ਛੱਪੜ ਦੇ ਗੰਦੇ ਪਾਣੀ ਦੀ ਬਦਬੂ ਤੋ ਕੋਟ ਧਰਮੂ ਦੇ ਵਸਨੀਕਾ ਪ੍ਰੇਸ਼ਾਨ

0
18
ਮਾਨਸਾ, ਝੁਨੀਰ(ਬਲਜੀਤ ਪਾਲ): ਕੋਟ ਧਰਮੂ ਦੇ ਵਸਨੀਕ ਛੱਪੜ ਦੇ ਗੰਦੇ ਪਾਣੀ ਦੀ ਬਦਬੂ ਦੇ ਕਾਰਨ ਨਰਕ ਭਰੀ ਜਿੰਦਗੀ ਜੀਣ ਲਈ ਮਜਬੂਰ ਹਨ। ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਨੇ ਦੱਸਿਆ ਕਿ ਪਿੰਡ ਕੋਟ ਧਰਮੂ ਦੇ ਮੁੱਖ ਰਾਸਤੇ ਤੇ ਸਥਿਤ ਛੱਪੜ ਪਿਛਲੇ ਕਈ ਸਾਲਾਂ ਤੋ ਪਿੰਡ ਵਾਸੀਆਂ ਲਈ ਸਿਰਦਰਦੀ ਬਣਿਆ ਹੋਇਆਂ ਹੈ। ਪਿੰਡ ਦੇ ਨਿਕਾਸੀ ਗੰਦੇ ਸੀਵਰੇਜ ਵਾਲੇ ਪਾਣੀ ਦਾ ਕੋਈ ਉੱਚਤ ਪ੍ਰਬੰਧ ਨਾ ਹੋਣ ਕਰਕੇ ਪਿੰਡ ਦਾ ਨਿਕਾਸੀ ਗੰਦਾ ਪਾਣੀ ਇਸ ਛੱਪੜ ਚ ਹੀ ਇਕੱਠਾ ਹੁੰਦਾ ਹੈ। ਬਰਸਾਤ ਦੇ ਦਿਨਾਂ ਵਿਚ ਤਾੰ ਛੱਪੜ ਦਾ ਪਾਣੀ ਸੜਕਾਂ, ਗਲੀਆਂ ਅਤੇ ਨੇੜਲੇ ਘਰਾਂ ਚ ਜਾ ਵੜਦਾ ਹੈ। ਜਿਸ ਕਾਰਨ ਹਰ ਆਉਣ-ਜਾਣ ਵਾਲੇ ਨੂੰ  ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਛੱਪੜ ਦੇ ਇਸ ਗੰਦੇ ਪਾਣੀ ਚੋ ਆ ਰਹੀ ਬਦਬੂ ਕਾਰਨ ਪਿੰਡ ਵਾਸੀ ਤੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਦਬੂ ਕਾਰਨ ਕਈ ਭਿਆਨਕ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆਂ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਤੋ ਜ਼ਿਲਾ ਪ੍ਰਸ਼ਾਸਨ ਤੇ ਪੰਚਾਇਤ ਨੂੰ  ਵੀ ਕਈ ਵਾਰ ਜਾਣੂ ਕਰਵਾ ਚੁੱਕੇ  ਹਾਂ ਪਰ ਕਿਸੇ ਨੇ ਵੀ ਸਾਡੀ ਇਸ ਸਮੱਸਿਆ ਦਾ ਹਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ । ਜਿਕਰਯੋਗ ਹੈ ਕਿ ਇਹ ਪਿੰਡ ਕੋਟ ਧਰਮੂ ਮੈਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਵੱਲੋਂ ਗੋਦ ਲਿਆ ਗਿਆ ਪਿੰਡ ਹੈ ਪਰ ਫਿਰ ਵੀ ਪਿੰਡ ਬਨਿਆਦੀ ਸਹੂਲਤਾਂ ਨੂੰ  ਤਰਸ ਰਿਹਾ ਹੈ।  ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪਿੰਡ ਚ ਬਿਮਾਰੀਆਂ ਵੰਡ ਰਹੇ ਇਸ ਛੱਪੜ ਚ ਟਰੀਟਮੈਤ ਪਲਾਂਟ ਲਗਾਇਆ ਜਾਵੇ ਤਾਂ ਕਿ ਜਿੱਥੇ ਇਸ ਸਮੱਸਿਆ ਦਾ ਹੱਲ ਹੋਵੇਗਾ ਉੱਥੇ ਕਿਸਾਨਾਂ ਦੀ  ਸੰਚਾਈ ਲਈ ਪਾਣੀ ਦੀ ਸਮੱਸਿਆ ਵੀ ਦੂਰ ਹੋਵੇਗੀ ।  ਇਸ ਮੌਕੇ ਸਤਪਾਲ ਸਿੰਘ , ਲੀਲੂ ਸਿੰਘ , ਪ੍ਰਮਾਤਮਾ ਸਿੰਘ , ਸੁਖਚੈਨ ਸਿੰਘ ਅਤੇ ਪਰੈਟੀ ਸਿੰਘ ਆਦਿ ਹਾਜਰ ਸਨ।

EDITED BY : SARA YAHA | | Last Updated : 7:52pm 29 ਜਨਵਰੀ  2019

LEAVE A REPLY

Please enter your comment!
Please enter your name here