

ਚੰਡੀਗੜ੍ਹ,(ਸਾਰਾ ਯਹਾ) 16 ਨਵੰਬਰ: ਅੱਜ ਇਥੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਡੀਟੋਰੀਅਮ ਵਿਖੇ ਆਯੋਜਿਤ ਸਹੁੰ ਚੁੱਕ ਸਮਾਗਮ ਵਿਚ ਚੀਫ ਜਸਟਿਸ ਕ੍ਰਿਸ਼ਨਾ ਮੁਰਾਰੀ ਨੇ ਦੋ ਨਵੇਂ ਵਧੀਕ ਜੱਜਾਂ ਨੂੰ ਸਹੁੰ ਚੁਕਾਈ। ਇਸ ਸਮਾਗਮ ਵਿਚ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਸ੍ਰੀ ਲਲਿਤ ਬੱਤਰਾ, ਸ੍ਰੀ ਅਰੁਣ ਕੁਮਾਰ ਤਿਆਗੀ ਵਲੋਂ ਸਹੁੰ ਚੁੱਕੀ ਗਈ।

ਇਸ ਸੰਹੁ ਚੁੱਕ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਰੇ ਜੱਜ ਸਾਹਿਬਾਨ, ਰਜਿਸਟਰਾਰ, ਰਜਿਸਟਰੀ ਦੇ ਅਫਸਰ, ਸੀਨੀਅਰ ਐਡਵੋਕੇਟ ਤੇ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਹਾਜਰ ਸਨ।
EDITED BY : SARA YAHA | | Last Updated : 6:52 pm 16 ਨਵੰਬਰ 2018
























