

ਸਰਦੂਲਗੜ੍ਹ 12 ਮਈ (BPS): ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਗੁਰਸੇਵਕ ਸਿੰਘ ਖਹਿਰਾ ਨੇ ਅੱਜ ਅਾਪਣੇ ਗ੍ਰਹਿ ਝੁਨੀਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦਿਅਾਂ ਗੁਰਸੇਵਕ ਸਿੰਘ ਖਹਿਰਾ, ਦਰਬਾਰਾ ਸਿੰਘ ਸਰਪੰਚ, ਨੌਹਰ ਚੰਦ ਤਾੲਿਲ ਨੇ ਸਮੁੱਚੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਅਾਂ ਅਾੳੁਣ ਵਾਲੀ 19 ਮੲੀ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਡਟ ਕੇ ਚੋਣ ਪ੍ਰਚਾਰ ਕਰਨ ਅਤੇ ੳੁਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਪਾੳੁਣ ਦੀ ਅਪੀਲ ਕੀਤੀ । ਖਹਿਰਾ ਵੱਲੋੰ ਕੀਤੀ ਗੲੀ ਮੀਟਿੰਗ ਨੂੰ ਪਾਰਟੀ ਵਰਕਰਾਂ ਨੇ ਭਰਵਾਂ ਹੁੰਗਾਰਾ ਦਿੱਤਾ ਅਤੇ ਵਿਸ਼ਵਾਸ ਦਿਵਾੲਿਅਾ ਕਿ ੳੁਹ ਬੀਬਾ ਬਾਦਲ ਨੂੰ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿਤਾੳੁਣਗੇ । ੲਿਸ ਮੌਕੇ ਹਲਕਾ ਪ੍ਰਧਾਨ ਜਗਪਾਲ ਸਿੰਘ ਖਹਿਰਾ, ਚਰਨਜੀਤ ਸਿੰਘ ਖਹਿਰਾ, ਸਹਿਕਾਰੀ ਸਭਾ ਦੇ ਪ੍ਰਧਾਨ ਗਿਅਾਨ ਸਿੰਘ ਖਹਿਰਾ, ਯੂਥ ਅਕਾਲੀ ਅਾਗੂ ਲਖਵਿੰਦਰ ਸਿੰਘ ਝੁਨੀਰ, ਗੁਰਪ੍ਰੀਤ ਸਿੰਘ ਪੰਚ, ਤੇਲੂ ਸਿੰਘ ਪੰਚ, ਨਾਜ਼ਰ ਸਿੰਘ ਪੰਚ, ਨੌਹਰ ਸਿੰਘ ਪੰਚ, ਭੂਰਾ ਸਿੰਘ, ਧੰਨਾ ਪ੍ਰਧਾਨ, ਕਾਲਾ ਟੌਪ, ਗਿਅਾਨ ਸਿੰਘ, ਅਮਨਦੀਪ ਸ਼ਰਮਾ, ਹਰਪ੍ਰੀਤ ਸਿੰਘ, ਕੁਲਦੀਪ ਬੇਦੀ, ਸੁਖਵਿੰਦਰ ਸਿੰਘ, ਤਰਸੇਮ ਸਿੰਘ, ਚੰਦ ਸਿੰਘ, ਪ੍ਰੇਮ ਸਿੰਘ, ਬੋਘੜ ਸਿੰਘ, ਬਿੱਲੂ ਸਿੰਘ, ਜਗਸੀਰ ਸਿੰਘ ਮੇਥਾ, ਪਰਮਜੀਤ ਖਹਿਰਾ, ਅਮਨਦੀਪ ਖਹਿਰਾ, ਬਲਜੀਤ ਸਿੱਧੂ ਅਾਦਿ ਹਾਜ਼ਰ ਸਨ ।ਕੈਪਸ਼ਨ: ਝੁਨੀਰ ਵਿਖੇ ਗੁਰਸੇਵਕ ਸਿੰਘ ਖਹਿਰਾ ਮੀਟਿੰਗ ਦੌਰਾਨ ਅਕਾਲੀ ਵਰਕਰਾਂ ਨਾਲ।























