

ਭੀਖੀ 12 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ)
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਜ਼ਿਲ੍ਹਾ ਮਾਨਸਾ ਦੇ ਬਲਾਕ ਭੀਖੀ ਦੀ ਬਲਾਕ ਪੱਧਰੀ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਡਾ.ਸਤਵੰਤ ਸਿੰਘ ਮੋਹਰ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਅਤੇ ਜ਼ਿਲ੍ਹਾ ਪ੍ਰਧਾਨ ਡਾ.ਸੱਤਪਾਲ ਰਿਸ਼ੀ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਰੋਜ਼ਾਨਾ ‘ਨਵਾਂ ਜ਼ਮਾਨਾ’ ਦੇ ਪ੍ਰਿੰਟਰ, ਪਬਲਿਸ਼ਰ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੇ ਅਚਾਨਕ ਵਿਛੋੜੇ ਅਤੇ ਬਲਾਕ ਬਰੇਟਾ ਦੇ ਸਾਥੀ ਬਹਾਲ ਸਿੰਘ ਅਤੇ ਜਸਵਿੰਦਰ ਸਿੰਘ ਦੀ ਦਰਦਨਾਕ ਮੌਤ ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਪਹੁੰਚੇ ਆਗੂਆਂ ਅਤੇ ਮੈਂਬਰ ਸਾਥੀਆਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਜਥੇਬੰਦੀ ਦਾ ਝੰਡਾ ਵੀ ਲਹਿਰਾਇਆ ਗਿਆ। ਆਗੂਆਂ ਵੱਲੋਂ ਜਥੇਬੰਦੀ ਦੇ ਇਤਿਹਾਸ ਸਬੰਧੀ ਜਾਣਕਾਰੀ ਦਿੰਦਿਆਂ 29ਵੀਂ ਵਰੇਗੰਢ ਦੀਆਂ ਸੰਗਰਾਮੀ ਮੁਬਾਰਕਾਂ ਦਿੱਤੀਆਂ ਅਤੇ ਸ਼ਾਨਾਮੱਤਾ ਇਤਿਹਾਸ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਮਾਰਚ 1996 ਵਿੱਚ ਵੱਖ ਵੱਖ ਨਾਂ ਹੇਠ ਕੰਮ ਕਰਦੀਆਂ ਕਈ ਜਥੇਬੰਦੀਆਂ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਨਾਂ ਦੀ ਜਥੇਬੰਦੀ ਦੀ ਸਥਾਪਨਾ ਕੀਤੀ ਗਈ ਅਤੇ ਮਈ 1997 ਵਿੱਚ ਰਜਿਸਟ੍ਰੇਸ਼ਨ ਕਰਵਾਈ ਗਈ ਪੰਜਾਬ ਅੰਦਰ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਸਬੰਧੀ ਸੰਘਰਸ ਕਰਨ ਵਾਲੀ ਪਹਿਲੀ ਸੰਸਥਾ ਵਜੋਂ ਮਾਣ ਹਾਸਲ ਕੀਤਾ ਸਭ ਤੋਂ ਪਹਿਲਾ ਸੰਘਰਸ਼ ਆਯੁਰਵੈਦਿਕ ਦਫ਼ਤਰ ਚੰਡੀਗੜ੍ਹ ਤੋਂ ਸ਼ੁਰੂ ਕੀਤੀ ਜ਼ੋ ਕਾਫੀ ਸਮੱਸਿਆਂਵਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਨਿਰੰਤਰ ਜਾਰੀ ਹੈ ਸੂਬਾ ਕਮੇਟੀ ਵੱਲੋਂ ਪਿਰਤ ਅਨੁਸਾਰ ਲੁਧਿਆਣਾ ਜ਼ਿਮਨੀ ਚੋਣ ਲੜ ਰਹੇ ਉਮੀਦਵਾਰਾਂ ਨੂੰ ਸਵਾਲ ਕਰਦਿਆਂ ਮੰਗ ਪੱਤਰ ਵੀ ਦਿੱਤੇ ਗਏ, ਬੁਲਾਰਿਆਂ ਨੇ ਭਵਿੱਖੀ ਚਣੌਤੀਆਂ ਦਾ ਜ਼ਿਕਰ ਕਰਦਿਆਂ ਖ਼ਬਰਦਾਰ ਕੀਤਾ ਕਿ ਆਉਣ ਵਾਲਾ ਸਮਾਂ ਸਾਡੇ ਸਾਰਿਆਂ ਲਈ ਚਣੌਤੀਆਂ ਭਰਿਆ ਹੈ । ਚੋਣਾਂ ਸਮੇਂ ਵਾਅਦੇ ਲਾਰੇ ਅਤੇ ਸਬਜ਼ਬਾਗ ਦਿਖਾ ਕੇ ਕੁਰਸੀ ਹਾਸਲ ਕਰਨ ਤੋਂ ਬਾਅਦ ਲੋਕ ਸਮੱਸਿਆਂਵਾਂ ਨੂੰ ਅੱਖੋਂ ਪਰੋਖੇ ਕਰਨ ਦਾ ਸਿਲਸਿਲਾ ਨਿਰੰਤਰ ਜਾਰੀ ਹੈ । ਵੈਦ ਧੰਨਾ ਮੱਲ ਗੋਇਲ ਅਤੇ ਜ਼ਿਲ੍ਹਾ ਪ੍ਰਧਾਨ ਡਾ. ਸੱਤਪਾਲ ਰਿਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਕਮੇਟੀ ਨਾਲ 26 ਨਵੰਬਰ 2024 ਨੂੰ ਸਿਹਤ ਮੰਤਰੀ ਨਾਲ ਹੋਈ ਪੈਨਲ ਮੀਟਿੰਗ ਵਿੱਚ ਟ੍ਰੇਨਿੰਗ ਸ਼ੁਰੂ ਕਰਵਾਉਣ ਦੇ ਫੈਸਲੇ ਨੂੰ ਲਾਗੂ ਕਰਵਾਉਣ ਲਈ ਵਿਉਂਤਬੰਦੀ ਕਰਦਿਆਂ ਸੂਬਾ ਕਮੇਟੀ ਨੇ ਜੋਨ ਪੱਧਰੀ ਕਨਵੈਨਸ਼ਨਾਂ ਦੀ ਤਿਆਰੀ ਲਈ ਬਲਾਕ ਅਤੇ ਜਿਲ੍ਹਾ ਪੱਧਰੀ ਵਿਸ਼ੇਸ਼ ਮੀਟਿੰਗਾਂ ਤੋਂ ਸ਼ੁਰੂ ਕਰਕੇ ਕੀਤੀ ਜਾਵੇ ਜਿਸ ਲੜੀ ਵਜੋਂ ਅੱਜ ਸਤੀ ਮੰਦਿਰ ਵਖੇ ਬਲਾਕ ਭੀਖੀ ਵੱਲੋਂ ਜੋਸ਼ੋਖਰੋਸ਼ ਸਥਾਪਨਾ ਦੀ 29ਵੇਂ ਵਰੇਗੰਢ ਦੀਆਂ ਸੰਗਰਾਮੀ ਮੁਬਾਰਕਾਂ ਦਿੰਦਿਆਂ ਅਕਾਸ਼ ਗੁਜਾਉਂ ਨਾਹਰਿਆਂ ਦੀ ਗੂੰਜ ਵਿੱਚ ਕੇਕ ਵੀ ਕੱਟਿਆ ਗਿਆ ਅਤੇ ਜਥੇਬੰਦਕ ਨਿਯਮਾਂ ਦੀ ਪਾਲਣਾ ਕਰਦਿਆਂ ਨਿੱਜਤਾ ਤੋਂ ਉੱਪਰ ਉੱਠ, ਭਰਾਤਰੀ ਸਾਂਝ ਨੂੰ ਹੋਰ ਪਕੇਰਾ ਕਰਦਿਆਂ ਤਨਦੇਹੀ ਨਾਲ ਅੱਗੇ ਆਉਣ ਦਾ ਸੱਦਾ ਦਿੰਦਿਆਂ ਜ਼ਿਲ੍ਹਾ ਅਤੇ ਜੋਨ ਪੱਧਰੀ ਕਨਵੈਨਸ਼ਨਾਂ ਵਿੱਚ ਤਨਦੇਹੀ ਨਾਲ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਮਰੀਕਾ ਅਤੇ ਹੋਰ ਦੇਸ਼ਾਂ ਨਾਲ ਕਰ ਮੁਕਤ ਵਪਾਰ ਸਮਝੌਤੇ ਖਿਲਾਫ ਪੂਰੇ ਪੰਜਾਬ ਅੰਦਰ ਘਰ ਵੰਡੇ ਜਾ ਰਹੇ ਹੱਥ ਪਰਚਿਆਂ ਨੂੰ ਵੀ ਮੀਟਿੰਗ ਵਿੱਚ ਰਲੀਜ਼ ਕੀਤਾ ਗਿਆ ਅਤੇ ਘਰ ਪਹੁਚਾਉਣ ਦਾ ਅਹਿਦ ਕੀਤਾ। ਇਸ ਸਮੇਂ ਬਲਾਕ ਸਕੱਤਰ ਡਾ.ਪਾਲ ਸਿੰਘ ਦਲੇਲ ਸਿੰਘ ਵਾਲਾ, ਕੈਸ਼ੀਅਰ ਡਾ. ਮਨਜੀਤ ਸਿੰਘ ਅਤਲਾ, ਸਹਾਇਕ ਸਕੱਤਰ ਡਾ. ਜੀਵਨ ਸਿੰਘ ਫਫੜੇ , ਡਾ. ਰਾਮ ਲਾਲ ਭੀਖੀ, ਸੱਤਪਾਲ ਸ਼ਰਮਾ, ਡਾ.ਰਣਬੀਰ ਸਿੰਘ ਹੀਰੋ, ਡਾ. ਬਲਵਿੰਦਰ ਸਿੰਘ, ਡਾ. ਲਵਪ੍ਰੀਤ ਫਰਮਾਹੀ, ਸ਼ਿੰਗਾਰਾ ਸਿੰਘ ਧਲੇਵਾਂ ਆਦਿ ਸਾਥੀ ਮੌਜੂਦ ਸਨ। ਅਖੀਰ ਵਿੱਚ ਪਹੁੰਚ ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਬਲਾਕ ਆਗੂਆਂ ਵੱਲੋਂ ਸੂਬਾ ਅਤੇ ਜ਼ਿਲ੍ਹਾ ਕਮੇਟੀ ਵੱਲੋਂ ਆਏਂ ਫੈਸਲਿਆਂ ਨੂੰ ਤਨਦੇਹੀ ਨਾਲ ਲਾਗੂ ਕਰਨ ਦਾ ਅਹਿਦ ਕੀਤਾ।























