ਚਲੋ ਕਰਤਾਰਪੁਰ ਚੱਲੀਏ’ ਗੀਤ ਦਾ ਵੀਡੀਓ ਫਿਲਮਾਂਕਣ ਮੁਕੰਮਲ

0
22

ਮਾਨਸਾ 11 ਅਕਤੂਬਰ ((ਸਾਰਾ ਯਹਾ,ਬਪਸ): ਇਤਿਹਾਸਕ ਗੁਰਦੁਆਰਾ ਸ੍ਰੀ ਸੂਲੀਸਰ ਸਾਹਿਬ ਵਿਖੇ ਗਾਇਕ ਗੁਰਸੇਵਕ ਮਾਨ ਦੇ ਧਰਮਿਕ ਗੀਤ ‘ਚਲੋ ਕਰਤਾਰਪੁਰ ਚੱਲੀਏ’ ਗੀਤ ਦਾ ਵੀਡੀਓ ਫਿਲਮਾਂਕਣ ਕੀਤਾ ਗਿਆ। ਜਾਣਕਾਰੀ ਦਿੰਦਿਆਂ ਗੀਤਕਾਰ ਜੀਤ ਚਚੋਹਰ ਨੇ ਦੱਸਿਆ ਕਿ ਗਾਇਕ ਗੁਰਸੇਵਕ ਮਾਨ ਦੇ ਧਾਰਮਿਕ ਗੀਤ ‘ਚਲੋ ਕਰਤਾਰਪੁਰ ਚੱਲੀਏ, ‘ਬਾਬੇ ਨਾਨਕ ਦੇ ਦਰ ਉੱਤੇ ਜਾਣਾ ਏ’ ਗੀਤ ਦੀ ਸ਼ੂਟਿੰਗ ਇਤਿਹਾਸਿਕ ਗੁਰਦੁਆਰਾ ਸ੍ਰੀ ਸੂਲੀਸਰ ਸਾਹਿਬ ਵਿਖੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਗੀਤ ਭਾਰਤ ਪਾਕਿਸਤਾਨ ਦੀ ਹੱਦ ਤੇ ਭਾਰਤ ਵਾਸੀਆਂ ਲਈ ਪਾਕਿਸਤਾਨ ਵਿਖੇ ਬਾਬਾ ਨਾਨਕ ਜੀ ਦੇ ਦਰ ਉੱਤੇ ਕਰਤਾਰਪੁਰ ਜਾਣ ਲਈ ਖੋਲ੍ਹੇ ਗਏ ਰਸਤੇ ਸਬੰਧੀ ਲਿਖਿਆ ਹੋਇਆ ਹੈ। ਸਮੂਹ ਸਿੱਖ ਸੰਗਤ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਹੱਦਾਂ ਖੋਲ੍ਹੀਆ ਜਾਣ ਜੋ ਉਨ੍ਹਾਂ ਦੀ ਮੰਗ ਹੁਣ ਪੂਰੀ ਹੋਈ ਹੈ । ਕਰਤਾਰਪੁਰ ਲਾਂਘੇ ਨੂੰ ਲੈ ਕੇ ਜਿੱਥੇ ਦੋਵਾਂ ਮੁਲਕਾਂ ਦੇ ਵਿੱਚ ਖੁਸ਼ੀ ਮਨਾਈ ਗਈ ਹੈ ਉੱਥੇ ਸਮੂਹ ਸਿੱਖ ਸੰਗਤਾਂ ਕਰਤਾਰਪੁਰ ਵਿਖੇ ਜਾ ਕੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਨਗੀਆਂ। ਇਸ ਸਾਰੇ ਦ੍ਰਿਸ਼ ਨੂੰ ਗੀਤ ‘ਚਲੋ ਕਰਤਾਰਪੁਰ ਚੱਲੀਏ’ ਫ਼ਿਲਮਾਇਆ ਗਿਆ। ਇਸ ਗੀਤ ਦੇ ਵੀਡੀਓ ਡਾਇਰੈਕਟਰ ਹਿੰਦ ਕੇਸਰੀ ਅਤੇ ਗੀਤ ਨੂੰ ਸੰਗੀਤ ਸਿੰਘ ਧੁਨਾਂ ਸ਼ਾਹਰੁਖ਼ ਥਿੰਦ ਨੇ ਦਿੱਤੀਆਂ ਹਨ। ਇਸ ਗੀਤ ਨੂੰ ਫਿਲਮਾਉਣ ਲਈ ਇਤਿਹਾਸਕ ਗੁਰਦੁਆਰਾ ਸ੍ਰੀ ਸੂਲੀਸਰ ਸਾਹਿਬ ਦੇ ਵੱਖ ਵੱਖ ਲੋਕੇਸ਼ਨ ਅਤੇ ਗੀਤ ਦਾ ਫਿਲਮਾਂਕਣ ਪੂਰਾ ਕਰ ਲਿਆ ਗਿਆ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੀਤ ਵੱ

LEAVE A REPLY

Please enter your comment!
Please enter your name here