*ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ ਸਲਾਨਾ ਵਜ਼ੀਫਾ ਵੰਡ ਸਮਾਗਮ ਕਰਵਾਇਆ ਗਿਆ*

0
35

ਫਗਵਾੜਾ 26 ਮਾਰਚ  (ਸਾਰਾ ਯਹਾਂ/ਸ਼ਿਵ ਕੌੜਾ) ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ,ਫ਼ਗਵਾੜਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਸਵਰਗਵਾਸੀ ਸ੍ਰੀਮਤੀ ਨੀਲਮ ਗੁਪਤਾ ਮੈਮੋਰੀਅਲ ਵਜ਼ੀਫਾ ਵੰਡ ਸਮਾਗਮ ਕਰਵਾਇਆ ਗਿਆ। ਸਵਰਗਵਾਸੀ ਸ੍ਰੀਮਤੀ ਨੀਲਮ ਗੁਪਤਾ ਦੀ ਯਾਦ ਵਿੱਚ ਦੇ ਉਨਾਂ ਦੇ ਸੁਪੱਤਰ ਸੀ.ਏ ਸ੍ਰੀ ਦੀਪਕ ਗੁਪਤਾ ਕਾਲਜ ਦੇ ਪੁਰਾਣੇ ਅਤੇ ਹੋਣਹਾਰ ਵਿਦਿਆਰਥੀ ਵਲੋਂ ਹਰ ਸਾਲ ਆਪਣੀ ਮਾਤਾ ਦੀ ਯਾਦ ਵਿੱਚ ਵਜ਼ੀਫਾ ਦਿੱਤਾ ਜਾਂਦਾ ਹੈ।ਇਸ ਵਾਰ ਵੀ ਕਾਲਜ ਦੇ ਦੋ ਵਿਦਿਆਰਥੀਆਂ ਦੀਪਕ ਬੀ.ਸੀ.ਏ ਸਮੈਸਟਰ ਛੇਵਾਂ ਅਤੇ ਹਰਪ੍ਰੀਤ ਕੌਰ ਬੀ.ਏ.ਸਮੈਸਟਰ ਚੌਥਾ ਨੂੰ 10 ਹਜ਼ਾਰ ਰੁਪਦੇ ਦਾ ਵਜ਼ੀਫਾ ਦਿੱਤਾ ਗਿਆ। ਕਾਲਜ ਪ੍ਰਬੰਧਕ ਕਮੇਟੀ ਪ੍ਰਧਾਨ ਸ. ਜਤਿੰਦਰਪਾਲ ਸਿੰਘ ਪਲਾਹੀ ਅਤੇ ਕਾਲਜ ਪ੍ਰਿੰਸੀਪਲ ਡਾ.ਗੁਰਦੇਵ ਸਿੰਘ ਰੰਧਾਵਾ ਹੁਰਾਂ ਨੇ ਸੀ.ਏ. ਸ੍ਰੀ ਦੀਪਕ ਗੁਪਤਾ ਕਾਲਜ ਦੇ ਪੁਰਾਣੇ ਅਤੇ ਹੋਣਹਾਰ ਵਿਦਿਆਰਥੀ  ਵਲੋਂ ਆਪਣੀ ਮਾਤਾ ਜੀ ਦੀ ਯਾਦ ਵਿੱਚ ਕਾਲਜ ਦੇ ਦੋ ਵਿਦਿਆਰਥੀਆਂ ਨੂੰ ਵਜ਼ੀਫਾ ਦੇਣ ਲਈ ਧੰਨਵਾਦ ਕੀਤਾ ਅਤੇ ਵਜ਼ੀਫਾ ਪ੍ਰਾਪਤ ਕਰਨ ਵਾਲੇ ਵਿਦਿਆਥੀਆਂ ਨੂੰ ਆਪਣੀਆਂ ਸ਼ੁਭ-ਇੱਛਾਵਾਂ ਦਿੱਤੀਆਂ ਉਨ੍ਹਾਂ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਡਾ.ਸੀਮਾ ਕਪੂਰ, ਪ੍ਰੋ.ਪਰਮਜੀਤ ਸਿੰਘ,ਪੋ੍.ਮਨਪ੍ਰੀਤ ਕੌਰ ਪ੍ਰੋ.ਗੀਤਿਕਾ,ਜਸਪ੍ਰੀਤ ਸਿੰਘ ,ਜਤਿੰਦਰ ਸਿੰਘ ਖਾਲਸਾ  ਹਾਜ਼ਿਰ ਸਨ

LEAVE A REPLY

Please enter your comment!
Please enter your name here