਿ੍ਰਫ਼ਤਾਰ ਕੀਤਾ ਹੈ। ਚੌਕਸੀ ਵਿਭਾਗ ਨੇ ਜਲ ਸ੍ਰੋਤ ਪ੍ਰਬੰਧ ਵਿਭਾਗ ਦੇ ਦੋ ਅਧਿਕਾਰੀ ਸਮੇਤ ਪੰਜ ਹੋਰ ਵਿਅਕਤੀਆਂ ਨੂੰ ਵੀ ਇਸ ਵਿੱਚ ਨਾਮਜ਼ਦ ਕੀਤਾ ਹੈ, ਪਰ ਵਿਭਾਗ ਹਾਲੇ ਉਨ੍ਹਾਂ ਨਾਮ ਗੁਪਤ ਰੱਖ ਰਿਹਾ ਹੈ। ਚੌਕਸੀ ਵਿਭਾਗ ਵੱਲੋਂ ਉਨ੍ਹਾਂ ਗਿ੍ਰਫ਼ਤਾਰ ਕਰਨ ਦੀ ਤਿਆਰੀ ਚੱਲ ਰਹੀ ਹੈ।
ਚੌਕਸੀ ਵਿਭਾਗ ਮਾਨਸਾ ਦੇ ਇੰਸਪੈਕਟਰ ਨਗਿੰਦਰ ਸਿੰਘ ਦੀ ਅਗਵਾਈ ਵਿੱਚ ਵੀਰਵਾਰ ਨੂੰ ਬੁਢਲਾਡਾ ਵਿਖੇ ਸੇਵਾ ਮੁਕਤ ਜੇ.ਈ ਹਰਚਰਨ ਸਿੰਘ ਦੇ ਘਰ ਛਾਪਾ ਮਾਰਕੇ ਉਸ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਇੰਸਪੈਕਟਰ ਨਗਿੰਦਰ ਸਿੰਘ ਨੇ ਦੱਸਿਆ ਕਿ ਸਾਲ 2018 ਵਿੱਚ ਅਮਰੀਕ ਸਿੰਘ ਨਾਮੀ ਵਿਅਕਤੀ ਵੱਲੋਂ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਸੀ, ਜਿਸ ਦੀ ਲੰਬੀ-ਚੌੜੀ ਵਿਭਾਗੀ ਜਾਂਚ-ਪੜਤਾਲ ਉਪਰੰਤ ਘਟੀਆ ਮਲਟਰੀਅਲ ਵਰਤੇ ਜਾਣ ਦਾ ਮਾਮਲਾ ਸਾਹਮਣੇ ਆਉਣ ਉਪਰੰਤ ਸੇਵਾ ਮੁਕਤ ਜੇ.ਈ ਹਰਚਰਨ ਸਿੰਘ ਸਮੇਤ ਹੋਰਾਂ ਦੇ ਖਿਲਾਫ਼ ਵਿਭਾਗ ਨੇ 25 ਮਾਰਚ, 2026 ਨੂੰ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਲ ਸ੍ਰੋਤ ਪ੍ਰਬੰਧ ਵਿਭਾਗ ਮਾਨਸਾ ਵੱਲੋਂ ਜ਼ਿਲ੍ਹੇ ਦੇ ਪਿੰਡ ਬੱਛੋਆਣਾ ਵਿਖੇ ਮੋਘੇ ਬਣਾਏ ਗਏ ਸਨ, ਜਿੰਨ੍ਹਾਂ ਵਿੱਚ ਮਾੜਾ ਮਲਟਰੀਅਲ ਵਰਤਕੇ 5 ਲੱਖ 40 ਹਜ਼ਾਰ ਰੁਪਏ ਦਾ ਗਬਨ ਕੀਤੇ ਜਾਣ ਦੀ ਗੱਲ ਸਾਹਮਣੇ ਆਈ। ਉਨ੍ਹਾਂ ਦੱਸਿਆ ਕਿ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਇਸ ਵਿੱਚ ਵਿਭਾਗ ਦੇ ਹੋਰ ਕਰਮਚਾਰੀ ਕਸੂਰਵਾਰ ਪਾਏ ਗਏ।
ਇੰਸਪੈਕਟਰ ਨਗਿੰਦਰ ਸਿੰਘ ਨੇ ਦੱਸਿਆ ਕਿ ਸੇਵਾ ਮੁਕਤ ਜੇ.ਈ ਹਰਚਰਨ ਸਿੰਘ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬਾਕੀ ਦੀ ਗਿ੍ਰਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

LEAVE A REPLY

Please enter your comment!
Please enter your name here