

ਮਾਨਸਾ(ਸਾਰਾ ਯਹਾ, ) ; ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਜ਼ਿਲ੍ਹਾ ਕਾਨੂੰਨੀ ਅਟਾਰਨੀ ਮਾਨਸਾ ਦੀ ਰਾਇ ਲੈਣ ਤੋਂ ਬਾਅਦ ਗਾਇਕ ਸਿੱਧੂ ਮੂਸੇਵਾਲੇ, ਮਨਕੀਰਤ ਔਲਖ ਤੇ ਕਰੀਬ 5 ਹੋਰ ਨਾ ਮਾਲੂਮ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਵੇਰਵਿਆਂ ਮੁਤਾਬਿਕ ਸਿੱਧੂ ਮੂਸੇਵਾਲੇ ਅਤੇ ਮਨਕੀਰਤ ਔਲਖ ਵੱਲੋਂ ‘ਪੱਖੀਆਂ-2’ ਗੀਤ ਪਿੰਡ ਮੂਸਾ ਵਿਖੇ ਗਾਕੇ ਨੌਜਾਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਥਾਣਾ ਸਦਰ ਮਾਨਸਾ ਦੇ ਤਫਤੀਸੀ ਅਫਸਰ ਅਮਰਜੀਤ ਸਿੰਘ ਨੇ ਦੱÎਸਿਆ ਕਿ ਉਨ੍ਹਾਂ ਜ਼ਿਲ੍ਹਾ ਅਟਾਰਨੀ ਮਾਨਸਾ ਤੋਂ ਕਾਨੂੰਨੀ ਰਾਇ ਲੈ ਕੇ ਉਕਤ ਗਾਇਕਾਂ ਸਮੇਤ ਕਰੀਬ 5 ਹੋਰ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਦੱਸਿਆ ਕਿ ਉਕਤ ਗਾਇਕਾਂ ਨੇ ਕੋਈ ਗੀਤ ਨੌਜਵਾਨ ਨੂੰ ਭੜਕਾਉਣ ਵਾਲਾ ਗਾ ਦਿੱਤਾ ਸੀ। ਜਿਸ ਕਾਰਨ ਇਹ ਮਾਮਲਾ ਉਕਤ ਗਾਇਕਾਂ ਤੇ ਦਰਜ ਕੀਤਾ ਗਿਆ ਹੈ।























