

ਮਾਨਸਾ 14 ਅਗਸਤ : (ਸਾਰਾ ਯਹਾਂ/ਜਗਤਾਰ ਧੰਜਲ) ਕੈਨੇਡਾ ਵਿਖੇ ਵਾਲੀਬਾਲ ਖੇਡਦੇ ਸਮੇਂ ਦਰਿਆ ਵਿੱਚ ਡੁੱਬਣ ਵਾਲੇ ਜਤਿਨ ਗਰਗ ਦਾ ਅੱਜ ਮਾਨਸਾ ਦੇ ਗਊਸ਼ਾਲਾ ਵਿਖੇ ਸਰਧਾਂਜਲੀ ਸਮਾਗਮ ਤੇ ਭੋਗ ਰਸਮ ਹੈ।ਜਤਿਨ ਗਰਗ ਮੂਲ ਰੂਪ ਚ ਮਾਨਸਾ ਦਾ ਜੰਮਪਲ ਤੇ ਅੱਜਕਲ ਚੰਡੀਗੜ੍ਹ ਰਹਿੰਦੇ ਸਮੇਂ ਇੰਜੀਨੀਅਰ ਦੀ ਪੜਾਈ ਕਰਕੇ ਕੈਨੇਡਾ ਗਿਆ ਹੋਇਆ ਸੀ।ਇੰਜੀਨੀਅਰ ਜਤਿਨ ਗਰਗ ਮਾਨਸਾ ਦੇ ਧਰਮਪਾਲ ਮੱਤੀ ਦਾ ਸਪੁੱਤਰ ਸੀ, ਜਿਸਨੇ ਇੰਜੀਨੀਅਰ ਦੀ ਪੜਾਈ ਕਰਕੇ ਪਹਿਲਾਂ ਗੁੜਗਾਉ ਵਿਖੇ ਨੌਕਰੀ ਕਰਨ ਲੱਗਿਆ। ਉਚੇਰੀ ਪੜਾਈ ਤੇ ਤਰੱਕੀ ਦੀ ਕਾਮਨਾ ਨੂੰ ਲੈ ਕੇ ਕੈਨੈਡਾ ਚਲਾ ਗਿਆ। ਉਹ ਪੜਾਈ ਚ ਹੌਣਹਾਰ ਨੌਜਵਾਨਾਂ ਚੇਂ ਇਕ ਸੀ।ਉਥੇ ਉਹ ਆਪਣੇ ਵਿਦਿਆਰਥੀ ਗੁਟ ਦਾ ਪ੍ਰਧਾਨ ਵੀ ਸੀ।ਜਤਿਨ ਗਰਗ ਦਾ ਸੁਪਨਾ ਚ ਉਹ ਉਚ ਪੜਾਈ ਕਰਕੇ ਤਰੱਕੀ ਦੀਆਂ ਮੰਜ਼ਿਲਾਂ ਤੇ ਪੁੱਜੇ, ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।ਕਰੀਬ 6 ਕੁ ਮਹੀਨੇ ਪਹਿਲਾਂ ਹੀ ਉਹ ਪੜ੍ਹਾਈ ਦੇ ਵਿਸ਼ੇ ’ਤੇ ਕੈਨੇਡਾ ਗਿਆ ਸੀ।

6 ਜੁਲਾਈ ਨੂੰ ਕੈਨੇਡਾ ਦੇ ਪਾਰਕ ਵਿੱਚ ਵਾਲੀਬਾਲ ਖੇਡ ਰਿਹਾ ਸੀ ਤਾਂ ਬਾਲ ਸਮੁੰਦਰ ਵਿੱਚ ਡਿੱਗਣ ਅਤੇ ਬਾਲ ਨੂੰ ਚੁੱਕਦੇ ਸਮੇਂ ਉਸਦੀ ਡੁੱਬਣ ਕਾਰਨ ਮੌਤ ਹੋ ਗਈ ਸੀ। ਸੈਂਕੜੇ ਨਮ ਅੱਖਾਂ ਨਾਲ ਉਸਦੀ ਮਿਰਤਕ ਦੇਹ ਮਾਨਸਾ ਲਿਆ ਕੇ ਉਸਦਾ ਅੰਤਿਮ ਸਸਕਾਰ ਕੀਤਾ ਗਿਆ। ਉਸਦੀ ਮਿ੍ਰਤਕ ਦੇਹ ਘਟਨਾ ਦੇ ਕਰੀਬ 10 ਦਿਨਾਂ ਬਾਅਦ ਕੈਨੇਡਾ ਦੇ ਦਰਿਆ ਵਿਚੋਂ ਮਿਲੀ ਸੀ ਅਤੇ ਕਰੀਬ ਇੱਕ ਮਹੀਨੇ ਬਾਅਦ ਉਸਦੀ ਮਿ੍ਰਤਕ ਦੇਹ ਮਾਨਸਾ ਲਿਆਂਦੀ ਸੀ। ਜਤਿਨ ਗਰਗ ਦੀ ਬੇਵਕਤੀ ਮੌਤ ਨੇ ਮੱਤੀ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ। ਜਤਿਨ ਗਰਗ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਅੱਜ 15 ਅਗਸਤ ਨੂੰ ਗਊਸ਼ਾਲਾ ਭਵਨ ਮਾਨਸਾ ਵਿਖੇ ਹੋਵੇਗਾ।ਜਿੱਥੇ ਉਸਨੂੰ ਸ਼ਹਿਰੀ, ਰਾਜਨੀਤੀਵਾਨ, ਕਾਰੋਬਾਰੀ ਸਰਧਾਂਜਲੀ ਅਰਪਣ ਕਰਨਗੇ।























