ਛੇ ਸਾਲ ਦੇ ਬੱਚੇ ਦੀ ਕਾਤਲ ਮਾਂ ਨੂੰ ਕੋਰਟ ਨੇ ਸੁਣਾਈ ਸਜ਼ਾ

0
92

ਬਠਿੰਡਾ: ਇੱਥ ਇੱਕ ਜੁਲਾਈ 2018 ਨੂੰ ਇੱਕ ਮਾਂ ਨੇ ਆਪਣੀ ਹੀ 6 ਸਾਲ ਦੇ ਬੇਟੇ ਹਰਕੀਰਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉੱਤਾਰ ਦਿੱਤਾ ਸੀ। ਇਸ ਮਾਮਲੇ ‘ਚ ਬਠਿੰਡਾ ਦੀ ਜ਼ਿਲ੍ਹਾ ਸੇਸ਼ਨ ਜੱਜ ਨੇ ਮੁਲਜ਼ਮ ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਮਹਿਲਾ ਦਾ ਨਾਂ ਰਾਜਵੀਰ ਕੌਰ ਹੈ।

ਇਹ ਮਾਮਲਾ ਪਿਛਲੇ ਸਾਲ ਦਾ ਹੈ। ਜਿਸ ‘ਚ ਮਾਂ ਨੇ ਆਪਣੇ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਰਾਜਵੀਰ ਨੇ ਬੱਚੇ ਨੂੰ ਨਹਿਲਾਉਂਦੇ ਹੋਏ ਉਸ ਦੇ ਮੂੰਹ ‘ਚ ਕਪੜਾ ਪਾ ਮਾਰਿਅ ਤਾਂ ਜੋ ਬੱਚੇ ਦੀ ਆਵਾਜ਼ ਬਾਹਰ ਨਾ ਜਾ ਸਕੇ। ਕਾਤਮ ਮਾਂ ਨੇ ਬੱਚੇ ‘ਤੇ ਕਈ ਵਾਰ ਹਮਲਾ ਕੀਤਾ।

ਇੱਕ ਸਾਲ ਤਕ ਚਲੇ ਇਸ ਕੇਸ ‘ਚ ਅਦਾਲਤ ਨੇ ਆਖਰਕਾਰ ਆਪਣਾ ਫੈਸਲਾ ਸੁਣਾ ਮੁਲਜ਼ਮ ਨੂੰ ਸਜ਼ਾ ਦਿੱਤੀ।

LEAVE A REPLY

Please enter your comment!
Please enter your name here