ਚਲਦੀ ਕਾਰ ‘ਚ ਲੱਗੀ ਅੱਗ, ਵਾਲ-ਵਾਲ ਬਚੇ ਕਾਰ ਸਵਾਰ

0
52

ਕੋਟਕਪੂਰਾ (ਸਾਰਾ ਯਹਾ)- ਸਥਾਨਕ ਬਠਿੰਡਾ-ਅੰਮ੍ਰਿਤਸਰ ਰਾਸ਼ਟਰੀ ਰਾਜ ਮਾਰਗ ‘ਤੇ ਅੱਜ ਸਵੇਰੇ ਕਰੀਬ 9 ਵਜੇ ਇਕ ਮਰੂਤੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਸ ਘਟਨਾ ਵਿੱਚ ਕਾਰ ਸਵਾਰ ਦੋ ਬੱਚਿਆਂ ਸਮੇਤ ਚਾਰ ਵਿਅਕਤੀ ਵਾਲ-ਵਾਲ ਬਚ ਗਏ। ਜਾਣਕਾਰੀ ਅਨੁਸਾਰ ਕਾਰ ਸਵਾਰ ਨੇੜਲੇ ਪਿੰਡ ਬੁਰਜ ਹਰੀਕਾ ਦੇ ਵਸਨੀਕ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਕੋਟਕਪੂਰਾ ਦੀ ਇਕ ਗੱਡੀ ਮੌਕੇ ‘ਤੇ ਪੁੱਜੀ ਅਤੇ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਇਆ ਪ੍ਰੰਤੂ ਕਾਰ ਸੜ ਕੇ ਬੁਰੀ ਤਰਾਂ ਨੁਕਸਾਨੀ ਜਾ ਚੁੱਕੀ ਸੀ। ਇਸ ਮੌਕੇ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਜਸਵਿੰਦਰ ਸਿੰਘ ਅਤੇ ਦੋ ਬੱਚਿਆਂ ਸਤਨਾਮ ਤੇ ਗੁਰਵਿੰਦਰ ਨਾਲ ਕਾਰ ‘ਚ ਸਵਾਰ ਹੋ ਕੇ ਫਰੀਦਕੋਟ ਗਿਆ ਸੀ ਤੇ ਉੱਥੋਂ ਵਾਪਸ ਪਰਤਦੇ ਸਮੇਂ ਜਿਵੇਂ ਹੀ ਉਹ ਕੋਟਕਪੂਰੇ ਨੇੜੇ ਪੁੱਜਾ ਤਾਂ ਅਚਾਨਕ ਕਾਰ ਦੇ ਇੰਜਣ ਨੂੰ ਅੱਗ ਲੱਗ ਗਈ। ਉਨਾਂ ਦੱਸਿਆ ਕਿ ਜਿਵੇਂ ਹੀ ਉਹ ਕਾਰ ਤੋਂ ਉਤਰੇ ਤਾਂ ਵੇਖਦੇ ਹੀ ਵੇਖਦੇ ਕਾਰ ਪੂਰੀ ਤਰਾਂ ਅੱਗ ਦੀ ਲਪੇਟ ਵਿੱਚ ਆ ਗਈ।
ਉਨਾਂ ਦੱਸਿਆ ਕਿ ਆਸਪਾਸ ਦੇ ਖੇਤਾਂ ‘ਚ ਕੰਮ ਕਰ ਰਹੇ ਲੋਕਾਂ ਨੂੰ ਮਦਦ ਲਈ ਬੁਲਾਇਆ ਗਿਆ ਅਤੇ ਫਾਇਰਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਥਾਣਾ ਸਿਟੀ ਦੇ ਐਸ.ਐਚ.ਓ ਖੇਮਚੰਦ ਪਰਾਸ਼ਰ ਅਨੁਸਾਰ ਕਾਰ ‘ਚ ਸਟੀਰੀਓ ਚੱਲ ਰਿਹਾ ਸੀ ਤੇ ਤਾਰ ਸਪਾਰਕਿੰਗ ਹੋਣ ਨਾਲ ਇੰਜਣ ‘ਚ ਅੱਗ ਲੱਗ ਗਈ ਹੋਣੀ।


DITED BY : SARA YAHA | | Last Updated : 6:35 pm  2 September  2018

LEAVE A REPLY

Please enter your comment!
Please enter your name here