*ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਮਾਨਸਾ ਕੈਂਚੀਆਂ ਤੇ ਦੁੱਧ ਦਾ ਲੰਗਰ ਲਗਾਇਆ ਗਿਆ*

0
36

 ਮਾਨਸਾ, 27 ਦਸੰਬਰ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)  : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸਫਰੇਂ ਸ਼ਹਾਦਤ ਬਾਰੇ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਭੁੱਚਰ ਚੇਅਰਮੈਨ ਜ਼ਿਲ੍ਹਾ ਯੋਜਨਾ ਮਾਨਸਾ ਨੇ ਕਿਹਾ ਕਿ ਸਾਡੀ ਸਿੱਖ ਕੌਮ ਬਹੁਤ ਅਮੀਰ ਕੌਮ ਹੈ ਕਿਉਂਕਿ ਸਾਡੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਨ। ਅੱਜ ਸਾਨੂੰ ਬਾਦਸ਼ਾਹੀਆਂ ਬਖਸ਼ਣ ਵਾਲੇ ਦਸਮੇਸ਼ ਪਿਤਾ ਜੀ ਹਨ। ਉਨ੍ਹਾਂ ਦੇ ਪਰਿਵਾਰ ਨੇ ਜਿਹੜਾ ਬਲੀਦਾਨ ਦਿੱਤਾ ਹੈ ਉਹ ਇਸ ਦੁਨੀਆਂ ਤੇ ਕੋਈ ਨਹੀਂ ਕਰ ਸਕਦਾ। ਸਾਨੂੰ ਉਨ੍ਹਾਂ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। 

ਸਮੂਹ ਸੰਗਤਾਂ ਦਾ ਕੋਟਿ ਕੋਟਿ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਨਾਲ ਬੀਤੇ 2 ਦਿਨ ਤੋਂ ਮਾਨਸਾ ਕੈਂਚੀਆਂ ਤੇ ਚੱਲ ਰਹੇ ਮਹਾਨ ਲੰਗਰਾਂ ਦੀ ਸੇਵਾ ਸੰਪੂਰਨ ਹੋਈ ਹੈ। ਚਾਰ ਸਾਹਿਬਜਾਦਿਆਂ ਮਾਤਾ ਗੁਜਰ ਕੌਰ ਮੋਤੀ ਮਹਿਰਾ ਜੀ ਦੇ ਸਮੂਹ ਪਰਿਵਾਰ ਦੀ ਸ਼ਹੀਦੀ ਅਤੇ ਦੁੱਧ ਪਿਲਾਉਣ ਦੀ ਸੇਵਾ ਟੋਡਰ ਮੱਲ ਜੀ ਸੇਵਾਵਾਂ ਨੂੰ ਸਮਰਪਿਤ ਦੁੱਧ ਦਸਤਾਰ ਲੰਗਰਾਂ ਦੀ ਸੇਵਾਵਾਂ ਸੰਪੂਰਨ ਹੋਈਆਂ ਹਨ। 

