ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਪਲਾਟ ਧਾਰਕਾਂ ਨੂੰ ਦੇਣੀ ਹੋਵੇਗੀ ਪ੍ਰਤੀ ਮਰਲਾ 17, 250 ਰੁਪਏ ਐਨਹਾਂਸਮੈਂਟ

0
6

ਜਲੰਧਰ (ਸਾਰਾ ਯਹਾ )— ਕਿਸਾਨਾਂ ਨੂੰ ਕਰੋੜਾਂ ਰੁਪਏ ਦਾ ਮੁਆਵਜ਼ਾ ਦੇਣ ਲਈ ਇੰਪਰੂਵਮੈਂਟ ਟਰੱਸਟ ਗੁਰੂ ਗੋਬਿੰਦ ਸਿੰਘ ਐਵੇਨਿਊ ਅਤੇ ਸੂਰਿਆ ਐਨਕਲੇਵ ਦੇ ਪਲਾਟ ਧਾਰਕਾਂ ਕੋਲੋਂ ਕਰੋੜਾਂ ਰੁਪਏ ਦੀ ਐਨਹਾਂਸਮੈਂਟ ਵਸੂਲਣ ਜਾ ਰਿਹਾ ਹੈ, ਜਿਸ ਤਹਿਤ 13 ਅਗਸਤ ਤੋਂ ਨੋਟਿਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਗੁਰੂ ਗੋਬਿੰਦ ਸਿੰਘ ਐਵੇਨਿਊ ਵਾਸੀਆਂ ਕੋਲੋਂ 17, 250 ਰੁਪਏ ਪ੍ਰਤੀ ਮਰਲਾ ਦੇ ਹਿਸਾਬ ਨਾਲ ਐਨਹਾਂਸਮੈਂਟ ਵਸੂਲੀ ਜਾਵੇਗੀ। ਇਸੇ ਤਰ੍ਹਾਂ 4 ਮਰਲੇ ਵਾਲੇ ਛੋਟੇ ਤੋਂ ਛੋਟੇ ਪਲਾਟ ਧਾਰਕਾਂ ਕੋਲੋਂ 69,000 ਰੁਪਏ ਦੀ ਵਸੂਲੀ ਕੀਤੀ ਜਾਵੇਗੀ। ਗੁਰੂ ਗੋਬਿੰਦ ਸਿੰਘ ਐਵੇਨਿਊ ਦਾ ਰੇਟ ਤਾਂ ਕਈ ਹਫਤਿਆਂ ਦੇ ਹਿਸਾਬ ਕਿਤਾਬ ਤੋਂ ਬਾਅਦ ਕੱਢ ਲਿਆ ਗਿਆ ਹੈ ਪਰ ਸੂਰਿਆ ਐਨਕਲੇਵ ਦਾ ਹਿਸਾਬ ਅਜੇ ਨਹੀਂ ਨਿਕਲ ਸਕਿਆ।
ਟਰੱਸਟ ਸੂਰਿਆ ਐਨਕਲੇਵ ‘ਚ ਐਨਹਾਂਸਮੈਂਟ ਦੇ ਨੋਟਿਸ ਅੰਦਾਜ਼ੇ ਨਾਲ ਭੇਜੇ ਜਾਣਗੇ ਕਿਉਂਕਿ ਰਾਸ਼ੀ ਤਾਂ ਅਜੇ ਫਿਕਸ ਨਹੀਂ ਹੋਈ। ਗੁਰੂ ਗੋਬਿੰਦ ਸਿੰਘ ਐਵੇਨਿਊÀ ਵਾਸੀਆਂ ਨੇ ਕਰੀਬ 20 ਸਾਲ ਪਹਿਲਾਂ 37,500 ਰੁਪਏ ਦੇ ਹਿਸਾਬ ਨਾਲ ਪਲਾਟ ਖਰੀਦੇ ਸਨ ਪਰ ਹੁਣ ਉਸ ‘ਤੇ ਐਨਹਾਂਸਮੈਂਟ ਪਾਈ ਜਾ ਰਹੀ ਹੈ। ਟਰੱਸਟ ਆਪਣੀ ਰਿਕਵਰੀ ਤੇਜ਼ ਕਰਨ ਲਈ ਨੋਟਿਸ ਡਾਕ ਰਾਹੀਂ ਭੇਜੇਗਾ। ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਕੀ ਪ੍ਰਤੀਕਿਰਿਆ ਆਉਂਦੀ ਹੈ, ਕਿਉਂਕਿ ਇਸ ਤੋਂ ਪਹਿਲਾਂ ਜਦੋਂ ਐਨਹਾਂਸਮੈਂਟ ਵਸੂਲਣ ਲਈ ਟਰੱਸਟ ਨੇ ਨੋਟਿਸ ਭੇਜੇ ਸਨ ਤਾਂ ਉਸ ਦਾ ਜਮ ਕੇ ਵਿਰੋਧ ਹੋਇਆ ਸੀ ਅਤੇ ਐਕਸ਼ਨ ਕਮੇਟੀ ਦਾ ਗਠਨ ਕਰ ਕੇ ਟਰੱਸਟ ਦੇ ਖਿਲਾਫ ਕਈ ਪ੍ਰਦਰਸ਼ਨ ਹੋਏ ਸਨ।
ਸੁਪਰੀਮ ਕੋਰਟ ਨੇ ਕਿਸਾਨਾਂ ਦੇ ਹੱਕ ‘ਚ ਸੁਣਾਇਆ ਫੈਸਲਾ
