ਗੈਰ ਕਾਨੂੰਨੀ ਢੰਗ ਨਾਲ ਪਾਇਪ ਲਾਇਨ ਪਾਉਣ ਤੇ ਨਹਿਰੀ ਵਿਭਾਗ ਵੱਲੋ ੨੭ ਪਾਇਪਾਂ ਜਬਤ

0
103

ਸਰਦੂਲਗੜ੍ਹ 13(ਸਾਰਾ ਯਹਾ,(BPS) ਮਈ  ਸਬ ਡਵੀਜਨ ਸਰਦੂਲਗੜ੍ਹ ਦੇ ਅਧੀਨ ਪੈਂਦੇ ਪਿੰਡ
ਭਗਵਾਨਪੁਰ ਹੀਗਣਾ ਵਿਖੇ ਇੱਕ ਕਾਂਗਰਸੀ ਪਰਿਵਾਰ ਵੱਲੋ ਰਾਜਨੀਤਿਕ ਸ਼ਹਿ ਉਪਰ ਨਿਊ ਢੰਡਾਲ
ਨਹਿਰ ਦੀ ਪਟਰੀ ਉਪਰ ਦੀ ਪਾਇਪ ਲਾਇਨ ਪਾਈ ਜਾ ਰਹੀ ਸੀ। ਜਿਸ ਦੀ ਸ਼ਿਕਾਇਤ ਪਿੰਡ ਵਾਸੀਆਂ
ਵੱਲੋ ਨਹਿਰੀ ਵਿਭਾਗ ਨੂੰ ਕੀਤੀ ਗਈ ਜਿਸ ਦੇ ਤਹਿਤ ਨਹਿਰੀ ਵਿਭਾਗ ਦੇ ਐਸ ਡੀ ਓ ਗੁਨਦੀਪ
ਸਿੰਘ ਨੇ ਕਾਰਵਾਈ ਕਰਦਿਆ ਹੋਇਆ ਪਾਇਪ ਲਾਇਨ ਨੂੰ ਬੰਦ ਕਰਵਾ ਦਿੱਤਾ ਅਤੇ ੩੦ ਫੁੱਟੀਆ
੨੭ ਪਾਇਪਾਂ ਨੂੰ ਜਬਤ ਕਰ ਲਿਆ ਗਿਆ। ਇਸ ਸੰਬੰਧ ਵਿੱਚ ਅਜੈਬ ਸਿੰਘ,ਸੁਖਵਿੰਦਰ
ਸਿੰਘ,ਗੁਰਮੀਤ ਸਿੰਘ ਅਤੇ ਗੁਰਦੇਵ ਵਾਸੀਅਨ ਮਾਨਖੇੜਾ ਅਤੇ ਗੁਰਵਿੰਦਰ ਸਿੰਘ ਨਾਹਰਾਂ ਨੇ
ਕਿਹਾ ਕਿ ਅਸੀ ਪਹਿਲਾਂ ਹੀ ਟਇਲਾ ਉਪਰ ਬੈਠੇ ਹਾਂ ਜਿਸ ਕਾਰਨ ਸਾਡੇ ਕੋਲ ਪਹਿਲਾਂ ਹੀ
ਪਾਣੀ ਘੱਟ ਆਉਦਾ ਹੈ ਨਹਿਰ ਦੀ ਪਟੜੀ ਉਪਰ ਪਾਇਪ ਲਾਇਨ ਪਾਉਣਾ ਗੈਰ ਕਾਨੂੰਨੀ ਹੈ ਅਤੇ
ਇਸ ਨਾਲ ਨਹਿਰ ਟੁੱਟਣ ਦਾ ਡਰ ਬਣਿਆ ਰਹੇਗਾ ਜਿਸ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਦਾ
ਕਾਫੀ ਨੁਕਸਾਨ ਹੋ ਸਕਦਾ ਹੈ। ਉਨਾਂ ਨੇ ਜਿਲ੍ਹਾਂ ਚੋਣ ਕਮਿਸ਼ਨ ਕਮ ਡਿਪਟੀ ਕਮਿਸ਼ਨਰ
ਮਾਨਸਾ ਤੋ ਮੰਗ ਕੀਤੀ ਹੈ ਕਿ ਉਕਤ ਵਿਆਕਤੀ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਦ
ਇਸ ਸੰਬੰਧ ਵਿੱਚ ਨਹਿਰੀ ਵਿਭਾਗ ਦੇ ਐਸ ਡੀ ਓ ਗੁਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ
ਉਨਾਂ ਕਿਹਾ ਕਿ ਅਨੰਤਵੀਰ ਸਿੰਘ ਵਾਸੀ ਭਗਵਾਨਪੁਰ ਹੀਗਣਾ ਨਿਊ ਢੰਡਾਲ ਨਹਿਰ ਦੀ ਪਟੜੀ
ਉੱਪਰ ਗੈਰ ਕਾਨੂੰਨੀ ਢੰਗ ਨਾਲ ਪਾਇਪ ਲਾਇਨ ਪਾ ਰਿਹਾ ਸੀ। ਜਿਸ ਨੂੰ ਵਿਭਾਗ ਵੱਲੋ
ਰੋਕਕੇ ੨੭ ਪਾਇਪਾਂ ਜਬਤ ਕਰ ਲਈਆ ਗਈਆ ਹਨ ਅਤੇ ਇਸ ਵਿੱਰੁਧ ਥਾਣਾ ਸਰਦੂਲਗੜ੍ਹ ਵਿਖੇ
ਲਿਖਤੀ ਰੂਪ ਵਿੱਚ ਕਾਨੂੰਨੀ ਕਾਰਵਾਈ ਕਰਨ ਲਈ ਦਰਖਾਸਤ ਦਿੱਤੀ ਗਈ ਹੈ। ਜਦ ਇਸ ਸੰਬੰਧ
ਵਿੱਚ ਥਾਣਾ ਸਰਦੂਲਗੜ੍ਹ ਦੇ ਐਸ ਐਚ ਓ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ
ਉਨਾਂ ਕਿਹਾ ਕਿ ਵਿਭਾਗ ਵੱਲੋ ਅਨੰਤਵੀਰ ਸਿੰਘ ਵਿੱਰੁਧ ਦਰਖਾਸਤ ਆਈ ਹੋਈ ਹੈ ਪੁਲਿਸ ਇਸ
ਦੀ ਪੜਤਾਲ ਕਰ ਰਹੀ ਹੈ

LEAVE A REPLY

Please enter your comment!
Please enter your name here