

ਬੁਢਲਾਡਾ 23, ਦਸੰਬਰ(ਅਮਿਤ ਜਿੰਦਲ, ਅਮਨ ਮਹਿਤਾ): ਸਥਾਨਕ ਡੀ ਏ ਵੀ ਪਬਲਿਕ ਸਕੂਲ ਵਿਖੇ ਛੋਟੇ ਸ਼ਾਹਿਬਜਾਦਿਆਂ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਗੁਰਬਾਣੀ ਗਾਇਨ ਦੇ ਮੁਕਾਬਲੇ ਕਰਵਾਏ ਗਏ. ਇਸ ਮੌਕੇ ਮੁੱਖ ਮਹਿਮਾਨ ਅਤੇ ਜੱਜ ਦੇ ਤੌਰ ਤੇ ਸੇਵਕ ਸਿੰਘ ਅਤੇ ਸੰਦੀਪ ਸਿੰਘ ਨੇ ਸ਼ਿਰਕਤ ਕੀਤੀ. ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੁਲ ਪਿੰ੍ਰਸੀਪਲ ਡਾ. ਅਸ਼ੋਕ ਕੁਮਾਰ ਅਤੇ ਮੈਡਮ ਮਨਦੀਪ ਕੋਰ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਸਾਡੇ ਬੱਚੇ ਗੁਰਬਾਣੀ ਅਤੇ ਪੁਰਾਣੇ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਹਨ. ਉਨ੍ਹਾ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਬਹੁਤ ਘੱਟ ਹੈ ਜਿਸ ਲਈ ਸਾਨੂੰ ਸਮੇਂ ਸਮੇਂ ਤੇ ਸਕੂਲ ਵਿੱਚ ਧਾਰਮਿਕ ਇਤਿਹਾਸ ਨਾਲ ਸੈਮੀਨਾਰ ਅਤੇ ਪ੍ਰੋਗਰਾਮ ਕਰਵਾਣੇ ਚਾਹੀਦੇ ਹਨ. ਜਿਸ ਨਾਲ ਬੱਚਿਆਂ ਨੂੰ ਇਨ੍ਹਾਂ ਬਾਰੇ ਵਧੇਰੇ ਜਾਣਕਾਰੀ ਮਿਲ ਸਕੇ. ਜਿਸ ਤਹਿਤ ਅੱਜ ਛੋਟੇ ਸਾਹਿਬਜ਼ਾਦੀਆਂ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਗੁਰਬਾਣੀ ਗਾਇਨ ਮੁਕਾਬਲੇ ਕਰਵਾਏ ਗਏ. ਜਿਸ ਵਿੱਚ ਸਕੂਲ ਦੇ ਲਗਭਗ 40 ਦੇ ਕਰੀਬ ਵਿਦਿਆਰਥੀਆਂ ਨੇੇ ਹਿੱਸਾ ਲਿਆ. ਇਸ ਮੋਕੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਦੇ ਬੋਲ ਰਾਤਾਂ ਲੰਮੀਆਂ ਤੇ ਰਸਤਾ ਪਹਾੜ ਦਾ ਅਤੇ ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ ਆਦਿ ਗਾਇਨ ਪ੍ਰਭਾਵਿਤ ਕਰਨ ਵਾਲੇ ਸਨ. ਇਸ ਮੋਕੇ ਸਕੂਲ ਕੋਆਰਡੀਨੇਟਰ ਸ਼ਿਲਪੀ ਜਿੰਦਲ ਨੇ ਵੀ ਬੱਚਿਆ ਨੂੰ ਸਿੱਖੀ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪੋ੍ਰਗਰਾਮ ਸਕੂਲ ਵਿੱਚ ਪੜਾਈ ਦੇ ਨਾਲ ਨਾਲ ਕਰਵਾਏ ਜਾਦੇ ਹਨ. ਮਿਊਜਿਕ ਅਧਿਆਪਕ ਰਜਨੀ ਰਾਣੀ, ਜ਼ਸਪਾਲ ਸਿੰਘ ਨੇ ਪ੍ਰੋਗਰਾਮ ਲਈ ਵਿਦਿਆਰਥੀਆਂ ਦੀ ਤਿਆਰੀ ਕਰਵਾਈ. ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਦੇ ਅਰਾਵਲੀ ਹਾਊਸ ਅਤੇ ਦੂਸਰੇ ਸਥਾਨ ਤੇ ਹਿਮਾਲਿਆ ਹਾਊਸ ਨੇ ਪ੍ਰਾਪਤ ਕੀਤੀ. ਜਿਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ. ਇਸ ਮੋਕੇ ਸਮੁਹ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ.























