ਗੁੱਟਕਾ ਤੇ ਪਾਨ ਮਸਾਲਾ ‘ਤੇ ਪਾਬੰਦੀ ‘ਚ 1 ਸਾਲ ਦਾ ਵਾਧਾ

0
37

ਚੰਡੀਗੜ੍ਹ•, 10 ਅਕਤੂਬਰ :(ਸਾਰਾ ਯਹਾ,ਬਲਜੀਤ ਸ਼ਰਮਾ) ਚੰਡੀਗੜ੍ਹ•, 10 ਅਕਤੂਬਰ : ਪੰਜਾਬ ਦੇ ਖੁਰਾਕ ਤੇ ਡਰੱਗਜ਼ ਪ੍ਰਬੰਧਨ ਕਮਿਸ਼ਨਰ, ਸ. ਕਾਹਨ ਸਿੰਘ ਪੰਨੂ ਨੇ ਫੂਡ ਸੇਫਟੀ ਐਂਡ ਸਟੈਂਡਰਜ਼ ਰੇਗੂਲੇਸ਼ਨਸ (ਵਿਕਰੀ ‘ਤੇ ਮਨਾਹੀ ਅਤੇ ਪਾਬੰਦੀਆਂ) 2011 ਦੇ ਨਿਯਮ 2.3.4 ਅਤੇ ਧਾਰਾ 30 (2) (ਏ) ਦੇ ਤਹਿਤ ਅਧਿਕਾਰਾਂ ਦੀ ਵਰਤੋਂ ਕਰਦਿਆਂ, ਗੁਟਖਾ, ਪਾਨ ਮਸਾਲਾ (ਜਿਸ ਵਿੱਚ ਤੰਬਾਕੂ ਜਾਂ ਨਿਕੋਟਿਨ ਹੋਵੇ) ਦੇ ਉਤਪਾਦਨ, ਭੰਡਾਰਨ, ਵਿਕਰੀ ਜਾਂ ਵੰਡ, ਮਾਰਕੀਟ ਵਿਚ ਉਪਲਬਧ ਇਹ ਗੁਟਖਾ ਤੇ ਪਾਨ ਮਸਾਲਾ ਭਾਵੇਂ ਪੈਕ ਕੀਤੇ ਜਾਂ ਖੁੱਲ੍ਹ•ੇ ਹੋਣ ਅਤੇ ਇਹ ਇਕ ਉਤਪਾਦ ਦੇ ਤੌਰ ‘ਤੇ ਵੇਚੇ ਜਾਂਦੇ ਹੋਣ ਜਾਂ ਵੱਖਰੇ ਉਤਪਾਦਾਂ ਦੇ ਤੌਰ ‘ਤੇ ਪੈਕ ਕੀਤੇ  ਗਏ  ਹੋਣ ‘ਤੇ ਪਾਬੰਦੀ 1 ਹੋਰ ਸਾਲ ਲਈ ਲਗਾਈ ਹੈ, ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਸੂਬੇ ਭਰ ਵਿਚ ਇਕ ਹੋਰ ਸਾਲ ਲਈ ਪਾਬੰਦੀ ਜਾਰੀ ਰਹੇਗੀ।

       ਇਹ ਨੋਟੀਫਿਕੇਸ਼ਨ 9 ਅਕਤੂਬਰ, 2018 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਦੀ ਲਗਾਤਾਰਤਾ ‘ਚ ਜਾਰੀ ਕੀਤਾ ਗਿਆ ਹੈ।

LEAVE A REPLY

Please enter your comment!
Please enter your name here