ਟਰੱਸਟ ਵੱਲੋਂ ਜਦ ਇਸ ਸਕੀਮ ਨੂੰ ਲਾਂਚ ਕੀਤਾ ਗਿਆ ਤਾਂ ਟਰੱਸਟ ਨੇ ਸਾਲ 2000 ‘ਚ 150 ਦੇ ਕਰੀਬ ਕਿਸਾਨਾਂ ਦੀ 170 ਏਕੜ ਜ਼ਮੀਨ ਐਕਵਾਇਰ ਕੀਤੀ ਸੀ। ਕਿਸਾਨਾਂ ਨੇ ਦੋਸ਼ ਲਾਇਆ ਕਿ ਟਰੱਸਟ ਨੇ ਉਨ੍ਹਾਂ ਨੂੰ ਬਣਦੀ ਕੀਮਤ ਨਾ ਦੇ ਕੇ ਘੱਟ ਕੀਮਤ ਦਿੱਤੀ ਹੈ। ਇਸ ਤੋਂ ਬਾਅਦ ਕਿਸਾਨਾਂ ਨੇ ਕੋਰਟ ‘ਚ ਕੇਸ ਕੀਤਾ ਜਿਸ ਦਾ ਫੈਸਲਾ ਕਿਸਾਨਾਂ ਦੇ ਹੱਕ ‘ਚ ਆਇਆ। ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਐਵੇਨਿਊ ਵਾਲੇ ਕਿਸਾਨ ਵੀ ਆਪਣੀ ਜ਼ਮੀਨ ਲਈ ਕੋਰਟ ਚਲੇ ਗਏ ਅਤੇ ਕੇਸ ਜਿੱਤ ਗਏ। ਹੁਣ ਟਰੱਸਟ ਕਰੋੜਾਂ ਰੁਪਏ ਕਿਸਾਨਾਂ ਨੂੰ ਅਦਾ ਕਰੇਗਾ।
ਕਿਉਂ ਵਸੂਲੀ ਜਾਂਦੀ ਹੈ ਐਨਹਾਂਸਮੈਂਟ ਦੀ ਰਾਸ਼ੀ?
ਟਰੱਸਟ ਵੱਲੋਂ ਜੋ ਨਿਯਮ ਬਣਾਏ ਗਏ ਹਨ, ਉਨ੍ਹਾਂ ਮੁਤਾਬਕ ਐਨਹਾਂਸਮੈਂਟ ਦੀ ਵਸੂਲੀ ਕੀਤੀ ਜਾਂਦੀ ਹੈ। ਜਦ ਪਲਾਟ ਵੇਚਿਆ ਜਾਂਦਾ ਹੈ ਤਾਂ ਖਰੀਦਣ ਵਾਲੇ ਤੋਂ ਹਲਫੀਆ ਬਿਆਨ ਲਿਆ ਜਾਂਦਾ ਹੈ, ਜਿਸ ‘ਚ ਲਿਖਿਆ ਹੁੰਦਾ ਹੈ ਕਿ ਜੇਕਰ ਜ਼ਮੀਨ ਦੀ ਜ਼ਿਆਦਾ ਰਕਮ ਟਰੱਸਟ ਨੇ ਮੰਗੀ ਤਾਂ ਇਹ ਧਾਰਕ ਨੂੰ ਦੇਣੀ ਪਵੇਗੀ। ਟਰੱਸਟ ਵੱਲੋਂ ਜੋ ਪਲਾਟ ਡਰਾਅ ਜ਼ਰੀਏ ਕੱਢੇ ਜਾਂਦੇ ਹਨ , ਉਹ ਨੋ-ਪ੍ਰੌਫਿਟ, ਨੋ-ਲੌਸ ‘ਤੇ ਵੇਚੇ ਜਾਂਦੇ ਹਨ। ਇਸ ਲਈ ਟਰੱਸਟ ਵੱਲੋਂ ਜਦੋਂ ਅਲਾਟਮੈਂਟ ਲੈਟਰ ਦਿੱਤਾ ਜਾਂਦਾ ਹੈ ਤਾਂ ਉਸ ਦੇ ਇਕ ਕਲਾਜ਼ ਮੁਤਾਬਕ ਸਾਫ ਲਿਖਿਆ ਹੁੰਦਾ ਹੈ ਕਿ ਕੋਰਟ ਦੇ ਨਿਰਦੇਸ਼ਾਂ ‘ਤੇ ਟਰੱਸਟ ਵੱਲੋਂ ਜਦੋਂ ਜ਼ਮੀਨ ਦੀ ਵਾਧੂ ਕੀਮਤ ਅਦਾ ਕੀਤੀ ਜਾਵੇਗੀ ਤਾਂ ਉਹ ਕੀਮਤ ਪਲਾਟ ਧਾਰਕਾਂ ਵੱਲੋਂ ਅਦਾ ਕੀਤੀ ਜਾਵੇਗੀ। ਟਰੱਸਟ ਅਧਿਕਾਰੀ ਦੱਸਦੇ ਹਨ ਕਿ ਲੋਕਾਂ ਦੀ ਸੁਵਿਧਾ ਨੂੰ ਮੱਦੇਨਜ਼ਰ ਰਖਦੇ ਹੋਏ ਹਾਈਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਉਹ ਸੁਪਰੀਮ ਕੋਰਟ ਗਏ ਪਰ ਉੱਥੇ ਇੰਪਰੂਵਮੈਂਟ ਟਰੱਸਟ ਦੀ ਅਪੀਲ ਖਾਰਜ ਹੋ ਗਈ।


EDITED BY : SARA YAHA | | Last Updated :7:25 pm 13 august 2018

LEAVE A REPLY

Please enter your comment!
Please enter your name here