ਚੰਡੀਗੜ੍ਹ ਸੈਕਟਰ 32 ਦੇ ਪੀਜੀ ‘ਚ ਲੱਗੀ ਅੱਗ, ਘਾਤਕ ਅੱਗ ਨਾਲ ਝੁਲਸੀਆਂ ਤਿੰਨ ਲੜਕੀਆਂ ਦੀ ਮੌਤ, 2 ਗੰਭੀਰ ਜ਼ਖਮੀ

0
150

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 32 ਦੇ ਇੱਕ ਪੀਜੀ ‘ਚ ਅੱਗ ਲੱਗਣ ਕਾਰਨ ਤਿੰਨ ਲੜਕੀਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਦਕਿ ਦੋ ਲੜਕੀਆਂ ਗੰਭੀਰ ਜ਼ਖਮੀ ਹਨ। ਇਹਨਾਂ ਸਾਰੀਆਂ ਲੜਕੀਆਂ ਦੀ ਉਮਰ 18 ਤੋਂ 25 ਸਾਲ ਦਿੱਸੀ ਜਾ ਰਹੀ ਹੈ।

ਮ੍ਰਿਤੱਕਾਂ ਦੀ ਪਛਾਣ ਰੀਆ ਵਾਸੀ ਕਪੂਰਥਲਾ, ਪਾਕਸ਼ੀ ਗਰੋਵਰ ਵਾਸੀ ਕੋਟਕਪੁਰਾ ਅਤੇ ਮੁਸਕਾਨ ਵਾਸੀ ਹੀਸਾਰ, ਹਰਿਆਣਾ ਵਜੋਂ ਹੋਈ ਹੈ।

ਇਸ ਪੀਜੀ ‘ਚ ਕੁਲ 20 ਤੋਂ 25 ਲੜਕੀਆਂ ਰਹਿੰਦੀਆਂ ਸਨ। ਜਦੋਂ ਇਹ ਘਟਨਾ ਵਾਪਰੀ ਉਸ ਵਕਤ ਇਸ ਪੀਜੀ ‘ਚ ਚਾਰ ਲੜਕੀਆਂ ਹੀ ਮੌਜੂਦ ਸਨ। ਅੱਗ ਤੋਂ ਬਚਣ ਲਈ ਲੜਕੀਆਂ ਨੇ ਆਪਣੇ ਆਪ ਨੂੰ ਬੈੱਡ ਹੇਠਾਂ ਲੁਕਾ ਲਿਆ ਪਰ ਅੱਗ ਇਨੀਂ ਘਾਤਕ ਸੀ ਕਿ ਉਸਨੇ ਉਨ੍ਹਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਅਤੇ ਉਹ ਝੁਲਸ ਗਈਆਂ।

ਇਨ੍ਹਾਂ ਵਿੱਚੋਂ ਇੱਕ ਲੜਕੀ ਨੇ ਆਪਣੀ ਜਾਨ ਬਚਾਉਣ ਲਈ ਬਾਲਕੋਨੀ ਤੋਂ ਛਾਲ ਮਾਰ ਦਿੱਤੀ ਅਤੇ ਉਹ ਗੰਭੀਰ ਜ਼ਖਮੀ ਹੋ ਗਈ। ਇਹਨਾਂ ਲੜਕੀਆਂ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ। ਜਿੱਥੇ ਤਿੰਨ ਲੜਕੀਆਂ ਨੂੰ ਅੱਗ ‘ਚ ਝੁਲਸਣ ਕਰਾਨ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਫਾਇਰ ਬ੍ਰਿਗੇਡ ਦੀਆਂ ਤਿੰਨ ਤੋਂ ਚਾਰ ਗੱਡੀਆਂ ਨੇ ਰੱਲ ਕਿ ਇਸ ਘਾਤਕ ਅੱਗ ਤੇ ਕਾਬੂ ਕੀਤਾ।

LEAVE A REPLY

Please enter your comment!
Please enter your name here