*ਗਿਰਫ਼ਤਾਰ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਮੋਰਚੇ ਦੀ ਅੰਸ਼ਕ ਜਿੱਤ -ਚੋਹਾਨ*

0
141

ਭੀਖੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ‘) : ‘ਸੰਯੁਕਤ ਕਿਸਾਨ ਮੋਰਚੇ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਚੰਡੀਗੜ੍ਹ ਪੱਕੇ ਮੋਰਚੇ ਨੂੰ ਸਾਬੋਤਾਜ ਕਰਨ ਲਈ ਸੂਬੇ ਦੀ ਮਾਨ ਸਰਕਾਰ ਦੀ ਤਲਖ਼ੀ ਭਰੇ ਲਹਿਜੇ ਤੇ ਬੁਖਲਾਹਟ ਦੇ ਨਤੀਜੇ ਤਹਿਤ ਮੀਟਿੰਗ ਮੌਕੇ ਕਿਸਾਨ ਆਗੂਆਂ ਨਾਲ ਦੁਰਵਿਵਹਾਰ ਕਰਨ ਉਪਰੰਤ ਆਗੂਆਂ ਦੀ ਗਿਰਫ਼ਤਾਰੀਆਂ ਕੀਤੀਆਂ ਗਈਆਂ।ਜਿਸ ਦੇ ਬਾਵਜੂਦ ਜਥੇਬੰਦੀਆਂ ਦੀ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਲੋਕ ਏਕਤਾ ਦੇ ਜ਼ਰੀਏ ਦਾ ਪ੍ਰੋਗਰਾਮ ਨੂੰ ਜਾਰੀ ਰੱਖਣਾ ਹੈ। ਕਿਸਾਨਾਂ ਮਜ਼ਦੂਰਾਂ ਦੀ ਤਰਸਯੋਗ ਹਾਲਤ ਨੂੰ ਸੁਧਾਰਨ, ਸਮੁੱਚੇ ਕਰਜ਼ ਮੁਆਫੀ,ਐਮ ਐਸ ਪੀ ਦੀ ਕਾਨੂੰਨੀ ਗਰੰਟੀ ਆਦਿ ਮੰਗਾਂ ਨੂੰ ਲਾਗੂ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਗਿਰਫ਼ਤਾਰ ਕੁਲ ਹਿੰਦ ਕਿਸਾਨ ਸਭਾ ਦੇ ਸਰਪ੍ਰਸਤ ਦਲਜੀਤ ਮਾਨਸ਼ਾਹੀਆ ਤੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲੋਂ ਦਾ ਵੱਖ ਵੱਖ ਆਗੂਆਂ ਤੇ ਵਰਕਰਾ ਵੱਲੋਂ ਕੀਤੇ ਸਨਮਾਨ ਕਰਨ ਉਪਰੰਤ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਉਹਨਾਂ ਕਿਹਾ ਕਿ ਬਿਨਾਂ ਸ਼ਰਤ ਰਿਹਾਈ ਕਿਸਾਨ ਆਗੂਆਂ ਮੋਰਚੇ ਦੀ ਅੰਸ਼ਕ ਜਿੱਤ ਹੈ।
ਇਸ ਮੌਕੇ ਮਲਕੀਤ ਸਿੰਘ ਮੰਦਰਾਂ ਜ਼ਿਲ੍ਹਾ ਸਕੱਤਰ ਕੁਲ ਹਿੰਦ ਕਿਸਾਨ ਸਭਾ, ਕਰਨੈਲ ਸਿੰਘ ਭੀਖੀ, ਸੁਖਦੇਵ ਪੰਧੇਰ ਖੇਤ ਮਜ਼ਦੂਰ ਸਭਾ, ਮੰਗਤ ਰਾਏ ਭੀਖੀ, ਸੁਰਜੀਤ ਸਿੰਘ, ਗੁਰਚਰਨ ਸਿੰਘ, ਪਿਆਰਾ ਸਿੰਘ ਫੋਜੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here