*ਗੁੰਮ ਹੋਇਆ ਬੱਚਾ ਲੱਭ ਕੇ ਮਾਪਿਆਂ ਨੂੰ ਸੌਂਪਿਆ*

0
75

ਮਾਨਸਾ, 22 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ): ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਗੁਆਚੇ ਬੱਚੇ ਦੀ ਭਾਲ ਕਰਕੇ ਮਾਪਿਆਂ ਨੂੰ ਸਪੁਰਦ ਕੀਤਾ ਗਿਆ। ਬੱਚੇ ਦੇ ਮਾਪਿਆਂ ਵੱਲੋਂ ਗੁੰਮ ਹੋਏ ਬੱਚੇ ਦੀ ਸੂਚਨਾ ਸਰਸ ਮੇਲੇ ਵਿੱਚ ਲੱਗੇ ਹੈਲਪ ਡੈਸਕ ਅਤੇ ਕੰਟਰੋਲ ਰੂਮ ਵਿੱਚ ਬੈਠੇ ਕਰਮਚਾਰੀਆਂ ਨੂੰ ਦਿੱਤੀ ਗਈ ਸੀ।

ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ, ਬੱਚੇ ਦੀ ਭਾਲ ਕਰਕੇ ਬੱਚੇ ਨੂੰ ਮਾਪਿਆ ਨਾਲ ਮਿਲਾਇਆ ਗਿਆ।

ਇਹ ਜਾਣਕਾਰੀ ਦਿੰਦਿਆਂ ਦਫ਼ਤਰ ਦੇ ਕਰਮਚਾਰੀ ਭੂਸ਼ਨ ਸਿੰਗਲਾ ਨੇ ਦੱਸਿਆ ਕਿ ਮਾਪਿਆਂ ਦੀ ਕੌਂਸਲਿੰਗ ਕੀਤੀ ਗਈ ਅਤੇ ਬੱਚਿਆਂ ਦੀ ਸੁਰੱਖਿਆ ਬਾਰੇ ਜਾਗਰੂਕ ਕੀਤਾ ਗਿਆ।

ਸਰਸ ਮੇਲੇ ਵਿਚ ਮੌਜੂਦ ਮੈਡੀਕਲ ਟੀਮ ਵੱਲੋਂ ਮੈਡੀਕਲ ਜਾਂਚ ਤੋਂ ਬਾਅਦ ਵਨ ਸਟੋਪ ਸਖੀ ਸੈਂਟਰ ਦੇ ਸਹਿਯੋਗ ਨਾਲ ਬੱਚੇ ਨੂੰ ਜ਼ਿਲ੍ਹਾ ਬਾਲ ਭਲਾਈ ਕਮੇਟੀ ਕੋਲ ਪੇਸ਼ ਕਰਕੇ ਪਰਿਵਾਰ ਤੋਂ ਲੋੜੀਂਦੇ ਦਸਤਾਵੇਜ਼ ਲੈਣ ਉਪਰੰਤ ਮਾਪਿਆਂ ਦੇ ਸਪੁਰਦ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here