

16 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ)ਾ ਬਕਾ ਗਵਰਨਰ ਪ੍ਰੇਮ ਅਗਰਵਾਲ ਨੇ ਦੱਸਿਆ ਕਿ ਰੋਟਰੀ ਜ਼ਿਲ੍ਹਾ ਗਰਾਂਟ ਨੰਬਰ 2559506 ਰਾਹੀਂ ਪਰੱਬ ਆਸਰਾ ਗੰਗਾਨਗਰ ਨੂੰ ਸੋਲਰ ਪਾਵਰ ਲਈ ਪੰਜ ਲੱਖ ਰੂਪਏ ਅਤੇ ਜ਼ਿਲ੍ਹਾ਼ 3090 ਦੀਆਂ ਵੱਖ ਵੱਖ ਕਲੱਬਾਂ ਰਾਹੀਂ 1250000 ਰੂਪਏ ਦੀ ਲਾਗਤ ਦੇ 20 ਵਾਟਰ ਕੂਲਰ ਅਤੇ ਵਾਟਰ ਫਿਲਟਰ ਵੱਖ ਵੱਖ ਸਕੂਲਾਂ ਅਤੇ ਸੰਸਥਾਵਾਂ ਨੂੰ ਦਾਨ ਕੀਤੇ ਗਏ।
ਇਸੇ ਕੜੀ ਤਹਿਤ ਜ਼ਿਲ੍ਹਾ ਗਵਰਨਰ ਡਾਕਟਰ ਸੰਦੀਪ ਚੌਹਾਨ ਨੇ ਮਾਨਸਾ ਸ਼ਹਿਰ ਦੇ ਗੀਤਾ ਭਵਨ ਵਿਖੇ ਇੱਕ ਵਾਟਰ ਕੂਲਰ ਦਾ ਉਦਘਾਟਨ ਕੀਤਾ। ਇਹ ਵਾਟਰ ਕੂਲਰ ਰੋਟਰੀ ਕਲੱਬ ਮਾਨਸਾ ਰੋਇਲ ਦੇ ਸਹਿਯੋਗ ਨਾਲ ਇੱਨਰਵੀਲ ਕਲੱਬ ਮਾਨਸਾ ਦੀ ਪ੍ਰਧਾਨ ਰੇਣੂ ਅਗਰਵਾਲ ਦੀ ਪ੍ਰਧਾਨਗੀ ਹੇਠ ਗੀਤਾ ਭਵਨ ਮਾਨਸਾ ਨੂੰ ਭੇਂਟ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਰੇਣੂ ਅਗਰਵਾਲ, ਸੈਕਟਰੀ ਸੁਨੀਤਾ ਗਰਗ, ਕੈਸ਼ੀਅਰ ਸੋਨੀਆ ਜਿੰਦਲ, ਪ੍ਰੀਤੀ ਬਾਂਸਲ, ਮਨਪ੍ਰੀਤ ਵਾਲੀਆ,ਅਨੂ ਜਿੰਦਲ, ਪਦਮਾ ਗਰਗ, ਸੀਮਾ ਗੋਇਲ, ਰੇਣੂ ਜਿੰਦਲ, ਅਨੀਤਾ ਜਿੰਦਲ ਅਤੇ ਗੀਤਾ ਭਵਨ ਦੇ ਆਹੁਦੇਦਾਰ ਧਰਮ ਪਾਲ, ਸੁਰਿੰਦਰ ਲਾਲੀ , ਅਮਰ ਨਾਥ ਲੀਲਾ, ਅਮਰ ਪੀਪੀ ਅਤੇ ਸੋਨੂ ਅਤਲਾ ਆਦਿ
ਹਾਜ਼ਰ ਸਨ।























