

ਸਰਦੁਲਗੜ੍ਹ,(ਸਾਰਾ ਯਹਾ,(BPS) 19 ਜੁਲਾਈ : ਸਰਦੂਲਗੜ੍ਹ ਸ਼ਹਿਰ ਦੇ ਕੋਲ ਤੋ ਲੰਘ ਰਹੀ ਘੱਗਰ ਨਦੀ ਵਿੱਚ ੨੦ ਫੁੱਟ ਪਾਣੀ ਆਉਣ ਕਾਰਨ ਜਿਥੇ ਲੋਕਾ ਵਿੱਚ ਡਰ ਦਾ ਮਾਹੋਲ ਬਣਿਆ ਹੋਇਆ ਹੈ ਉੱਥੇ ਹੀ ਸਬ ਡਵੀਜਨ ਪ੍ਰਸ਼ਾਸਨ ਪੱਬਾ ਭਾਰ ਹੋ ਗਿਆ ਘੱਗਰ ਦਰਿਆ ਖਤਰੇ ਦੇ ਨਿਸ਼ਾਨ ਤੋ ਇੱਕ ਫੁੱਟ ਹੀ ਥੱਲੇ ਰਹਿ ਗਈ ਹੈ। ਜਿਸ ਕਾਰਨ ਐਸ.ਡੀ.ਐਮ ਸਰਦੁਲਗੜ੍ਹ ਲਤੀਫ ਅਹਿਮਦ ਖੁੱਦ ਆਪ ਘੱਗਰ ਦਰਿਆ ਦੇ ਕਿਨਾਰੇ ਬੈਠ ਕਿ ਘੱਗਰ ਦਰਿਆ ਦੇ ਪੁੱਲ ਵਿੱਚ ਫਸਿਆ ਘਾਹ ਫੁਸ ਨੂੰ ਜੇ.ਬੀ ਸੀ ਨਾਲ ਕੱਢਵਾਉਦੇ ਰਹੇ ਕਿਉਕਿ ਘਾਹ ਫੂਸ ਪੁੱਲ ਥੱਲੇ ਫੱਸਣ ਨਾਲ ਪੁੱਲ ਨਾਲ ਡਾਫ ਲੱਗ ਗਈ ਸੀ। ਜਿਸ ਕਾਰਨ ਪਾਣੀ ਦਾ ਦਬਾਅ ਵੱਧਣ ਕਰਕੇ ਬੰਨ ਟੁੱਟਣ ਦਾ ਖਤਰਾ ਵੱਧ ਜਾਂਦਾ ਹੈ।ਘੱਗਰ ਦੀ ਸਫਾਈ ਕਰਨ ਕਾਰਨ ਆਵਜਾਈ ਰੋਕ ਦਿੱਤੀ ਗਈ ਜਿਸ ਕਾਰਨ ਕਾਫੀ ਸਮੇਂ ਤੱਕ ਆਵਾਜਾਈ ਬੰਦ ਰਹੀ ਤੇ ਟ੍ਰੈਫਿਕ ਜਾਮ ਹੋ ਗਿਆ। ਜਿਸ ਕਾਰਨ ਲੋਕਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਲੋਕਾ ੧ ਕਿਲੋਮੀਟਰ ਦਾ ਰਾਸਤਾ ਪੈਦਲ ਚੱਲਣਾ ਪਿਆ।ਇਸ ਤੋ ਇਲਾਵਾ ਐਸ.ਡੀ.ਐਮ ਸਰਦੂਲਗੜ੍ਹ ਲਤੀਫ ਅਹਿਮਦ ਦੀ ਹਦਾਇਤ ਤੇ ਡਰੇਨੇਜ਼ਵਿਭਾਗ ਵੀ ਹਰਕਤ ਵਿੱਚ ਆ ਗਿਆ। ਇਸ ਤੋ ਪਹਿਲਾ ਡ੍ਰਰੇਨ ਵਿਭਾਗ ਵੱਲੋ ਕੋਈ ਇੰਤਜਾਮ ਨਹੀ ਕੀਤੇ ਗਏ ਸ। ਘੱਗਰ ਵਿੱਚ ੨੦ ਫੁੱਟ ਪਾਣੀ ਆਉਣ ਤੇ ਹੀ ਡਰੇਨੇਜ ਵਿਭਾਗ ਦੀ ਨੀਂਦ ਖੁੱਲੀ ਹੈ। ਵਿਭਾਗ ਨੂੰ ਅੱਜ ਕੁੱਝ ਮਿੱਟੀ ਤੇ ਗੱਟੇ ਭਰਕੇ ਖਾਨਾ ਪੂਰਤੀ ਕਰਦੇ ਦੇਖਿਆ ਗਿਆ।