ਵਿਸ਼ੇਸ਼ ਤੌਰ ਤੇ ਲੰਗਰ ਵਿੱਚ ਸਹਿਯੋਗ ਕਰਨ ਲਈ ਹਲਕਾ ਮਾਨਸਾ ਦੇ ਵਿਧਾਇਕ ਡਾ ਵਿਜੈ ਸਿੰਗਲਾ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕਿ ਵਿਦੇਸ਼ੀ ਮੁਗਲ ਹਮਲਾਵਰਾਂ ਦੁਆਰਾ ਦੇਸ਼ ਅਤੇ ਪੰਜਾਬ ਤੇ ਬਹੁਤ ਜ਼ੁਲਮ ਅਤੇ ਅੱਤਿਆਚਾਰ ਕੀਤੇ ਜਬਰੀ ਧਰਮ ਪਰਿਵਰਤਨ ਕੀਤਾ ਗਿਆ, ਪਰ ਧਰਮ ਨੂੰ ਬਚਾਉਣ ਦੀ ਖਾਤਰ ਪੰਜਾਬ ਦੇ ਪੰਜਾਬੀਆਂ ਦੀਆਂ ਸਭ ਤੋਂ ਵੱਧ ਕੁਰਬਾਨੀਆਂ ਹੋਈਆਂ। ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਉਹਨਾਂ ਨਾਲ ਭਾਈ ਸਤੀ ਦਾਸ ਭਾਈ ਮਤੀ ਦਾਸ ਭਾਈ ਦਿਆਲਾ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ। ਧਰਮ ਨੂੰ ਬਚਾਉਣ ਖਾਤਿਰ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨੂੰ ਕੁਰਬਾਨ ਕਰ ਦਿੱਤਾ। ਭਾਈ ਲਛਮਣ ਦਾਸ ਭਾਰਦਵਾਜ਼ ਤੋਂ ਬੰਦਾ ਵੀਰ ਬੈਰਾਗੀ ਉਹਨਾਂ ਦੀ ਵੀ ਸ਼ਹਾਦਤ ਹੋਈ ਉਹਨਾਂ ਦੇ ਪੁੱਤਰ ਦੀ ਸ਼ਹਾਦਤ ਹੋਈ ਇਨ੍ਹਾਂ ਸ਼ਹਾਦਤਾਂ ਤੋਂ ਬਾਅਦ ਵੀ ਕੁਰਬਾਨੀਆਂ ਦਾ ਸਿਲਸਿਲਾ ਚੱਲਦਾ ਰਿਹਾ, ਉਸ ਤੋਂ ਬਾਅਦ ਵੀ ਜਦੋਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਆ ਉਹਨਾਂ ਨੂੰ ਅੰਤਿਮ ਸੰਸਕਾਰ ਵਾਸਤੇ ਜਗ੍ਹਾ ਨਹੀਂ ਦਿੱਤੀ ਗਈ ਤਾਂ ਦੀਵਾਨ ਟੋਡਰ ਮੱਲ ਨੇ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਲੈ ਕੇ ਪੁੱਤਰਾਂ ਦਾ ਸੰਸਕਾਰ ਕਰਵਾਇਆ। 

ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀਆਂ ਪੰਚਾਇਤਾਂ, ਸੰਸਥਾਵਾਂ, ਕਲੱਬ ਅਤੇ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ  ਲਗਾਇਆ ਜਾਂਦਾ ਹੈ। ਇਸ ਮੌਕੇ ਤੇ ਵਿਸ਼ੇਸ਼ ਤੌਰ ਪਹੁੰਚੇ ਪੰਜਾਬ ਰਾਜ ਅਤੇ ਕੇਂਦਰ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਦਮ ਸ਼੍ਰੀ ਜਤਿੰਦਰ ਸਿੰਘ ਸ਼ੰਟੀ ਨੇ ਦੁੱਧ ਦੇ ਲੰਗਰ ਵਿੱਚ ਆਪਣਾ ਵਿਸ਼ੇਸ ਤੌਰ ਯੋਗਦਾਨ ਪਾਇਆ ਅਤੇ ਉਨ੍ਹਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਸਾਰਾ ਪਰਿਵਾਰ ਦੇਸ਼ ਤੋਂ ਕੁਰਬਾਨ ਕਰ ਦਿੱਤਾ ਸ਼ਹੀਦਾਂ ਦੀ ਮਹਾਨ ਸ਼ਹਾਦਤ ਨੂੰ ਅੱਜ ਪੂਰਾ ਸੰਸਾਰ ਯਾਦ ਕਰ ਰਿਹਾ ਹੈ ਆਪਾਂ ਰਲ ਮਿਲ ਕੇ ਅਰਦਾਸ ਕਰੀਏ ਕਿ ਸਾਹਿਬਜ਼ਾਦੇ ਵੱਲੋਂ ਦਿਖਾਏ ਰਸਤੇ ਤੇ ਚੱਲਦੇ ਪ੍ਰਮਾਤਮਾਂ ਸਾਨੂੰ ਹੱਕ ਸੱਚ ਅਤੇ ਨਿਡਰਤਾ ਪਹਿਰਾ ਦੇਵੇ ਨਾਲ ਦੇਸ਼ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ਣ। 

