*ਗੁਰਪੁਰਬ ਮੌਕੇ ਸਹਾਇਤਾ ਸੰਸਥਾ ਲੁਧਿਆਣਾ ਨੇ ਇੱਕ ਹੋਰ ਲੋੜਵੰਦ ਪਰਿਵਾਰ ਦੇ ਬੱਚੇ ਦੀ ਫੜੀ ਬਾਂਹ*

0
23

ਮਾਨਸਾ/ਜੋਗਾ, 19 ਨਵੰਬਰ  (ਸਾਰਾ ਯਹਾਂ/ਗੋਪਾਲ ਅਕਲੀਆ )-ਜਿੱਥੇ ਸਹਾਇਤਾ ਸੰਸਥਾ ਲੁਧਿਆਣਾ ਅਨੇਕਾਂ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਗੋਦ ਲੈ ਮੁਫ਼ਤ ਪੜ੍ਹਾਈ ਕਰਵਾਈ ਰਹੀ ਹੈ, ਉੱਥੇ ਹੀ ਗੁਰਪੁਰਬ ਮੌਕੇ ਜਿਲ੍ਹੇ ਦੇ ਪਿੰਡ ਬੁਰਜ ਰਾਠੀ ਦੇ ਇੱਕ ਲੋੜਵੰਦ ਪਰਿਵਾਰ ਦੇ ਬੱਚੇ ਨੂੰ ਮੁਫ਼ਤ ਪੜ੍ਹਾਈ ਕਰਵਾਉਣ ਦੀ ਬਾਹ ਫੜੀ ਹੈ। ਸਹਾਇਤਾ ਸੰਸਥਾ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਨੇ ਦੱਸਿਆ ਕਿ ਪਿੰਡ ਬੁਰਜ ਰਾਠੀ ਦੇ ਨੌਜਵਾਨ ਕੁਲਵਿੰਦਰ ਸਿੰਘ ਉਰਫ਼ ਲਾਲੀ (30) ਵਲੋਂ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰ ਲਈ ਸੀ, ਜਿਸਦੀ ਮੌਤ ਤੋਂ ਬਾਅਦ ਪਰਿਵਾਰ ਦੇ ਹਲਾਤ ਠੀਕ ਨਹੀ ਰਹੇ। ਪਰਿਵਾਰ ਦੇ ਹਾਲਾਤਾਂ ਨੂੰ ਦੇਖਦਿਆ ਸੰਸਥਾ ਦੇ ਮੁਖੀ ਡਾਕਟਰ ਰਾਜਿੰਦਰ ਰਾਜੀ ਦੇ ਪ੍ਰੇਰਨਾ ਸਦਕਾ ਘਰ ਪਹੁੰਚ ਮ੍ਰਿਤਕ ਕੁਲਵਿੰਦਰ ਸਿੰਘ ਦੇ ਲੜਕੇ ਜ਼ਸਨਦੀਪ ਸਿੰਘ ਨੂੰ ਪੜ੍ਹਾਈ ਦਾ ਸਮਾਨ ਦਿੱਤਾ ਗਿਆ। ਘਾਲੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ਲੋੜਵੰਦ ਲੋਕਾਂ ਦੀ ਮਦਦ ਕਰਨ ਤੇ ਚਲਦਿਆ ਗੁਰਪੁਰਬ ਮੌਕੇ ਬੱਚੇ ਦੀ ਸਾਰੀ ਪੜ੍ਹਾਈ ਦਾ ਖ਼ਰਚਾ ਸੰਸਥਾ ਵਲੋਂ ਚੁੱਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਸਥਾ ਦੁਆਰਾ ਪਿਛਲੇ ਲੰਬੇ ਸਮੇਂ ਤੋਂ ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਲਈ ਉਨ੍ਹਾਂ ਦੀ ਪੜ੍ਹਾਈ ਦੇ ਸਾਰੇ ਖਰਚੇ ਦਿੱਤੇ ਜਾ ਰਹੇ ਹਨ ਜ਼ੋ ਅੱਗੇ ਵੀ ਜਾਰੀ ਰਹਿਣਗੇ। ਉਧਰ ਮ੍ਰਿਤਕ ਕੁਲਵਿੰਦਰ ਸਿੰਘ ਪਰਿਵਾਰ ਨੇ ਸੰਸਥਾ ਵਲੋਂ ਕੀਤੇ ਉਪਰਾਲੇ ਲਈ ਧੰਨਵਾਦ ਕੀਤਾ।  ਇਸ ਮੌਕੇ ਸੰਸਥਾ ਦੇ ਜਿਲ੍ਹਾ ਖਜ਼ਾਨਚੀ ਮਦਨ ਲਾਲ ਕੁਸ਼ਲਾ, ਗੋਪਾਲ ਅਕਲੀਆ, ਜਸਵੀਰ ਸਿੰਘ ਸੀਰੂ ਤੇ ਗੁਰਦੀਪ ਸਿੰਘ ਅਕਲੀਆ ਹਾਜ਼ਰ ਸਨ।

LEAVE A REPLY

Please enter your comment!
Please enter your name here