ਇਸ ਤੋ ਇਲਾਵਾ ਸ਼ਹਿਰ ਦੇ ਫੱਟਿਆ ਵਾਲੇ ਪੁੱਲ ਦੇ ਦੋਨੇ ਪਾਸੇ ੭ ਤੋ ੮ ਫੁੱਟ ਪਾਣੀ ਆਉਣ ਕਾਰਨ ਰਾਸਤਾ ਬੰਦ ਹੋ ਗਿਆ ਹੈ। ਜਿਸ ਕਾਰਨ ਸ਼ਹਿਰ ਦੇ ਦੂਸਰੇ ਪਾਸੇ ਜਿਨ੍ਹਾ ਕਿਸਾਨਾਂ ਦੀਆਂ ਜਮੀਨਾ ਹਨ ਉਨ੍ਹਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਉਨ੍ਹਾਂ ਕਿਸਾਨਾਂ ਨੂੰ ਆਪਣੇ ਖੇਤ ਜਾਣ ਲਈ ੨ ਤੋ ੩ ਕਿਲੋਮਟਿਰ ਦਾ ਰਾਸਤਾ ਤਹਿ ਕਰਕੇ ਜਾਣਾ ਪੈਂਦਾ ਹੈ।ਇਸ ਪੁੱਲ ਦੇ ਥੱਲੇ ਵੀ ਕਾਫੀ ਘਾਹਫੂਸ ਫੱਸਣ ਕਾਰਨ ਪਾਣੀ ਪੁੱਲ ਤੋ ਉੱਪਰ ਤੋ ਟੱਪਣ ਦੇ ਕਿਨਾਰੇ ਹੋ ਗਿਆ ਹੈ ਪਰੰਤੂ ਪ੍ਰਸਾਸਨ ਨੇ ਇਸ ਪੁੱਲ ਵੱਲ ਕੋਈ ਧਿਆਨ ਨਹੀ ਦਿੱਤ ਅਤੇ ਲੋਕ ਆਪਣੇ ਵਰਡ ੭ ਦੇ ਐਮ.ਸੀਸੁਖਵਿੰਦਰ ਸਿੰਘ ਸੁੱਖਾ ਭਾਉ ਦੇ ਸਹਿਯੋਗ ਨਾਲ ਆਪਣੇ ਤੋਰ ਤੇ ਹੀ ਪੁੱਲ ਦੀ ਸਫਾਈ ਕਰਰਹੇ ਹਨ।ਜਦ ਇਸ ਸੰਬੰਧ ਵਿੱਚ ਐਸ਼.ਡੀ.ਐਮ ਸਰਦੂਲਗੜ੍ਹ ਲਤੀਫ ਅਹਿਮਦ ਨਾਲ ਗੱਲਬਾਤ ਕੀਤੀ ਗਈ ਤਾ ਉਨ੍ਹਾ ਨੇ ਕਿਹਾ ਪ੍ਰਸ਼ਾਸਨ ਵੱਲੋ ਹਰ ਸਥਿਤੀ ਨਾਲ ਨਿਜੱਠਣ ਲਈ ਸਾਰੇ ਪ੍ਰਬੰਧ ਮੁਕੰਬਲ ਕੀਤੇ ਹੋਏ ਹਨ। ਪਿੱਛੇ ਬਾਰਿਸ਼ ਨਾ ਹੋਣ ਕਾਰਨ ਘੱਗਰ ਦਰਿਆ ਵਿੱਚ ਹੋਰ ਪਾਣੀ ਆਉਣ ਦੀ ਕੋਈ ਸੰਭਾਵਨਾ ਨਹੀ ਹੈ। ਜਿਸ ਕਾਰਨ ਇੱਕ ਦੋ ਦਿਨਾ ਵਿੱਚ ਸਥਿਤੀ ਠੀਕ ਹੋ ਜਾਵੇਗੀ ਲੋਕਾ ਨੂੰ ਡਰਣ ਦੀ ਕੋਈ ਲੋੜ ਨਹੀ ਹੈ।

———- Forwarded message ———























