ਗੁਰਪ੍ਰੀਤ ਕਾਂਗੜ ਨੇ 10 ਊਰਜਾ ਸੰਭਾਲ ਸਨਅਤਾਂ ਨੂੰ ਕੀਤਾ ਸਨਮਾਨਿਤ

0
25

ਚੰਡੀਗੜ•,(ਸਾਰਾ ਯਹਾ) 2 ਨਵੰਬਰ: ਪੰਜਾਬ ਸਰਕਾਰ ਵਲੋਂ ਊਰਜਾ ਬਚਤ ਅਤੇ ਸਾਫ-ਸੁਥਰੀ ਤੇ ਨਵਿਆਉਣਯੋਗ ਊਰਜਾ ਨੂੰ ਅਪਣਾਉਣ ਅਤੇ ਊਰਜਾ ਸੰਭਾਲ ਵਿਚ ਵਧੀਆ ਕਾਰਗੁਜ਼ਾਰੀ ਲਈ 10 ਉਦਯੋਗਪਤੀਆਂ, ਸੰਸਥਾਵਾਂ ਅਤੇ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ । ਇਸ ਸਬੰਧੀ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਵਲੋਂ ਆਪਣੇ ਚੰਡੀਗੜ• ਸਥਿਤ ਮੁੱਖ ਦਫਤਰ ਵਿਖੇ ਕਰਵਾਇਆ ਗਿਆ। ਇਸ ਸੂਬਾ ਪੱਧਰੀ ਪੁਰਸਕਾਰ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਬਿਜਲੀ ਤੇ ਨਵਿਆਉਣਯੋਗ ਮੰਤਰੀ, ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਨ•ਾਂ ਉਦਯੋਗਾਂ ਅਤੇ ਸੰਸਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿਨ•ਾਂ ਨੇ ਊਰਜਾ ਦੀ ਕੁਸ਼ਲ ਵਰਤੋਂ ਨੂੰ ਉਤਸ਼ਾਹਿਤ ਕੀਤਾ ਅਤੇ ਉਦਯੋਗਿਕ ਅਤੇ ਹੋਰ ਖੇਤਰਾਂ ਵਿਚ ਸਾਫ਼ ਅਤੇ ਨਵੀਨਤਮ ਤਕਨੀਕਾਂ ਨੂੰ ਅਪਣਾਉਣ ਲਈ ਵਿਸ਼ੇਸ਼ ਯਤਨ ਕੀਤੇ ਹਨ।
ਸ੍ਰੀ ਕਾਂਗੜ ਨੇ ਬਿਜਲੀ ਦੀ ਮੰਗ ਅਤੇ ਸਪਲਾਈ ਦੇ ਪਾੜੇ ਨੂੰ ਖ਼ਤਮ ਕਰਨ ਲਈ ਸੂਬੇ ਵਿਚ ਬਿਜਲੀ ਬਚਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਅਪਣਾਉਣ ਅਤੇ ਬਿਜਲੀ ਦੀ ਸਮਝਦਾਰੀ ਨਾਲ ਵਰਤੋਂ ਕਰਨ ‘ਤੇ ਵੀ ਜ਼ੋਰ ਦਿੱਤਾ।
