

ਬੁਢਲਾਡਾ 10 ਮਾਰਚ (ਸਾਰਾ ਯਹਾਂ/ਮਹਿਤਾ ਅਮਨ) ਅੱਜ ਤੜਕਸਾਰ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਖੇਤਰ ਕੁਲਾਣਾ ਚੌਂਕ ਵਿੱਚ ਇੱਕ ਮਸ਼ਹੂਰ ਡਾਕਟਰ ਦੇ ਘਰ ਇੱਕ ਚੋਰ ਵੱਲੋਂ ਸਵੇਰ ਸਮੇਂ ਚੋਰੀ ਨੂੰ ਅੰਜਾਮ ਦੇਣ ਲਈ ਵੜਿਆ ਤਾਂ ਘਰ ਦੇ ਮਾਲਕਾਂ ਨੂੰ ਸ਼ੱਕ ਪੈਣ ਤੇ ਤੁਰੰਤ ਚੋਰ ਨੂੰ ਕਾਬੂ ਕਰ ਲਿਆ ਅਤੇ ਇਕੱਠੇ ਹੋਏ ਲੋਕਾਂ ਨੇ ਜੰਮ ਕੇ ਚੋਰ ਦੀ ਛਿੱਤਰ ਪਰੇਡ ਕੀਤੀ। ਘਰ ਦੇ ਮਾਲਕ ਡਾਕਟਰ ਅਵਿਨਾਸ਼ ਕੁਮਾਰ ਅਤੇ ਡਾਕਟਰ ਰਵੀ ਕੁਮਾਰ ਵੱਲੋਂ ਤੁਰੰਤ ਥਾਣਾ ਸ਼ਹਿਰੀ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿੱਥੇ ਪੁਲਿਸ ਵੱਲੋਂ ਚੋਰ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।























