ਬੁਢਲਾਡਾ 1 ਮਈ (ਸਾਰਾ ਯਹਾਂ/ਅਮਨ ਮੇਹਤਾ)- ਬੁੱਢਲਾਡਾ ਸਾਇਕਲ ਗਰੁੱਪ ਦੇ ਮੈਂਬਰਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਹਰ ਰੋਜ਼ ਸਾਇਕਲ ਚਲਾ ਕੇ ਲੋਕਾਂ ਨੂੰ ਸਾਇਕਲਿੰਗ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਐਡਵੋਕੇਟ ਰਮਨ ਨੇ ਦੱਸਿਆ ਕਿ ਬੁੱਢਲਾਡਾ ਸਾਇਕਲ ਗਰੁੱਪ ਦੇ ਮੈਂਬਰ ਹਰ ਰੋਜ਼ ਸਾਇਕਲ ਚਲਾਉਂਦੇ ਹਨ । ਸਾਇਕਲਿੰਗ ਨਾਲ ਬਿਨਾਂ ਦਵਾਈ ਲਏ ਵੀ ਸੂਗਰ ਕੰਟਰੋਲ ਰਹਿੰਦੀ ਹੈ ਸਾਈਕਲ ਚਲਾਉਣ ਨਾਲ ਬੜਾਪਾ ਦੂਰ ਰਹਿੰਦਾ ਹੈ । ਇਸ ਲਈ ਹਰੇਕ ਵਿਅਕਤੀ ਨੂੰ ਚੰਗੀ ਖੁਰਾਕ ਲੈ ਕੇ ਨਿਯਮਿਤ ਕਸਰਤ ਕਰਨੀ ਚਾਹੀਦੀ ਹੈ। ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਅਮਿਤ ਜਿੰਦਲ ਨੇ ਦੱਸਿਆ ਕਿ ਉਹਨਾਂ ਵਲੋਂ ਸ਼ੁਰੂ ਕੀਤੀ ਇਸ ਸਾਇਕਲਿੰਗ ਤੋਂ ਪ੍ਰੇਰਿਤ ਹੋ ਕੇ ਬਹੁਤ ਲੋਕ ਸਾਇਕਲ ਚਲਾਉਣ ਲੱਗ ਪਏ ਹਨ। । ਪਹਿਲਾਂ ਲੋਕ ਸਾਇਕਲ ਚਲਾਉਣ ਨਾਲ
ਹੀਨ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ । ਪਰ ਹੁਣ ਸਾਇਕਲਿੰਗ ਨੂੰ ਵੀ ਸਟੇਟਸ ਸਿੰਬਲ ਸਮਝਦੇ ਹਨ । ਇਹ ਬੁੱਢਲਾਡਾ ਸਾਇਕਲ ਗਰੁੱਪ ਦੇ ਮੈਂਬਰਾਂ ਵਲੋਂ ਲੰਬੇ ਸਮੇਂ ਤੋਂ ਚਲਾਈ ਮੁਹਿੰਮ ਦਾ ਨਤੀਜਾ ਹੈ।