ਉਨ•ਾਂ ਕਿਹਾ ਕਿ ਉਦਯੋਗਾਂ ਦੇ ਪਸਾਰ ਅਤੇ ਬੁਨਿਆਦੀ ਢਾਂਚੇ ਦੀ ਲੋੜ ਕਾਰਨ ਬਿਜਲੀ ਦੀ ਮੰਗ ਦਿਨੋਂ ਦਿਨ ਵੱਧ ਰਹੀ ਹੈ। ਉਨ•ਾਂ ਕਿਹਾ ਕਿ ਬਿਜਲੀ ਮੁੱਖ ਤੌਰ ‘ਤੇ ਕੁਦਰਤੀ ਸਾਧਨ ਕੋਲੇ, ਗੈਸ, ਪੈਟਰੋਲੀਅਮ ਵਰਗੇ ਪਥਰਾਟ ਬਾਲਣਾਂ ਤੋਂ ਪੈਦਾ ਹੁੰਦੀ ਹੈ ਜੋ ਕਿ ਦਿਨ ਪ੍ਰਤੀ ਦਿਨ ਘੱਟ ਰਹੇ ਹਨ ਅਤੇ ਇਨ•ਾਂ ਕੁਦਰਤੀ ਸਾਧਨਾਂ ਰਾਹੀਂ ਊਰਜਾ ਪੈਦਾ ਕਰਨ ਦੌਰਾਨ ਵੱਡੇ ਪੱਧਰ ‘ਤੇ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੀ ਹੈ। ਇਸ ਲਈ ਸਾਨੂੰ ਸਾਫ਼-ਸੁਥਰੇ ਤੇ ਪ੍ਰਦੂਸ਼ਣ ਰਹਿਤ ਊਰਜਾ ਉਤਪਤੀ ਦੇ ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਜਿਵੇਂ ਸੋਲਰ, ਹਾਈਡਲ, ਬਾਇਓਮਾਸ ਅਤੇ ਸਹਿ-ਉਤਪਾਦਨ ਊਰਜਾ ਸੋਮੇ ਅਪਣਾਉਣੇ ਚਾਹੀਦੇ ਹਨ।
ਬਿਜਲੀ ਮੰਤਰੀ ਨੇ ਦੱਸਿਆ ਕਿ ਪੇਡਾ ਦੇ ਉਪਰਾਲੇ ਦੇ ਨਾਲ ਪੰਜਾਬ ਨੇ ਸੂਬੇ ਵਿਚ 1600 ਮੈਗਾਵਾਟ ਦੀ ਸਮਰੱਥਾ ਵਾਲੇ ਨਵਿਆਉਣਯੋਗ ਊਰਜਾ ਪ੍ਰਾਜੈਕਟ ਸਥਾਪਿਤ ਕੀਤੇ ਗਏ ਹਨ ਜੋ ਕੁੱਲ ਉਤਾਪਦਨ ਸਮਰੱਥਾ ਦਾ 14 ਫੀਸਦੀ ਹਿੱਸਾ ਹਨ। ਇਸ ਦੇ ਨਾਲ ਹੀ ਉਦਯੋਗ, ਖੇਤੀਬਾੜੀ, ਵਪਾਰ, ਨਗਰ ਪਾਲਿਕਾ ਅਤੇ ਘਰੇਲੂ ਖੇਤਰ ਦੇ ਵੱਖ-ਵੱਖ ਹਿੱਸਿਆਂ ਵਿਚ ਊਰਜਾ ਬੱਚਤ ਦੇ ਢੰਗ ਅਪਣਾਉਣ ਅਤੇ ਬਿਜਲੀ ਨੂੰ ਸਹੀ ਢੰਗ ਨਾਲ ਵਰਤਣ ਲਈ ਨਵੀਨਤਮ ਵਿਧੀਆਂ ਅਪਣਾਈਆਂ ਜਾ ਰਹੀਆਂ ਹਨ।
ਇਸ ਮੌਕੇ  ਊਰਜਾ ਕੁਸ਼ਲਤਾ ਬਿਊਰੋ ਦੇ ਸੰਯੁਕਤ ਡਾਇਰੈਕਟਰ ਸ੍ਰੀਮਤੀ ਵਿਨੀਤਾ ਕੰਵਲ ਨੇ ਕੇਂਦਰ ਵਿਚ ਸ਼ੁਰੂ ਕੀਤੇ ਊਰਜਾ ਕੁਸ਼ਲਤਾ ਪ੍ਰੋਗਰਾਮ ਬਾਰੇ ਦਸਿਆ ਅਤੇ ਪੇਡਾ ਵੱਲੋਂ ਊਰਜਾ ਸੁਰੱਖਿਆ ਕਾਨੂੰਨ -2001 ਲਾਗੂ ਕਰਨ ਲਈ ਸੂਬੇ ਵਲੋਂ ਨਾਮਜ਼ਦ ਏਜੰਸੀ (ਐਸ.ਡੀ.ਏ.) ਵਜੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।
ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਸੂਬੇ ਵਿਚ ਊਰਜਾ ਕੁਸ਼ਲਤਾ ਪ੍ਰੋਗਰਾਮ ਅਧੀਨ ਕੀਤੀਆਂ ਪਹਿਲਕਦਮੀਆਂ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਲੋਕਾਂ ਨੂੰ ਇਸ ਬਾਬਤ ਜਾਗਰੂਕ ਕਰਨ ਲਈ ਵਰਕਸ਼ਾਪਾਂ / ਸੈਮੀਨਾਰਾਂ, ਪ੍ਰਿੰਟ / ਇਲੈਕਟ੍ਰਾਨਿਕ ਮੀਡੀਆ ਅਤੇ ਮੁੱਖ ਰੂਪ ਵਿਚ ਇਸ ਵਿਸ਼ੇ ‘ਤੇ ਸਕੂਲੀ ਬੱਚਿਆਂ ਰਾਹੀਂ ਪੇਂਟਿੰਗ / ਵਿਚਾਰ ਚਰਚਾ ਦੇ ਮੁਕਾਬਲੇ ਕਰਵਾਏ।
ਇਸ ਸਮਾਰੋਹ ਵਿਚ ਐਨਰਜੀ ਇੰਟੈਂਸਿਵ ਇੰਡਸਟਰੀਜ਼ (ਡੈਜੀਗਨੇਟਿਡ ਕਨਜ਼ਿਊਮਰਜ਼), ਕਮਰਸ਼ੀਅਲ ਇਮਾਰਤਾਂ, ਸਰਕਾਰੀ ਇਮਾਰਤਾਂ, ਆਰਕੀਟੈਕਟਸ ਅਤੇ ਨਗਰ ਨਿਗਮਾਂ ਵੱਲੋਂ ਵੱਖ-ਵੱਖ ਵਰਗਾਂ ਦੇ ਖਪਤਕਾਰਾਂ ਨੇ ਸ਼ਮੂਲੀਅਤ ਕੀਤੀ।
ਪੇਡਾ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਬਲੌਰ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਉਨ•ਾਂ ਵੱਲੋਂ ਕੰਮਕਾਜ ਵਾਲੀਆਂ ਥਾਂਵਾਂ ਅਤੇ ਰਿਹਾਇਸ਼ਾਂ ‘ਤੇ ਊਰਜਾ ਸੰਭਾਲ ਦੇ ਸਾਧਨ ਅਪਣਾਉਣ ‘ਤੇ ਪ੍ਰਭਾਵਿਤ ਵੀ ਹੋਏ।
ਇਸ ਤੋਂ ਇਲਾਵਾ ਜਿਨ•ਾਂ ਯੂਨਿਟਾਂ ਨੇ ਸੂਬੇ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਊਰਜਾ ਦਾ ਸਹੀ ਢੰਗ ਨਾਲ ਪ੍ਰਬੰਧਨ ਅਤੇ ਸਾਂਭ ਸੰਭਾਲ ਲਈ ਯਤਨ ਕੀਤੇ ਅਤੇ ਜਿਹਨਾਂ ਨੂੰ ਊਰਜਾ ਸੰਭਾਲ ਲਈ ਸਟੇਟ ਲੈਵਲ ਐਵਾਰਡ ਫਾਰ ਐਕਸੀਲੈਂਸ ਇੰਨ ਐਨਰਜੀ ਕਨਜ਼ਰਵੇਸ਼ਨ ਨਾਲ ਸਨਮਾਨਿਤ ਕੀਤਾ ਗਿਆ, ਉਨ•ਾਂ ਵਿਚ ਥਰਮਲ ਪਾਵਰ ਪਲਾਂਟ ਦੀ ਸ਼੍ਰੇਣੀ ਵਿੱਚ ਨਾਭਾ ਪਾਵਰ ਲਿਮਟਿਡ, ਪਟਿਆਲਾ ਪਹਿਲੇ ਸਥਾਨ ‘ਤੇ ਅਤੇ ਗੁਰੂ ਹਰਗੋਬਿੰਦ ਥਰਮਲ ਪਲਾਂਟ, ਲਹਿਰਾ ਮੁਹੱਬਤ, ਬਠਿੰਡਾ ਦੂਜੇ ਸਥਾਨ ‘ਤੇ ਰਹੇ । ਟੈਕਸਟਾਈਲ ਵਰਗ ਵਿੱਚ ਲੁਧਿਆਣਾ ਦੇ ਰਿਸ਼ਭ ਸਪਿਨਿੰਗ ਮਿੱਲਜ਼ ਨੇ ਪਹਿਲਾ ਅਤੇ ਵਰਧਮਾਨ ਸਪਿਨਿੰਗ ਐਂਡ ਜਨਰਲ ਮਿੱਲਜ਼, ਲੁਧਿਆਣਾ ਨੇ ਦੂਜਾ ਸਥਾਨ ਹਾਸਲ ਕੀਤਾ। ਵੱਡੇ ਅਤੇ ਦਰਮਿਆਨੇ ਪੱਧਰ ਦੇ ਨਿਰਮਾਣ ਉਦਯੋਗਾਂ ਵਿਚ ਨੈਕਟਰ ਲਾਈਫਸਾਇੰਸਿਜ਼ ਲਿਮਟਿਡ ਯੂਨਿਟ 99, ਡੇਰਾਬੱਸੀ, ਮੋਹਾਲੀ ਪਹਿਲੇ ਸਥਾਨ ‘ਤੇ ਜਦਕਿ ਡੀਜ਼ਲ ਲੋਕੋ ਮਾਡਰਨਾਈਜੇਸ਼ਨ ਵਰਕਸ ਪਟਿਆਲਾ ਦੂਜੇ ਸਥਾਨ ‘ਤੇ ਰਿਹਾ।
ਵਪਾਰਕ ਇਮਾਰਤਾਂ (ਸਰਕਾਰੀ / ਪ੍ਰਾਈਵੇਟ) ਵਿਚ ਭਾਰਤ ਸੰਚਾਰ ਨਿਗਮ ਲਿਮਟੇਡ ਮੁੱਖ ਟੀ.ਈ. ਬਿਲਡਿੰਗਜ਼ ਐਮ.ਟੀ.ਐਸ. ਨਗਰ, ਜਲੰਧਰ ਨੇ ਪਹਿਲੇ ਅਤੇ ਅਨੰਦਪੁਰ ਸਾਹਿਬ ਫਾਊਂਡੇਸ਼ਨ, ਵਿਰਾਸਤ-ਏ-ਖਾਲਸਾ, ਆਨੰਦਪੁਰ ਸਾਹਿਬ ਦੂਜੇ ਸਥਾਨ ‘ਤੇ ਰਿਹਾ। ਇਸੇ ਤਰ•ਾਂ, ਵਿਦਿਅਕ ਸੰਸਥਾਵਾਂ (ਸਰਕਾਰੀ ਅਤੇ ਪ੍ਰਾਈਵੇਟ ਇਮਾਰਤਾਂ) ਵਿਚ ਇੰਡੀਅਨ ਸਕੂਲ ਆਫ਼ ਬਿਜਨਸ, ਮੋਹਾਲੀ ਨੇ ਪਹਿਲਾ ਅਤੇ ਗਿਆਨ ਜਯੋਤੀ ਗਰੁੱਪ ਆਫ ਇੰਸਟੀਚਿਊਸ਼ਨ, ਪਟਿਆਲਾ ਦੂਜੇ ਸਥਾਨ ‘ਤੇ ਰਿਹਾ।
ਪਹਿਲਾ ਸਥਾਨ ਹਾਸਲ ਕਰਨ ਵਾਲਿਆਂ ਨੂੰ 50,000 ਰੁਪਏ ਅਤੇ ਦੂਜਾ ਸਥਾਨ ਹਾਸਲ ਕਰਨ ਵਾਲਿਆਂ ਨੂੰ 30,000 ਰੁਪਏ ਦੇ ਨਕਦ ਇਨਾਮ ਦੇ ਨਾਲ ਨਾਲ ਮਮੈਂਟੋ ਅਤੇ ਸਰਟੀਫਿਕੇਟ ਵੀ ਦਿੱਤੇ ਗਏ।


EDITED BY : SARA YAHA | | Last Updated : 7:23 pm 2 ਨਵੰਬਰ 2018

LEAVE A REPLY

Please enter your comment!
Please enter your name here