ਇਸ ਮੌਕੇ ਤੇ ਮੈਂਬਰ ਬਲਾਕ ਸੰਮਤੀ ਅਤੇ ਸਮਾਜ ਸੇਵੀ ਹਰਜੀਤ ਸਿੰਘ ਦੰਦੀਵਾਲ ਨੇ ਕਿਹਾ ਸਾਨੂੰ ਆਪਣੇ ਆਪ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਨੇ ਸਾਡੇ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਅਤੇ ਸਾਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਦੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਵਿਰੁੱਧ ਲੜਨ ਲਈ ਇਕਜੁੱਟ ਹੋਣਾ ਚਾਹੀਦਾ ਹੈ। ਅੰਤ ਵਿੱਚ ਜ਼ਿਲ੍ਹਾ ਮਹਿਲਾ ਵਿੰਗ ਦੇ ਪ੍ਰਧਾਨ ਸ਼ਰਨਜੀਤ ਕੌਰ ਰਾਮਗੜ੍ਹੀਆ ਨੇ ਕਿਹਾ ਕਿ 

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਸਨ– ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ – ਸਿੱਖ ਇਤਿਹਾਸ ਵਿੱਚ ਅਦੁੱਤੀ ਕੁਰਬਾਨੀ ਦਾ ਪ੍ਰਤੀਕ ਹਨ। ਉਹਨਾਂ ਦੀ ਸ਼ਹੀਦੀ ਨੇ ਸਿੱਖ ਕੌਮ ਨੂੰ ਅਨੰਤ ਪ੍ਰੇਰਣਾ ਦਿੱਤੀ। ਇਸ ਮੌਕੇ ਤੇ ਵਿਸ਼ੇਸ਼ ਤੌਰ ਪਹੁੰਚੇ ਮਾਲਵਾ ਕਿਸਾਨ ਵਿੰਗ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਅੱਕਾਂਵਾਲੀ ਨੇ ਸੇਵਾ ਕਰਦੇ ਹੋਏ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਸਮੂਹ ਸੰਗਤਾਂ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਲਗਾਤਾਰ ਗਿਆਰਾਂ ਸਾਲਾਂ ਤੋਂ ਦੁੱਧ ਦਾ ਲੰਗਰ ਲਗਾਇਆ ਜਾ ਰਿਹਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਅੱਗੇ ਤੋਂ ਵੀ ਆਪ ਸਭ ਇਨ੍ਹਾਂ ਮਹਾਨ ਕਾਰਜ਼ਾਂ ਵਿੱਚ ਸੰਪੂਰਨ ਯੋਗਦਾਨ ਪਾਉਂਦੇ ਰਹੋਗੇ। 

ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਕ੍ਰਿਸ਼ਨ ਸਿੰਘ ਧਾਲੀਵਾਲ, ਹਲਕਾ ਮੀਡੀਆ ਕੋਆਰਡੀਨੇਟਰ  ਗੁਰਪ੍ਰੀਤ ਸਿੰਘ, ਜ਼ਿਲ੍ਹਾ ਸੈਕਟਰੀ ਸੋਸ਼ਲ ਮੀਡੀਆ ਮਾਨਸਾ ਮਿੰਟੂ ਮਾਨਸਾ, ਕਿਰਤਪਾਲ ਸਿੰਘ ਕਿਰਤੀ ਜ਼ਿਲ੍ਹਾ ਇੰਚਾਰਜ ਐਸ ਸੀ ਵਿੰਗ, ਵੀਨਾ ਅੱਗਰਵਾਲ ਜੁਆਇੰਟ ਸੈਕਟਰੀ ਮਹਿਲਾ ਵਿੰਗ ਪੰਜਾਬ, ਪਰਮਜੀਤ ਕੌਰ, ਰਾਜਵਿੰਦਰ ਕੌਰ ਰਾਜੂ ਹਲਕਾ ਸੰਗਠਨ ਇੰਚਾਰਜ ਮਹਿਲਾ ਵਿੰਗ, ਡਾ ਭਰਪੂਰ ਸਿੰਘ ਜਰਨਲ ਸਕੱਤਰ ਡਾਕਟਰ ਵਿੰਗ, ਸ਼ਿੰਗਾਰਾਂ ਖਾਨ ਸੀਨੀਅਰ ਆਗੂ ਆਦਿ ਹਾਜ਼ਰ ਹਨ। 

LEAVE A REPLY

Please enter your comment!
Please enter your name here