

ਸਰਦੂਲਗੜ੍ਹ 15 ਮਈ (ਸਾਰਾ ਯਹਾ,(BPS):ਹਲਕਾ ਸਰਦੂਲਗੜ੍ਹ ਦੇ ਕਸਬਾ ਝੁਨੀਰ ਵਿਖੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਧਾਨ ਗੁਰਸੇਵਕ ਸਿੰਘ ਖਹਿਰਾ ਨੇ ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਪਿੰਡ ਝੁਨੀਰ ਵਿਖੇ ਘਰ ਘਰ ਜਾ ਕੇ ਵੋਟਾਂ ਮੰਗੀਆਂ । ਗੁਰਸੇਵਕ ਖਹਿਰਾ ਦੀ ਡੋਰ ਟੂ ਡੋਰ ਕੰਪੇਨ ਦਾ ਪਾਰਟੀ ਵਰਕਰਾਂ ਨੇ ਵਧ ਚੜ੍ਹ ਕੇ ਸਾਥ ਦਿੱਤਾ । ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਖਹਿਰਾ ਨੇ ਕਿਹਾ ਕਿ ਸਰਦੂਲਗੜ੍ਹ ਹਲਕੇ ਚੋ ਬੀਬਾ ਬਾਦਲ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇਗਾ। ਨੌਜਵਾਨਾਂ ਵੱਲੋਂ ਹਲਕੇ ਦੇ ਪਿੰਡਾਂ ਚ ਘਰ-ਘਰ ਜਾਕੇ ਤੱਕੜੀ ਦਾ ਬਟਨ ਦਿਵਾਕੇ ਬੀਬਾ ਬਾਦਲ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਨੌਹਰ ਚੰਦ ਤਾਇਲ, ਯੂਥ ਅਕਾਲੀ ਦਲ ਦੇ ਹਲਕਾ ਪ੍ਧਾਨ ਜਗਪਾਲ ਸਿੰਘ ਖਹਿਰਾ, ਸਹਿਕਾਰੀ ਸਭਾ ਦੇ ਪ੍ਧਾਨ ਗਿਆਨ ਸਿੰਘ ਖਹਿਰਾ, ਯੂਥ ਅਕਾਲੀ ਆਗੂ ਲਖਵਿੰਦਰ ਸਿੰਘ ਝੁਨੀਰ, ਬਿਕਰਮਜੀਤ ਸਿੰਘ, ਸ਼ਹਿਰੀ ਪ੍ਧਾਨ ਅਸ਼ੌਕ ਕੁਮਾਰ ਬਾਂਸਲ, ਜਗਸੀਰ ਸਿੰਘ ਪੰਚ, ਗੋਰਾ ਸਿੰਘ ਪੰਚ, ਕਾਲਾ ਟੌਪ, ਨਿੱਕਾ ਕਬੱਡੀ ਖਿਡਾਰੀ, ਨਿਰਮਲ ਨਿੰਮਾ, ਦੀਦਾਰ ਸਿੰਘ, ਗੁਲਾਬ ਖਹਿਰਾ, ਤਾਰਾ ਵਾਸੀ, ਦਰਸ਼ਨ ਸਿੰਘ, ਜਗਰੂਪ ਸਿੰਘ, ਜਥੇਦਾਰ ਕਰਮਜੀਤ ਸਿੰਘ, ਬੋਘਾ ਸਿੰਘ, ਰਣਜੀਤ ਸਿੰਘ, ਪਰਮਜੀਤ ਖਹਿਰਾ ਆਦਿ ਮੌਜ਼ੂਦ ਸਨ।























